ਸੁਖਬੀਰ ਬਾਦਲ ਦੇ ਕਹਿਣ 'ਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ: ਗਿਆਨੀ ਹਰਪ੍ਰੀਤ ਸਿੰਘ
Published : Feb 19, 2026, 2:53 pm IST
Updated : Feb 19, 2026, 2:53 pm IST
SHARE ARTICLE
Gurdwara lands are being sold at the behest of Sukhbir Badal: Giani Harpreet Singh
Gurdwara lands are being sold at the behest of Sukhbir Badal: Giani Harpreet Singh

'ਮੱਸੇ ਰੰਗੜ ਦੇ ਵਾਰਸਾਂ ਤੋਂ ਅਸੀਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਖੋਹਣਾ ਹੈ'

ਜਲੰਧਰ : ਜਲੰਧਰ-ਨਕੋਦਰ ਰੋਡ ਉੱਤੇ ਸਥਿਤ ਪ੍ਰਤਾਪਪੁਰਾ ਅਨਾਜ ਮੰਡੀ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਾਨਫਰੰਸ ਕੀਤੀ। ਇਸ ਉਨ੍ਹਾਂ ਨੇ ਕਿਹਾ ਹੈ ਕਿ ਬੀਤੇ ਦਿਨ ਗਿਆਨੀ ਰਘਬੀਰ ਸਿੰਘ ਨੇ ਜਲੰਧਰ ਵਿਖੇ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਨੇ ਜਿਹੜੇ ਦੋਸ਼ ਲਗਾਏ ਹਨ ਉਹ ਕੋਈ ਛੋਟੇ ਇਲਜ਼ਾਮ ਨਹੀ ਹਨ। ਉਨ੍ਹਾਂ ਨੇ ਦੱਸਿਆ ਕਿਵੇਂ ਗਿਆਨੀ ਸੁਲਤਾਨ ਸਿੰਘ ਤੋਂ ਸ਼੍ਰੋਮਣੀ ਕਮੇਟੀ ਦਾ ਕੋਈ ਬੰਦਾ ਵਾਪਸੀ ਕਰਵਾਉਣ ਲਈ ਪੈਸੇ ਮੰਗ ਰਿਹਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਬੀਤੇ ਦਿਨ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਉੱਤੇ ਇਲਜ਼ਾਮ ਲਗਾਉਂਦੇ ਦੱਸਿਆ ਸੀ ਕਿਵੇ ਮੈਨੂੰ (ਗਿਆਨੀ ਹਰਪ੍ਰੀਤ ਸਿੰਘ) ਹਟਾਇਆ ਗਿਆ ਸੀ।
ਉਨ੍ਹਾਂ ਨੇ ਕਿਹਾ ਹੈ ਕਿ ਗੁਰਦੁਆਰਿਆਂ ਦੀ ਜ਼ਮੀਨਾਂ ਸੁਖਬੀਰ ਬਾਦਲ ਦੇ ਕਹਿਣ ਉੱਤੇ ਵੇਚੀਆਂ ਜਾ ਰਹੀਆ ਹਨ। ਸ਼੍ਰੋਮਣੀ ਕਮੇਟੀ ਬਾਦਲ ਦੀ ਚੋਣ ਉੱਤੇ ਖਰਚਾ ਕਰਨ ਲਈ ਫੰਡ ਇਕੱਠਾ ਕਰ ਰਹੀ ਹੈ।ਉਨ੍ਹਾਂ ਨੇਕਿਹਾ ਹੈ ਕਿ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਸੁਖਬੀਰ ਬਾਦਲ ਦੀ ਕਮੇਟੀ ਬਣ ਕੇ ਰਹੀ ਗਈ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆਹੈ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਰੱਦ ਕਰਵਾਉਣ ਲਈ ਸੁਖਬੀਰ ਬਾਦਲ ਨੇ ਗਿਆਨੀ ਰਘਬੀਰ ਸਿੰਘ ਵੀ ਦਬਾਅ ਬਣਾਇਆ ਸੀ।ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਹੈ ਕਿ ਮੱਸੇ ਰੰਗੜ ਦੇ ਵਾਰਸਾਂ ਤੋਂ ਅਸੀਂ ਸ਼੍ਰੋਮਣੀ ਕਮੇਟੀ ਦਾ ਪਬੰਧ ਖੋਹਣਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਬਿਕਰਮ ਮਜੀਠੀਆ ਕਹਿੰਦਾ ਸੀ ਅਕਾਲੀ ਛੱਡ ਕੇ ਲੋਕਾਂ ਨੂੰ ਮਨਾਉਣ ਲਈ ਨੰਗੇ ਪੈਰੀ ਜਾਵਾਂਗਾ।ਉਨ੍ਹਾਂ ਨੇ ਕਿਹਾ ਹੈ ਕਿ ਉਹ ਸੁਖਬੀਰ ਬਾਦਲ ਕੋਲ ਨੰਗੇ ਪੈਰ ਜਾਵੇ ਤਾਂ ਅਕਾਲੀ ਦਲ ਛੱਡਣ ਲਈ ਕਹਿਣ ਤਾਂ ਕੌਮ ਦੇ ਮੁੱਦਿਆ ਨੂੰ ਵਿਚਾਰਿਆ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement