ਕਾਲ ਸੈਂਟਰ 'ਚ ਕੰਮ ਕਰਦੀ ਮੁਟਿਆਰ ਨਾਲ ਬਲਾਤਕਾਰ ਦਾ ਮਾਮਲਾ
Published : Mar 17, 2018, 1:51 am IST
Updated : Jan 2, 2024, 4:15 pm IST
SHARE ARTICLE
ਚੰਡੀਗੜ੍ਹ ਰੇਪ ਕੇਸ
ਚੰਡੀਗੜ੍ਹ ਰੇਪ ਕੇਸ

ਕਾਲ ਸੈਂਟਰ 'ਚ ਕੰਮ ਕਰਦੀ ਮੁਟਿਆਰ ਨਾਲ ਬਲਾਤਕਾਰ ਦਾ ਮਾਮਲਾ

ਪੀੜਤਾ ਨੇ ਮੁਲਜ਼ਮ ਦੀ ਕੀਤੀ ਪਛਾਣ
ਚੰਡੀਗੜ੍ਹ, 16 ਮਾਰਚ (ਤਰੁਣ ਭਜਨੀ): ਸਾਲ 2016 ਵਿਚ ਸੈਕਟਰ-29 ਸਥਿਤ ਜੰਗਲਾਂ ਵਿਚ ਆਟੋ ਚਾਲਕ ਇਰਫ਼ਾਨ ਅਤੇ ਦਿੱਲੀ ਵਾਸੀ ਕਮਲ ਹਸਨ ਨੇ ਹੀ 21 ਸਾਲਾ ਮੁਟਿਆਰ ਨਾਲ ਬਲਾਤਕਾਰ ਕੀਤਾ ਸੀ। ਵੀਰਵਾਰ ਹੋਈ ਸ਼ਨਾਖ਼ਤੀ ਪਰੇਡ ਵਿਚ ਪੀੜਤ ਮੁਟਿਆਰ ਨੇ ਕਮਲ ਹਸਨ ਨੂੰ ਪਛਾਣ ਲਿਆ ਹੈ। ਪੁਲਿਸ ਨੂੰ ਦਿਤੇ ਬਿਆਨਾਂ ਵਿਚ ਪੀੜਤਾ ਨੇ ਕਿਹਾ ਕਿ ਇਰਫ਼ਾਨ ਅਤੇ ਕਮਲ ਹਸਨ ਨੇ ਹੀ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਪੁਲਿਸ ਸਨਿਚਰਵਾਰ ਨੂੰ ਮੁੜ ਕਮਲ ਹਸਨ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰ ਕੇ ਮਾਮਲੇ ਦੀ ਜਾਂਚ ਕਰੇਗੀ। ਜ਼ਿਕਰਯੋਗ ਹੈ ਕਿ ਫ਼ੋਰੈਂਸਿਕ ਰੀਪੋਰਟ ਤੋਂ ਬਾਅਦ ਇਰਫ਼ਾਨ ਨੂੰ ਪੁਲਿਸ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਤੇ ਤਿੰਨ ਦਿਨਾਂ ਦੇ ਪੁਲਿਸ ਰੀਮਾਂਡ 'ਤੇ ਲੈ ਕੇ ਆਈ ਸੀ। ਇਸ ਤੋਂ ਬਾਅਦ ਪੁਲਿਸ ਨੇ ਇਰਫ਼ਾਨ ਦੇ ਸਾਥੀ ਦਿੱਲੀ ਵਾਸੀ ਕਮਲ ਹਸਨ ਉਰਫ਼ ਦਿਲਦਿਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰ ਕੇ ਪੀੜਤਾ ਤੋਂ ਉਸ ਦੀ ਸ਼ਾਨਾਖ਼ਤ ਕਰਨ ਲਈ ਇਜਾਜ਼ਤ ਮੰਗੀ ਸੀ। ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਵੀਰਵਾਰ ਕਮਲ ਹਸਨ ਨੂੰ ਪੀੜਤਾ ਸਾਹਮਣੇ ਕੀਤਾ ਗਿਆ ਜਿਥੇ ਪੀੜਤਾ ਨੇ ਉਸ ਨੂੰ ਪਛਾਣ ਲਿਆ।


ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੰਵਬਰ ਵਿਚ ਸੈਕਟਰ-53 ਵਿਚ ਦੇਹਰਾਦੂਨ ਦੀ ਰਹਿਣ ਵਾਲੀ 21 ਸਾਲਾ ਮੁਟਿਆਰ ਨਾਲ ਬਲਾਤਕਾਰ ਦੇ ਮਾਮਲੇ ਵਿਚ ਪੁਲਿਸ ਨੇ ਮੁਹੰਮਦ ਇਰਫ਼ਾਨ ਨਾਲ ਦੋ ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਸੀ। ਇਸ ਦੌਰਾਨ ਪੁਲਿਸ ਨੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਦੇ ਸੀਮਨ ਸੀ.ਐਫ਼.ਐਸ.ਐਲ. ਵਿਚ ਜਾਂਚ ਲਈ ਭੇਜੇ ਸਨ। ਬੀਤੇ ਦਿਨੀਂ ਜਾਂਚ ਦੀ ਰੀਪੋਰਟ ਵਿਚ ਸਾਹਮਣੇ ਆਇਆ ਕਿ ਮੁਹੰਮਦ ਇਰਫ਼ਾਨ ਨੇ ਹੀ ਸਾਲ 2016 ਵਿਚ ਸੈਕਟਰ-29 ਦੇ ਜੰਗਲਾਂ ਵਿਚ ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਮੁਟਿਆਰ ਨਾਲ ਬਲਾਤਕਾਰ ਕੀਤਾ ਸੀ। ਬੀਤੇ ਮੰਗਲਵਾਰ ਰੀਪੋਰਟ ਆਉਣ ਤੋਂ ਬਾਅਦ ਇਰਫ਼ਾਨ ਨੂੰ ਪੁਲਿਸ ਨੇ ਜੇਲ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਤਿੰਨ ਦਿਨ ਦਾ ਪੁਲਿਸ ਰੀਮਾਂਡ ਹਾਸਲ ਕੀਤਾ ਅਤੇ ਇਸ ਦੌਰਾਨ ਇਰਫ਼ਾਨ ਨੇ ਅਪਣੇ ਦੂਜੇ ਸਾਥੀ ਦਿੱਲੀ ਵਾਸੀ ਮੁਲਜ਼ਮ ਦਾ ਨਾਮ ਪੁਲਿਸ ਨੂੰ ਦਸਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement