Jalandhar News: ਜਲੰਧਰ 'ਚ ਜ਼ਮੀਨੀ ਵਿਵਾਦ ਨੂੰ ਔਰਤ ਨੇ ਖ਼ੁਦ ਨੂੰ ਲਾਈ ਅੱਗ, ਗੰਭੀਰ ਰੂਪ ਵਿਚ ਝੁਲਸੀ
Published : Feb 19, 2025, 10:48 am IST
Updated : Feb 19, 2025, 11:09 am IST
SHARE ARTICLE
A woman set herself on fire in a land dispute in Jalandhar News
A woman set herself on fire in a land dispute in Jalandhar News

Jalandhar News: ਮੇਰਾ ਜ਼ਮੀਨ 'ਚ ਹਿੱਸਾ ਹੈ,ਪਰ ਮੈਨੂੰ ਮਿਲ ਨਹੀਂ ਰਿਹਾ-ਪੀੜਤ ਔਰਤ

ਜਲੰਧਰ 'ਚ ਜ਼ਮੀਨੀ ਵਿਵਾਦ ਕਾਰਨ ਪਿੰਡ ਈਸਾਪੁਰ 'ਚ ਇਕ ਔਰਤ ਨੇ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਮਕਸੂਦਾਂ ਥਾਣਾ ਖੇਤਰ ਦੇ ਪਿੰਡ ਈਸਾਪੁਰ ਨਹਿਰ ਨੇੜੇ ਵਾਪਰੀ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਔਰਤ ਦਾ ਕਾਫ਼ੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਜਦੋਂ ਔਰਤ ਨੇ ਖ਼ੁਦ ਨੂੰ ਅੱਗ ਲਾਈ ਤਾਂ ਆਸ-ਪਾਸ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਥਾਣਾ ਮਕਸੂਦਾ ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਮੀਨੀ ਵਿਵਾਦ ਕਾਫ਼ੀ ਵੱਧ ਗਿਆ ਸੀ ਅਤੇ ਦੋਵੇਂ ਧਿਰਾਂ ਜ਼ਮੀਨ ’ਤੇ ਆਪਣਾ ਹੱਕ ਪ੍ਰਗਟਾਉਂਦੀਆਂ ਰਹੀਆਂ ਸਨ। ਮੰਗਲਵਾਰ ਸ਼ਾਮ ਕਰੀਬ 4.30 ਵਜੇ ਔਰਤ ਸੁਰਜੀਤ ਕੌਰ ਪਤਨੀ ਮਰਹੂਮ ਸੁਰਤੀ ਵਾਸੀ ਈਸਾਪੁਰ ਜਲੰਧਰ ਨੇ ਦੱਸਿਆ- ਉਸ ਦਾ ਜ਼ਮੀਨ 'ਚ ਹਿੱਸਾ ਹੈ, ਜੋ ਉਸ ਨੂੰ ਨਹੀਂ ਮਿਲ ਰਿਹਾ।

ਦੂਜੀ ਧਿਰ ਦਾ ਕਰਨੈਲ ਸਿੰਘ 6-7 ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਟਰੈਕਟਰ ਲੈ ਕੇ ਜ਼ਮੀਨ 'ਤੇ ਜਬਰੀ ਬੀਜਣ ਲਈ ਆਇਆ ਸੀ। ਸੁਰਜੀਤ ਕੌਰ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਉਸ ਨੇ ਦੱਸਿਆ ਕਿ ਇਸ ਕਾਰਨ ਉਸ ਨੇ ਆਪਣੇ ਆਪ ਨੂੰ ਅੱਗ ਲਗਾ ਲਈ। ਉਸ ਨੇ ਖੇਤਾਂ 'ਚ ਜਾ ਕੇ ਨੇੜੇ ਹੀ ਖੜ੍ਹ ਕੇ ਆਪਣੇ ਆਪ ਨੂੰ ਅੱਗ ਲਗਾ ਲਈ, ਜੋ ਤੇਜ਼ੀ ਨਾਲ ਫੈਲ ਗਈ। ਔਰਤ ਨੇ ਖੇਤਾਂ 'ਚ ਪਈ ਮਿੱਟੀ ਨਾਲ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਵਧਦੀ ਹੀ ਗਈ।

ਅਖ਼ੀਰ ਔਰਤ ਨੇ ਪਾਣੀ ਵਾਲੀ ਟੈਂਕੀ ਵਿੱਚ ਛਾਲ ਮਾਰ ਦਿੱਤੀ, ਜਿਸ ਨਾਲ ਅੱਗ ਬੁਝ ਗਈ। ਜ਼ਖਮੀ ਸੁਰਜੀਤ ਕੌਰ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪੁਲਿਸ ਸੁਰਜੀਤ ਕੌਰ ਦਾ ਹਾਲ-ਚਾਲ ਜਾਣਨ ਅਤੇ ਉਸ ਦੇ ਬਿਆਨ ਲੈਣ ਲਈ ਸਿਵਲ ਹਸਪਤਾਲ ਪਹੁੰਚੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement