
ਖੇਤ ’ਚ ਬਣੇ ਡੂੰਘੇ ਟੋਏ ’ਚ ਡੁੱਬਣ ਕਾਰਨ ਹੋਈ ਮੌਤ
ਸੰਗਰੂਰ: ਜਿਥੇ ਕੱਲ੍ਹ ਚਾਰੇ ਪਾਸੇ ਹੋਲੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਉਥੇ ਇਕ ਘਰ ਵਿਚ ਪਿਓ-ਧੀ ਦੀ ਮੌਤ ਹੋਣ ਨਾਲ ਮਾਤਮ ਛਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਧੂਰੀ ਅਧੀਨ ਪੈਂਦੇ ਪਿੰਡ ਰਾਜੋਮਾਜਰਾ ਵਿਖੇ ਕੁਲਵੀਰ ਸਿੰਘ ਕੈਂਡੀ ਅਤੇ ਉਨ੍ਹਾਂ ਦੀ ਤਿੰਨ ਸਾਲਾ ਧੀ ਦੀ ਖੇਤ ’ਚ ਬਣੇ ਡੂੰਘੇ ਟੋਏ ’ਚ ਡੁੱਬਣ ਕਾਰਨ ਮੌਤ ਹੋ ਗਈ।
Death
ਪਿਓ-ਧੀ ਦੀ ਅਚਾਨਕ ਮੌਤ ਹੋ ਜਾਣ ਕਾਰਨ ਸਾਰੇ ਪਿੰਡ ’ਚ ਸੰਨਾਟਾ ਛਾ ਗਿਆ ਤੇ ਸੋਗ ਦੀ ਲਹਿਰ ਫੈਲ ਗਈ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਮੁੱਖ ਆਗੂ ਦਲਵੀਰ ਸਿੰਘ ਢਿੱਲੋਂ ਸਲੇਮਪੁਰ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਕੁਲਬੀਰ ਸਿੰਘ ਕੈਂਡੀ ਆਪਣੀਆਂ ਦੋਵਾਂ ਧੀਆਂ, ਜਿਨ੍ਹਾਂ ’ਚੋਂ ਇਕ ਦੀ ਉਮਰ ਤਿੰਨ ਸਾਲ ਅਤੇ ਦੂਜੀ ਦੀ ਉਮਰ ਛੇ ਸਾਲ ਨਾਲ ਆਪਣੇ ਖੇਤਾਂ ਗਿਆ ਸੀ।
Death
ਖੇਤ ’ਚ ਆਲੂਆਂ ਦੀ ਫਸਲ ’ਚੋਂ ਵਾਧੂ ਪਾਣੀ ਕੱਢਣ ਲਈ ਡੂੰਘੇ ਟੋਏ ਪੁੱਟੇ ਹੋਏ ਸਨ। ਇਕ ਟੋਏ ’ਚ ਉਸ ਦੀ ਛੋਟੀ ਧੀ, ਜਿਸ ਦੀ ਉਮਰ ਤਿੰਨ ਸਾਲ ਸੀ, ਅਚਾਨਕ ਡਿੱਗ ਗਈ। ਉਸ ਨੂੰ ਬਚਾਉਣ ਲਈ ਕੁਲਵੀਰ ਸਿੰਘ ਨੇ ਉਸ ਟੋਟੇ ’ਚ ਛਾਲ ਮਾਰ ਦਿੱਤੀ ਪਰ ਦੋਵੇਂ ਹੀ ਪਿਓ-ਧੀ ਇਸ ਡੂੰਘੇ ਟੋਏ ’ਚ ਡੁੱਬਣ ਕਾਰਨ ਮੌਤ ਦੇ ਮੂੰਹ ’ਚ ਚਲੇ ਗਏ।
Death