
ਕਿਸਾਨਾਂ ਨੂੰ ਹੋਏ ਨੁਕਸਾਨ ਨੂੰ ਦਿਖਾਉਣ ਲਈ 'ਐਮ.ਐਸ.ਪੀ. ਲੁੱਟ ਕੈਲਕੁਲੇਟਰ' ਦੀ ਸ਼ੁਰੂਆਤ
ਨਵੀਂ ਦਿੱਲੀ, 18 ਮਾਰਚ : ਜਨ ਕਿਸਾਨ ਅੰਦੋਲਨ ਨੇ ਵੀਰਵਾਰ ਨੂੰ ਇਕ ''ਐਮ.ਐਸ.ਪੀ. ਲੁੱਟ ਕੈਲਕੁਲੇਟਰ'' ਦੀ ਸ਼ੁਰੂਆਤ ਕੀਤੀ, ਜੋ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ 'ਤੇ ਫ਼ਸਲ ਵੇਚਣ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਗਿਣਤੀ ਕਰੇਗਾ |
ਕਿਸਾਨਾਂ ਦੇ ਅਧਿਕਾਰਾਂ ਲਈ ਸਮਰਪਿਤ ਰਾਸ਼ਟਰ ਪੱਧਰੀ ਅੰਦੋਲਨ 'ਜਨ ਕਿਸਾਨ ਅੰਦੋਲਨ' ਦੇ ਰਾਸ਼ਟਰੀ ਕਨਵੀਨਰ ਅਵਿਕ ਸਾਹਾ ਮੁਤਾਬਕ ਕੈਲਕੁਲੇਟਰ ਹਰ ਰੋਜ਼ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਕਿਸਾਨਾਂ ਵਲੋਂ ਫ਼ਸਲ ਦੀ ਵਿਕਰੀ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਦਿਖਾਉਣ ਵਾਲੇ ਨਵੇਂ ਵੇਰਵੇ ਨੂੰ ਸਾਝਾ ਕਰੇਗਾ |
ਸਾਹਾ ਨੇ ਕਿਹਾ, ''ਇਸ ਦਾ ਉਦੇਸ਼ ਸਰਕਾਰ ਦੇ ਇਸ ਦੁਸ਼ਪ੍ਰਚਾਰ ਤੋਂ ਪਰਦਾ ਹਟਾਉਣਾ ਹੈ ਕਿ ਕਿਸਾਨਾਂ ਨੂੰ ਸਰਕਾਰ ਵਲੋਂ ਐਲਾਨੀ ਐਮ.ਐਸ.ਪੀ. ਮਿਲ ਰਹੀ ਹੈ | ਉਨ੍ਹਾਂ ਕਿਹਾ ਕਿ ਕੈਲਕੁਲੇਟਰ ਹਰ ਰੋਜ਼ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਜੋ ਵੀ ਹਿਸਾਬ ਲਗਾਏਗਾ, ਉਸ ਨੂੰ ਜਨ ਕਿਸਾਨ ਅੰਦੋਲਨ ਦੇ ਸ਼ੋਸ਼ਲ ਮੀਡੀਆ ਪੇਜ 'ਤੇ ਸਾਂਝਾ ਕੀਤਾ ਜਾਵੇਗਾ | (ਪੀਟੀਆਈ)image