
ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਜ਼ਿਲ੍ਹਾ ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਕਾਰਨ ਪਹਿਲਾਂ ਹੀ ਰੇਡ ਜ਼ੋਨ ਵਿਚ ਆ ਚੁੱਕਾ ਹੈ।
ਜਲੰਧਰ, 18 ਅਪ੍ਰੈਲ (ਲਖਵਿੰਦਰ ਸਿੰਘ ਲੱਕੀ /ਵਰਿੰਦਰ ਸ਼ਰਮਾ): ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਜ਼ਿਲ੍ਹਾ ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਕਾਰਨ ਪਹਿਲਾਂ ਹੀ ਰੇਡ ਜ਼ੋਨ ਵਿਚ ਆ ਚੁੱਕਾ ਹੈ। ਅੱਜ ਇੱਥੇ 3 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜਲੰਧਰ ਵਿਚ ਹੁਣ ਤਕ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 41 ਤਕ ਪਹੁੰਚ ਗਈ ਹੈ। ਅੱਜ ਰਣਜੀਤਾ ਜਿਸ ਦੀ ਉਮਰ 32 ਸਾਲ ਦੀ ਹੈ, ਮੰਗਲ (42) ਅਤੇ ਮਨਜ਼ੀਤ ਸਿੰਘ ਜਿਸ ਦੀ ਉਮਰ 17 ਸਾਲ ਦੀ ਹੈ ਦੀ ਰੀਪੋਰਟ ਪਾਜ਼ੇਟਿਵ ਸਾਹਮਣੇ ਆਈ ਹੈ।
File Photo
ਇਹ ਸਾਰੇ ਮਰੀਜ਼ ਬਸਤੀ ਦਾਨਿਸ਼ਮੰਦਾ ਤੋਂ ਸਾਹਮਣੇ ਆਏ ਹਨ। ਲੋਕਾਂ ਨੂੰ ਅਪੀਲ ਹੈ ਕਿ ਘਰ ਵਿਚ ਰਹੋਗੇ ਤਾਂ ਹੀ ਸੁਰੱਖਿਅਤ ਰਹੋਗੇ। ਪੰਜਾਬ ਵਿਚ ਜ਼ਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ। ਜੇਕਰ ਉਹ ਲੋਕ ਖ਼ੁਦ ਸਾਹਮਣੇ ਨਹੀਂ ਆਉਂਦੇ ਜੋ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੌਤੀ ਹੈ। ਇਸ ਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖ਼ੁਦ ਸਾਹਮਣੇ ਆਉਣ ਉਤੇ ਅਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਿਆ ਜਾ ਸਕੇ।