
ਜਲੰਧਰ ਦੇ ਗੁਰੂ ਨਾਨਕ ਪੁਰਾ ਵਾਰਡ ਨੰ: 16 ਵਿਚ ਖੰਘ ਅਤੇ ਜ਼ੁਕਾਮ ਅਤੇ ਬੁਖ਼ਾਰ ਨਾਲ ਪੀੜਤ ਇਕ ਮੁਸਲਿਮ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਹੈ
ਜਲੰਧਰ, 18 ਅਪ੍ਰੈਲ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ ): ਜਲੰਧਰ ਦੇ ਗੁਰੂ ਨਾਨਕ ਪੁਰਾ ਵਾਰਡ ਨੰ: 16 ਵਿਚ ਖੰਘ ਅਤੇ ਜ਼ੁਕਾਮ ਅਤੇ ਬੁਖ਼ਾਰ ਨਾਲ ਪੀੜਤ ਇਕ ਮੁਸਲਿਮ ਨੌਜਵਾਨ ਦੀ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਂਢ -ਗੁਆਂਢ ਰਹਿੰਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪਤਾ ਲੱਗਾ ਹੈ ਕਿ ਇਹ ਨੌਜਵਾਨ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚਲ ਰਿਹਾ ਸੀ। ਇਸ ਬਾਰੇ ਜਾਣਕਾਰੀ ਗੁਰੂ ਨਾਨਕ ਪੁਰਾ ਦੇ ਨੇੜਲੇ ਥਾਣੇ ਨੂੰ ਦਿਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਪਾਰਟੀ ਦੀ ਟੀਮ ਅਤੇ ਹੇਲਥ ਵਿਭਾਗ ਦੀ ਟੀਮ ਪਹੁੰਚ ਗਈ।
File photo
ਮੁਸਲਮਾਨ ਨੌਜਵਾਨ ਅਪਣੀ ਪਤਨੀ ਨਾਲ ਗੁਰੂ ਨਾਨਕ ਪੁਰਾ ਨੇੜੇ ਏਕਤਾ ਨਗਰ ਦੇ ਵਿਚਕਾਰ ਵੇਹੜੇ ਵਿਚ ਰਹਿੰਦੇ ਹੋਏ ਕੂੜਾ ਚੁੱਕਣ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਨੌਜਵਾਨ ਕੱੁਝ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ। ਉਸ ਦੇ ਵੇਹੜੇ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਖੰਘ ਅਤੇ ਜ਼ੁਕਾਮ ਤੋਂ ਗ੍ਰਸਤ ਸੀ ਅਤੇ ਨੌਜਵਾਨ ਦੀ ਰਾਤ ਨੂੰ ਅਚਾਨਕ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ਉਤੇ ਪਹੁੰਚ ਗਈਆਂ ਅਤੇ ਹੋਰ ਲੋਕਾਂ ਦੇ ਨਮੂਨੇ ਲਏ। ਫਿਲਹਾਲ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਮੌਤ ਨੌਰਮਲ ਹੈ ਜਾਂ ਫੇਰ ਕੋਰੋਨਾ ਕਰ ਕੇ ਇਸ ਮੌਤ ਕਰ ਕੇ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ।