
ਕੇਂਦਰੀ ਜੇਲ ਫ਼ਿਰੋਜ਼ਪੁਰ ਵਿਚ ਸਿਹਤ ਵਿਭਾਗ ਰਾਹੀਂ ਡੈਪੂਟੇਸ਼ਨ ’ਤੇ ਫ਼ਾਰਮਾਸਿਸਟ ਦੀ ਡਿਊਟੀ ਕਰ ਰਹੇ ਇੰਦਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਸਟੇਸ਼ਨ
ਫ਼ਿਰੋਜ਼ਪੁਰ, 18 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ): ਕੇਂਦਰੀ ਜੇਲ ਫ਼ਿਰੋਜ਼ਪੁਰ ਵਿਚ ਸਿਹਤ ਵਿਭਾਗ ਰਾਹੀਂ ਡੈਪੂਟੇਸ਼ਨ ’ਤੇ ਫ਼ਾਰਮਾਸਿਸਟ ਦੀ ਡਿਊਟੀ ਕਰ ਰਹੇ ਇੰਦਰਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਸਟੇਸ਼ਨ ਵਾਲਾ ਮੁਹੱਲਾ ਮੱਲਾਂਵਾਲਾ ਵਲੋਂ ਪੰਜ ਹਜ਼ਰ ਰੁਪਏ ਦੇ ਲਾਲਚ ਵਿਚ ਗੋਲੂ ਨਾਂ ਦੇ ਬੰਦੇ ਰਾਹੀਂ ਕੈਦੀ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕੁੱਲਾ ਥਾਣਾ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਨੂੰ 32 ਗ੍ਰਾਮ ਨਸ਼ੀਲਾ ਪਾਊਡਰ ਅਤੇ ਕੈਦੀ ਨਿਸ਼ਾਨ ਸਿੰਘ ਸੋਨੀ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਲਾ ਮੇਘਾ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਦੇਣ ਲਈ ਬਾਹਰੋਂ ਲਿਆਂਏ ਦੋ ਟੱਚ ਸਕਰੀਨ ਮੋਬਾਈਲ ਅਤੇ ਚਾਰਜਰਾਂ ਸਮੇਤ ਜੇਲ ਦੀ ਡਿਉੜੀ ਵਿਚੋਂ ਤਲਾਸ਼ੀ ਦੌਰਾਨ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਲਿਆ ਗਿਆ।
File photo
ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਅਮਨਦੀਪ ਸਿੰਘ ਕੰਬੋਜ ਨੇ ਦਸਿਆ ਕਿ ਕੇਂਦਰੀ ਜੇਲ ਦੇ ਡਿਪਟੀ ਸੁਪਰਡੈਂਟ (ਮੈਨਟੀਨੈਂਸ) ਇਕਬਾਲ ਸਿੰਘ ਬਰਾੜ ਵਲੋਂ ਪੱਤਰ ਨੰਬਰ 1320 ਮਿਤੀ 17 ਅਪ੍ਰੈਲ ਰਾਹੀਂ ਸ਼ਿਕਾਇਤ ਕੀਤੀ ਗਈ ਸੀ ਕਿ ਜੇਲ ਦੀ ਡਿਉੜੀ ਵਿਚ ਫ਼ਾਰਮਾਸਿਸਟ ਇੰਦਰਜੀਤ ਸਿੰਘ ਦੀ ਲਈ ਗਈ ਤਲਾਸ਼ੀ ਦੌਰਾਨ ਉਕਤ ਸਮਾਨ ਬਰਾਮਦ ਹੋਣ ’ਤੇ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਜੇਲ ਵਿਚ ਬੰਦ ਕੈਦੀਆਂ ਗੁਰਜੰਟ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਗੋਲੂ ਨਾਮ ਦੇ ਬੰਦੇ ਨੇ ਉਕਤ ਸਮਾਨ ਅੰਦਰ ਪਹੁੰਚਾਉਣ ਬਦਲੇ ਪੰਜ ਹਜ਼ਾਰ ਰੁਪਈਆ ਨਕਦ ਦਿਤਾ ਸੀ। ਮੁਕੱਦਮੇ ਵਿਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਥਾਣਾ ਸਿਟੀ ਫ਼ਿਰੋਜ਼ਪੁਰ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਦਕਿ ਗੋਲੂ ਨਾਮ ਦਾ ਸਖ਼ਸ਼ ਅਜੇ ਗ੍ਰਿਫ਼ਤ ਵਿਚੋਂ ਬਾਹਰ ਸੀ।