
ਪਟਿਆਲਾ ਉਹਨਾਂ ਦੀ ਕਰਮਭੂਮੀ ਹੈ ਤੇ ਉਹ ਜ਼ਰੂਰ ਚਾਹੁਣਗੇ ਕਿ ਉਹਨਾਂ ਨੂੰ ਇੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ।
ਪਟਿਆਲਾ - ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਪਟਿਆਲਾ ਲੋਕ ਸਭਾ ਤੋਂ ਆਪਣੀ ਉਮੀਦਵਾਰੀ ਪੇਸ਼ ਕੀਤੀ ਹੈ। ਬੀਤੀ ਰਾਤ ਉਹ ਪਟਿਆਲਾ ਵਿਚ ਸ਼ਿਵਰਾਤਰੀ ਸਮਾਗਮਾਂ ਵਿਚ ਸ਼ਿਰਕਤ ਕਰਨ ਗਏ ਸਨ। ਉੱਥੇ ਹੀ ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਕਿ ਕੀ ਉਹ ਲੋਕ ਸਭਾ ਚੋਣ ਲੜਨਗੇ ਤਾਂ ਉਨ੍ਹਾਂ ਕਿਹਾ ਕਿ ਜੇ ਲੋਕ ਚਾਹੁੰਦੇ ਹਨ ਤਾਂ ਉਹ ਜ਼ਰੂਰ ਲੜਨਗੇ। ਉਹਨਾਂ ਕਿਹਾ ਕਿ ਪਟਿਆਲਾ ਉਹਨਾਂ ਦੀ ਕਰਮਭੂਮੀ ਹੈ ਤੇ ਉਹ ਜ਼ਰੂਰ ਚਾਹੁਣਗੇ ਕਿ ਉਹਨਾਂ ਨੂੰ ਇੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇ।