''2022 ਵਿੱਚ ਸੱਤਾ ਦਾ ਘੋੜਾ ਸਾਡਾ ਹੋਵੇਗਾ ਜਾਂ ਘੋੜੇ ਦੀ ਲਗਾਮ ਸਾਡੇ ਹੱਥਾਂ ਵਿੱਚ ਹੋਵੇਗੀ''
Published : Mar 19, 2021, 4:13 pm IST
Updated : Mar 19, 2021, 4:13 pm IST
SHARE ARTICLE
 Jasvir Singh Garhi
Jasvir Singh Garhi

ਚਮਕੌਰ ਸਾਹਿਬ ਤੋਂ 100 ਬੱਸਾਂ ਦਾ ਕਾਫ਼ਲਾ 2 ਅਪ੍ਰੈਲ ਦੀ ਬੇਗਮਪੁਰਾ ਪਾਤਸਾਹੀ ਬਣਾਓ ਰੈਲੀ ਵਿਚ ਸ਼ਾਮਿਲ ਹੋਵੇਗਾ

ਚਮਕੌਰ ਸਾਹਿਬ : ਕਾਂਗਰਸ ਦੇ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਵਿੱਚ  ਕਾਂਗਰਸ ਦਾ ਦਲਿਤ ਵਿਰੋਧੀ ਚੇਹਰਾ ਬੇਨਕਾਬ ਹੋਇਆ ਹੀ, ਨਿੱਜੀ ਖੇਤਰਾਂ ਵਿਚ ਰਾਖਵਾਂਕਰਨ ਨਾ ਲਾਗੂ ਕਰਨ ਦਾ ਬਿਆਨ ਕਾਂਗਰਸੀ ਮਾਨਸਿਕਤਾ ਵਿਰੋਧੀ ਉਜਾਗਰ ਕਰਦਾ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਚਮਕੌਰ ਸਾਹਿਬ ਵਿਧਾਨ ਦੀ ਲੀਡਰਸ਼ਿਪ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਅੱਜ ਤੱਕ ਨਾ ਗੁਰੂਆਂ ਦੇ ਸੁਪਨੇ ਪੂਰੇ ਕੀਤੇ ਨਾ ਸਾਹਿਬਜਾਦਿਆਂ ਦੀਆ ਕੁਰਬਾਨੀਆਂ ਦਾ ਮੁੱਲ ਪਾਇਆ।

 Jasvir Singh GarhiJasvir Singh Garhi

ਪੰਜਾਬ ਦੀ ਕਾਂਗਰਸ ਸਰਕਾਰ ਨੇ ਗੁਰੂਆਂ ਦੇ ਸੁਪਨੇ ,ਚੰਗੀ ਧਰਤੀ, ਚੰਗਾ ਪਾਣੀ ਤੇ ਚੰਗੀ ਹਵਾ ਅੱਜ ਤਕ ਪੁਰਾ ਨਹੀਂ ਹੋਇਆ, ਸਗੋਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਲਿਖਿਤ ਨੀਤੀ ਨਿਰਦੇਸ਼ਕ ਤੱਤਾਂ ਦੀ ਹਮੇਸ਼ਾ ਉਲੰਘਣਾ ਕਰਕੇ ਦਲਿਤਾਂ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀਆਂ ਵਿਰੋਧੀ ਨੀਤੀਆਂ ਨੂੰ ਉਤਸਾਹਿਤ ਕਰਕੇ ਮਜ਼ਲੂਮ ਵਰਗਾਂ ਨੂੰ ਕੁਚਲਣ ਦਾ ਕੰਮ ਕੀਤਾ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ।  ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਪਾਰਟੀ ਬਣਾਈ ਸੀ ਤਾਂਕਿ ਗੁਰੂਆਂ ਦੇ ਸੁਪਨਿਆਂ ਨੂੰ ਮੰਜਿਲ ਤੇ ਪਹੁੰਚਾਇਆ ਜਾ ਸਕੇ।

 Jasvir Singh GarhiJasvir Singh Garhi

ਸਰਦਾਰ ਜਸਵੀਰ ਗੜ੍ਹੀ ਨੇ ਕਿਹਾ ਕਿ ਬਸਪਾ ਦਾ ਕੋਈ ਵੀ ਵਰਕਰ ਕਿਸੇ ਦੂਜੀ ਪਾਰਟੀ ਵੱਲੋਂ ਦਿਤੇ ਗਏ ਬਿਆਨਾਂ ਤੋਂ ਗੁਮਰਾਹ ਨਾ ਹੋਵੇ, ਕਾਂਗਰਸ/ਅਕਾਲੀ ਦਲ ਭਾਜਪਾ ਜਾਤੀਵਾਦੀ ਸੋਚ ਤਹਿਤ ਤਰਾਂ ਤਰਾਂ ਦੀਆ ਚਾਲਾ ਚਲਦੀਆਂ ਆਈਆਂ  ਨੇ ਤਾਂਕਿ ਹਾਥੀ ਨੂੰ ਕਮਜ਼ੋਰ ਕੀਤਾ ਜਾ ਸਕੇ।  ਜਿਸ ਕਾਂਗਰਸ ਨੇ ਗਰੀਬ, ਪੱਛੜੇ ਨੂੰ ਦੁੱਖਾਂ ਭਰਿਆ ਜੀਵਨ ਦਿੱਤਾ, ਇਹਨਾਂ ਸਭ ਦੇ ਦੁੱਖਾਂ ਦਾ ਨਿਵਾਰਨ ਸਿਰਫ ਬਸਪਾ ਹੀ ਕਰ ਸਕਦੀ ਹੈ।  2002 ਤੋਂ ਕਾਂਗਰਸੀ/ਅਕਾਲੀ ਦੀਆ ਸਰਕਾਰਾਂ ਰਹੀਆਂ ਪਰ ਇਹਨਾਂ ਨੇ ਅੱਜ ਤੱਕ ਦਲਿਤ ਮੁਲਾਜ਼ਮਾਂ ਦੀ 85 ਵੀ ਸੋਧ ਹਾਲੇ ਤਕ ਲਾਗੂ ਨਹੀਂ ਕੀਤੀ।

 Jasvir Singh GarhiJasvir Singh Garhi

ਪੰਜਾਬ ਦੇ ਪਿਛੜੇ ਵਰਗਾ ਨੂੰ ਅੱਜ ਤਕ ਪੰਜਾਬ ਵਿੱਚ 27% ਰਿਜ਼ਰਵੇਸ਼ਨ ਨਹੀਂ ਮਿਲੀ। ਪੰਜਾਬ ਵਿੱਚ 35% ਦਲਿਤ ਹੈ ਤੇ 33% ਪਿਛੜਾ ਵਰਗ ਹੈ। ਦੋਨਾਂ ਵਰਗਾਂ ਦੀ 70% ਲਗਭਗ ਆਬਾਦੀ ਹੈ ਤੇ ਇਹਨਾਂ ਵਰਗਾ ਦੇ ਹਿਤ ਕਾਂਗਰਸ ਸਰਕਾਰ ਦੇ ਕਿਸੇ ਏਜੇਂਡੇ ਵਿੱਚ ਨਹੀਂ ਹਨ। ਸੂਬਾ ਜਨਰਲ ਸਕੱਤਰ ਰਾਜਾ ਰਾਜਿੰਦਰ ਸਿੰਘ ਨਨਹੇਰੀਆਂ ਨੇ ਕਿਹਾ ਕਿ ਚਮਕੌਰ ਸਾਹਿਬ ਵਿਧਾਨ ਸਭਾ ਤੋਂ 100 ਵੱਡੀਆਂ ਗੱਡੀਆਂ ਦਾ ਕਾਫਲਾ 2 ਅਪ੍ਰੈਲ ਦੀ ਬੇਗਮਪੁਰਾ ਪਾਤਸਾਹੀ ਬਣਾਓ ਮਹਾਰੈਲੀ ਲਈ ਖੁਵਾਸਪੁਰਾ ਰੋਪੜ ਵਿਖੇ ਸ਼ਾਮਿਲ ਹੋਵੇਗਾ। ਇਸ ਮੌਕੇ ਜ਼ਿਲਾ ਮਾਸਟਰ ਰਾਮ ਪਾਲ, ਨਰਿੰਦਰ ਸਿੰਘ ਵਡਵਾਲੀ, ਕੁਲਦੀਪ ਸਿੰਘ ਪਪਰਾਲੀ, ਭਾਗ ਸਿੰਘ, ਗੁਰਪ੍ਰੀਤ ਸਿੰਘ ਭੂਰੜੇ, ਦਰਸ਼ਨ ਸਿੰਘ ਸਮਾਨਾ, ਪ੍ਰੇਮ ਸਿੰਘ ਮੋਰਿੰਡਾ, ਕਰਨੈਲ ਸਿੰਘ ਕਾਈਨੌਰ, ਡਾ ਸੁਰਜੀਤ ਸਿੰਘ ਲੱਖੋਵਾਲ, ਮਨਜੀਤ ਸਿੰਘ ਕਕਰਾਲੀ ਆਦਿ ਸ਼ਾਮਿਲ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement