ਬੀਤੀ ਰਾਤ ਸਮਰਾਲਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਪਾਣੀ ਵਾਲੀ ਟੈਂਕੀ ਦੀ ਚਾਰਦੀਵਾਰੀ ਅੰਦਰ ਨੇੜੇ ਦੇ ਘਰਾਂ ਵਾਲਿਆਂ ਵਲੋਂ ਖੜੀਆਂ ਕੀਤੀਆਂ ਗੱਡੀਆਂ ਦੇ ਕਿ..
ਸਮਰਾਲਾ, 25 ਅਗੱਸਤ (ਬਲਜੀਤ ਸਿੰਘ ਬਘੌਰ) : ਬੀਤੀ ਰਾਤ ਸਮਰਾਲਾ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਪਾਣੀ ਵਾਲੀ ਟੈਂਕੀ ਦੀ ਚਾਰਦੀਵਾਰੀ ਅੰਦਰ ਨੇੜੇ ਦੇ ਘਰਾਂ ਵਾਲਿਆਂ ਵਲੋਂ ਖੜੀਆਂ ਕੀਤੀਆਂ ਗੱਡੀਆਂ ਦੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਸ਼ੀਸ਼ੇ ਭੰਨ ਦਿਤੇ। ਭਾਵੇਂ ਸ਼ਹਿਰ ਵਿਚ ਡੇਰੇ ਦੀ ਪੇਸ਼ੀ ਨੂੰ ਮੱਦੇਨਜ਼ਰ ਰਖਦਿਆਂ ਪੁਲਿਸ ਵਲੋਂ ਥਾਂ-ਥਾਂ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ, ਪਰ ਸ਼ਰਾਰਤੀ ਅਨਸਰ ਫਿਰ ਵੀ ਅਪਣੀ ਕਾਰਵਾਈ ਨੂੰ ਅੰਜ਼ਾਮ ਦੇ ਗਏ, ਜਿਸ ਨਾਲ ਪੁਲਿਸ ਸੁਰੱਖਿਆ ਪ੍ਰਬੰਧਾਂ 'ਤੇ ਵੀ ਸਵਾਲੀਆਂ ਨਿਸ਼ਾਨ ਲੱਗ ਗਿਆ।
ਗੱਡੀਆਂ ਦੇ ਸ਼ੀਸ਼ੇ ਭੰਨਣ ਦੀ ਕਾਰਵਾਈ ਦਾ ਮਾਲਕਾਂ ਨੂੰ ਸਵੇਰੇ ਪਤਾ ਲੱਗਾ, ਜਦੋਂ ਉਹ ਰੁਟੀਨ ਦੀ ਤਰ੍ਹਾਂ ਉਠ ਕੇ ਅਪਣੀਆਂ ਗੱਡੀਆਂ ਕੋਲ ਗੇੜੀ ਮਾਰਨ ਆਏ ਤਾਂ ਗੱਡੀਆਂ ਦੇ ਸ਼ੀਸ਼ੇ ਭੰਨੇ ਦੇਖ ਕੇ ਉਹ ਦੰਗ ਰਹਿ ਗਏ। ਇਸ ਕਾਰਵਾਈ ਬਾਰੇ ਗੱਡੀ ਮਾਲਕਾਂ ਵਲੋਂ ਪੁਲਿਸ ਨੂੰ ਸੁਚਿਤ ਕੀਤਾ। ਘਟਨਾ ਦਾ ਪਤਾ ਚੱਲਣ ਤੇ ਪੁਲਿਸ ਦੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਘਟਨਾ ਸਥਾਨ 'ਤੇ ਪਹੁੰਚੇ ਅਤੇ ਗੱਡੀਆਂ ਦੇ ਮਾਲਕਾਂ ਤੋਂ ਸਥਿਤੀ ਦਾ ਜਾਇਜ਼ਾ ਲਿਆ।
ਗੱਡੀ ਦੇ ਮਾਲਕਾਂ ਵਿਚੋਂ ਇਕ ਪੁਲਿਸ ਵਿਭਾਗ ਵਿਚ ਸਹਾਇਕ ਥਾਣੇਦਾਰ, ਇਕ ਸ਼ਹਿਰ ਦਾ ਸਾਬਕਾ ਕੌਂਸਲਰ ਤੋਂ ਂਿÂਲਾਵਾ ਇਕ ਨਾਮੀਂ ਵਪਾਰੀ ਹੈ। ਸਕੂਟਰੀ ਦਾ ਮਾਲਕ ਪ੍ਰਾਪਰਟੀ ਐਡਵਾਈਜ਼ਰ ਹੈ, ਜਿਸ ਨੇ ਅਪਣੀ ਸਕੂਟੀ ਅਪਣੇ ਘਰ ਅੱਗੇ ਜਿੰਦਰਾ ਲਗਾ ਕੇ ਖੜੀ ਕੀਤੀ ਹੋਈ ਸੀ। ਗੱਡੀਆਂ ਦੇ ਮਾਲਕਾਂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵਲੋਂ ਗੱਡੀਆਂ ਦੇ ਸ਼ੀਸ਼ੇ ਡਰਾਈਵਰ ਵਾਲੀ ਸੀਟ ਵਾਲੇ ਪਾਸੇ ਤੋਂ ਹੀ ਭੰਨੇ ਹਨ, ਜਿਸ ਕਾਰਨ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਜਦ ਇਸ ਸਬੰਧ ਵਿਚ ਡਿਊਟੀ ਅਫ਼ਸਰ ਸਹਾਇਕ ਥਾਣੇਦਾਰ ਅਮਰੀਕ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ, ਗੱਡੀ ਦੇ ਮਾਲਕਾਂ ਕੋਲੋਂ ਸ਼ੱਕੀ ਅਨਸਰਾਂ ਦੇ ਵੇਰਵੇ ਮੰਗੇ ਜਾ ਰਹੇ ਹਨ, ਕਾਰਵਾਈ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸ਼ਰਾਰਤੀ ਅਨਸਰ ਕੈਮਰੇ ਦੀ ਅੱਖ ਤੋਂ ਬਚੇ
ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਸ਼ਰਾਰਤੀ ਅਨਸਰ ਅਪਣੀ ਕਾਰਵਾਈ ਨੂੰ ਅੰਜ਼ਾਮ ਦੇ ਗਏ, ਜਦ ਕਿ ਇਸ ਏਰੀਏ ਵਿਚ ਰਾਤੀ 12 ਵਜੇ ਤਕ ਲੋਕਾਂ ਦੀ ਚਹਿਲ-ਪਹਿਲ ਰਹਿੰਦੀ ਹੈ। ਸ਼ਹਿਰ ਦੀ ਸੰਘਣੀ ਆਬਾਦੀ ਹੋਣ ਦੇ ਬਾਵਜੂਦ ਵੀ ਕਿਸੇ ਦੁਕਾਨਦਾਰ ਜਾਂ ਰਿਹਾਇਸ਼ੀ ਮਕਾਨ ਮਾਲਕ ਵਲੋਂ ਅਪਣੇ ਘਰ ਅੱਗੇ ਕੈਮਰਾ ਨਹੀਂ ਸੀ ਲਗਾਇਆ, ਜਿਸ ਕਾਰਨ ਸ਼ਰਾਰਤੀ ਅਨਸਰ ਕੈਮਰੇ ਦੀ ਅੱਖ ਤੋਂ ਬੱਚਣ ਵਿਚ ਸਫ਼ਲ ਹੋ ਗਏ।
ਭਗਵਾਨਪੁਰਾ ਰੋਡ 'ਤੇ ਇਕ ਹੋਰ ਗੱਡੀ ਦਾ ਸ਼ੀਸ਼ਾ ਭੰਨਿਆ
ਸਮਰਾਲਾ ਦੇ ਭਗਵਾਨਪੁਰਾ ਰੋਡ ਤੇ ਵੀ ਇਕ ਘਰ ਅੱਗੇ ਖੜੀ ਗੱਡੀ ਦਾ ਸ਼ੀਸ਼ਾ ਭੰਨਣ ਦਾ ਸਮਾਚਾਰ ਮਿਲਿਆ ਹੈ। ਗੱਡੀ ਦੇ ਮਾਲਕ ਸੋਨੀ ਵਲੋਂ ਇਸਦੀ ਲਿਖ਼ਤੀ ਦਰਖ਼ਾਸਤ ਥਾਣਾ ਸਮਰਾਲਾ ਵਿਖੇ ਦੇ ਦਿਤੀ ਹੈ। ਗੱਡੀ ਦਾ ਸ਼ੀਸ਼ਾ ਭੰਨਣ ਵਾਲਾ ਅਨਸਰ ਘਰ ਅੱਗੇ ਲੱਗੇ ਕੈਮਰੇ ਵਿਚ ਕੈਦ ਹੋ ਗਿਆ, ਜਿਸਦਾ ਕਲਿੱਪ ਗੱਡੀ ਦੇ ਮਾਲਕ ਵਲੋਂ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਵਿਅਕਤੀ ਵਲੋਂ ਸ਼ਿਕਾਇਤ ਦਿਤੀ ਹੈ, ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕੈਮਰੇ ਦਾ ਕਲਿੱਪ ਘੰਗਾਲਣ ਤੋਂ ਬਾਅਦ ਦੋਸ਼ੀ ਦੀ ਪਹਿਚਾਣ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।