
ਸਟੇਨਗੰਨ ਸਾਫ ਕਰਦਿਆਂ ਵਾਪਰਿਆ ਹਾਦਸਾ
ਜਲੰਧਰ: ਜਲੰਧਰ ਵੈਸਟ ਤੋਂ ਭਾਜਪਾ ਦੇ ਉਮੀਦਵਾਰ ਰਹੇ ਮੋਹਿੰਦਰ ਭਗਤ ਦੇ ਗੰਨਮੈਨ ਨੂੰ ਆਪਣੀ ਹੀ ਸਟੇਨਗੰਨ ਨਾਲ ਗੋਲੀ ਲੱਗ ਗਈ। ਜਦੋਂ ਗੋਲੀ ਚੱਲੀ ਤੇ ਲੱਗੀ ਉਸ ਸਮੇਂ ਉਹ ਬਸਤੀ ਇਲਾਕੇ ਦੇ ਕ੍ਰਿਸ਼ਨਾ ਨਗਰ ਵਿਚ ਆਪਣੇ ਘਰ ‘ਤੇ ਹੀ ਸੀ। ਗੋਲੀ ਲੱਗਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੇ ਘਰ ਦੇ ਮੈਂਬਰਾਂ ਨੂੰ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Firing
ਮੌਕੇ ‘ਤੇ ਜਾਂਚ ਕਰਨ ਪੁੱਜੀ ਪੁਲਿਸ ਟੀਮ ਦਾ ਕਹਿਣਾ ਹੈ ਕਿ ਉਹ ਡਿਊਟੀ ਤੋਂ ਬਾਅਦ ਆਪਣੇ ਘਰ ਪਰਤਿਆ ਸੀ। ਰਾਤ ਨੂੰ ਆਪਣੀ ਸਟੇਨਗੰਨ ਨੂੰ ਖੋਲ੍ਹ ਕੇ ਸਾਫ਼ ਕਰ ਰਿਹਾ ਸੀ ਕਿ ਇੰਨੇ ਵਿਚ ਫਾਇਰ ਹੋ ਗਿਆ।
Death
ਗੋਲੀ ਲੱਗਦੇ ਹੀ ਹਰਪਾਲ ਸਿੰਘ ਮੌਕੇ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਗਿਆ। ਗੋਲੀ ਦੀ ਆਵਾਜ਼ ਸੁਣ ਕੇ ਪਰਿਵਾਰ ਦੇ ਲੋਕ ਕਮਰੇ ਵਿਚ ਪਹੁੰਚੇ ਤੇ ਦੇਖਿਆ ਕਿ ਹਰਪਾਲ ਸਿੰਘ ਜ਼ਮੀਨ 'ਤੇ ਖ਼ੂਨ ਨਾਲ ਲੱਥਪੱਥ ਪਿਆ ਸੀ। ਲੋਕਾਂ ਨੇ ਉਸ ਨੂੰ ਚੁੱਕਿਆ ਤੇ ਹਸਪਤਾਲ ਭਰਤੀ ਕਰਵਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।