
ਬਮਿਆਲ ਸੈਕਟਰ ਵਿਚ ਐਤਵਾਰ ਰਾਤ ਫੌਜ ਦੀ ਵਰਦੀ 'ਚ ਵੇਖੇ ਗਏ ਵਿਅਕਤੀ ਫਿਦਾਈਨ ਗੁਟ ਦੇ ਮੈਂਬਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ
ਪਠਾਨਕੋਟ, 19 ਅਪ੍ਰੈਲ : ਪੰਜਾਬ ਸਥਿਤ ਪਠਾਨਕੋਟ ਏਅਰਬੇਸ ਨੇੜੇ ਕੁੱਝ ਸ਼ੱਕੀ ਵਿਅਕਤੀਆਂ ਦੇ ਘੁੰਮਣ ਦੀ ਖ਼ਬਰ ਮਿਲੀ ਹੈ , ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਫੌਜੀ ਵਰਦੀ ਵਿਚ ਦੇਖਿਆ ਹੈ | ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ | ਮੀਡੀਆ ਰਿਪੋਰਟਾਂ ਮੁਤਾਬਕ ਏਅਰ ਫ਼ੋਰਸ ਸਟੇਸ਼ਨ ਕੋਲ ਤਿੰਨ ਹਥਿਆਰਬੰਦ ਵਿਅਕਤੀ ਵੇਖੇ ਗਏ ਹਨ । ਇਹ ਸ਼ੱਕੀ ਵਿਅਕਤੀ ਪਠਾਨਕੋਟ ਏਅਰਬੇਸ ਨਾਲ ਲਗਦੇ ਢਾਕੀ ਵਿਚ ਵੇਖੇ ਗਏ ਹਨ । ਇਸ ਤੋਂ ਬਾਅਦ ਪੁਲਿਸ ਅਤੇ ਐੱਸ.ਐੱਸ.ਜੀ ਕਮਾਂਡੋ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ । ਜਿਸਦੇ ਚਲਦੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਚੱਪੇ-ਚੱਪੇ ਦੀ ਤਲਾਸ਼ੀ ਕੀਤੀ ਜਾ ਰਹੀ ਹੈ । ਸਰਚ armyਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਵਲੋਂ ਬਖਤਰਬੰਦ ਗੱਡੀਆਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ।
ਮੀਡੀਆ ਰਿਪੋਰਟਾਂ ਮੁਤਾਬਕ ਬੁੱਧਵਾਰ ਦੇਰ ਰਾਤ ਵੇਖੇ ਗਏ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਕੁੱਝ ਦਿਨ ਪਹਿਲਾਂ ਐਤਵਾਰ ਨੂੰ ਬਮਿਆਲ ਸੈਕਟਰ ਵਿਚ ਵੇਖਿਆ ਗਿਆ ਸੀ । ਬਮਿਆਲ ਸੈਕਟਰ ਵਿਚ ਐਤਵਾਰ ਰਾਤ ਫੌਜ ਦੀ ਵਰਦੀ 'ਚ ਵੇਖੇ ਗਏ ਵਿਅਕਤੀ ਫਿਦਾਈਨ ਗੁਟ ਦੇ ਮੈਂਬਰ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ । ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਵਲੋਂ ਦਿਤੀ ਗਈ ਜਾਣਕਾਰੀ ਵਿਚ ਵੀ ਇਹ ਸ਼ੱਕ ਸਾਫ਼ ਕੀਤਾ ਗਿਆ ਹੈ । ਜਿਸ ਕਾਰਨ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਸਰਚ ਆਪਰੇਸ਼ਨ ਦੀ ਕਾਰਵਾਈ ਤੇਜ਼ ਕਰ ਦਿਤੀ ਹੈ |
punjabi police
ਆਈ.ਜੀ. ਬਾਰਡਰ ਜ਼ੋਨ ਐੱਸ.ਪੀ.ਐੱਸ. ਪਰਮਾਰ ਨੇ ਕਿਹਾ ਕਿ 3 - 4 ਦਿਨਾਂ ਤੋਂ ਸ਼ੱਕੀ ਗਤੀਵਿਧੀਆਂ ਦੀ ਜਾਣਕਾਰੀ ਮਿਲ ਰਹੀ ਹੈ । ਅਜਿਹੇ ਵਿਚ ਹਾਈਅਲਰਟ ਕਰ ਦਿਤਾ ਹੈ ਅਤੇ ਛਾਣ ਬੀਣ ਜਾਰੀ ਹੈ । ਹਾਲਾਂਕਿ ਅਜੇ ਤੱਕ ਕੁੱਝ ਮਿਲਿਆ ਨਹੀਂ ਹੈ । ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਠਾਨਕੋਟ ਏਅਰਬੇਸ 'ਤੇ 2016 ਵਿਚ ਹਮਲਾ ਹੋ ਚੁੱਕਿਆ ਹੈ । ਉਸ ਸਮੇਂ ਪਾਕਿਸਤਾਨੀ ਆਤੰਕੀ ਏਅਰਬੇਸ ਦੇ ਅੰਦਰ ਦਾਖਿਲ ਹੋ ਗਏ ਸਨ ਅਤੇ ਕਈ ਦਿਨਾਂ ਦੀ ਕਾਰਵਾਈ ਦੇ ਬਾਅਦ ਉਨ੍ਹਾਂ ਨੂੰ ਮਾਰ ਦਿਤਾ ਸੀ ।