ਪੰਜਾਬੀ ਮੀਡੀਆ ਇਸ ਨਾਜ਼ੁਕ ਦੌਰ ਦੀ ਭੇਟ ਚੜ੍ਹ ਗਿਆ ਤਾਂ ਸਦੀਆਂ ਬੱਧੀ ਪੰਜਾਬ ਨੂੰ ਨੁਕਸਾਨ ਸਹਿਣਾ ਪਵੇਗਾ
Published : Apr 19, 2020, 7:04 am IST
Updated : Apr 19, 2020, 7:04 am IST
SHARE ARTICLE
File Photo
File Photo

ਪੰਜਾਬ ਸਰਕਾਰ 70 ਫ਼ੀ ਸਦੀ ਸਰਕਾਰੀ ਇਸ਼ਤਿਹਾਰ ਸਿਰਫ਼  ਨਿਰੋਲ ਸਥਾਨਕ ਪ੍ਰਿੰਟ, ਟੀ.ਵੀ. ਅਤੇ ਵੈੱਬ ਮੀਡੀਆ ਨੂੰ ਜਾਰੀ ਕਰ ਕੇ ਪੰਜਾਬੀ ਮੀਡੀਆ ਨੂੰ ਬਚਾਏ : ਮਾਹਰ

ਚੰਡੀਗੜ੍ਹ, 18 ਅਪ੍ਰੈਲ (ਨੀਲ ਭਲਿੰਦਰ ਸਿੰਘ): ਹਾਲਾਂਕਿ ਤਾਲਾਬੰਦੀ ਦੌਰਾਨ ਸਰਕਾਰ ਵਲੋਂ ਪ੍ਰਿੰਟ ਅਤੇ ਬਿਜਲਈ ਤੇ ਹੋਰ ਮੀਡੀਆ ਗਤੀਵਿਧੀਆਂ ਨੂੰ ਜ਼ਰੂਰੀ ਕਰਾਰ ਦਿੰਦਿਆਂ ਜਾਰੀ ਰਹਿਣ ਦਿਤਾ ਗਿਆ ਹੈ ਤੇ ਅਜਿਹੇ ਵਿਚ ਸਰਕਾਰੀ ਇਸ਼ਤਿਹਾਰਾਂ ਰੂਪੀ ਵਿੱਤੀ ਆਕਸੀਜਨ ਵੀ ਇਨ੍ਹਾਂ ਅਦਾਰਿਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ। ਪਰ ਇਸ ਦਾ ਵੱਡਾ ਹਿੱਸਾ ਵੱਧ ਛਪਣ ਗਿਣਤੀ ਜਾਂ ਟੀਆਰਪੀ (ਟੈਲੀਵਿਜ਼ਨ ਰੇਟਿੰਗ ਪੁਆਇੰਟ) ਸਦਕਾ ਕੌਮੀ ਅਤੇ ਬਹੁ ਦੇਸੀ ਮੀਡੀਆ ਅਦਾਰੇ ਲੈ ਜਾ ਰਹੇ ਹਨ।

ਇਹ ਵੱਡੇ ਅਤੇ ਬਹੁ ਪਸਾਰੀ ਮੀਡੀਆ ਅਦਾਰੇ ਕੇਂਦਰੀ ਪੂਲ ਦੇ ਇਸ਼ਤਿਹਾਰਾਂ ਦੇ ਨਾਲ-ਨਾਲ ਰਾਜ ਸਰਕਾਰਾਂ ਵਲੋਂ ਜਾਰੀ ਇਸ਼ਤਿਹਾਰਾਂ ਨੂੰ ਉੱਚ ਰੇਟ ਦਰ ਉਤੇ ਲੈ ਜਾਂਦੇ ਹਨ। ਪੰਜਾਬ ਆਧਾਰਤ ਨਿਰੋਲ ਸਥਾਨਕ ਅਦਾਰਿਆਂ ਨਾਲ ਵਾਬਸਤਾ ਮੀਡੀਆ ਮਾਹਰਾਂ ਵਲੋਂ ਇਸ ਪੱਤਰਕਾਰ ਨਾਲ ਸਾਂਝੀ ਕੀਤੀ ਗਈ ਰਾਏ ਮੁਤਾਬਕ ਪੰਜਾਬ ਸਰਕਾਰ ਖਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਨਾਜ਼ੁਕ ਦਿਨਾਂ ਦੌਰਾਨ ਘਟੋ ਘਟ 70 ਫੀਸਦੀ ਸਰਕਾਰੀ ਇਸ਼ਤਿਹਾਰ ਸਿਰਫ਼ ਤੇ ਸਿਰਫ਼ ਨਿਰੋਲ ਸਥਾਨਕ ਪ੍ਰਿੰਟ, ਟੀਵੀ ਅਤੇ ਵੈਬ ਮੀਡੀਆ ਨੂੰ ਜਾਰੀ ਕਰਨ ਦੀ ਨੀਤੀ ਬਣਾਉਣ ਅਤੇ ਹੋ ਸਕੇ

File photoFile photo

ਤਾਂ ਮਹਾਂਰਾਸ਼ਟਰ ਦੀ ਤਰਜ਼ 'ਤੇ ਇਸ ਨੂੰ ਹਮੇਸ਼ਾ ਲਈ ਲਾਗੂ ਕੀਤਾ ਜਾਵੇ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਸਥਾਨਕ ਖਾਸਕਰ ਪੰਜਾਬੀ ਮੀਡੀਆ ਇਸ ਨਾਜ਼ੁਕ ਦੌਰ ਦੀ ਭੇਟ ਚੜ੍ਹ ਗਿਆ ਤਾਂ ਇਸ ਦਾ ਮਾਂ ਬੋਲੀ ਦੇ ਨਾਲ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਧਾਰਮਕ, ਸਮਾਜਕ, ਆਰਥਕ ਅਤੇ ਸਿਆਸੀ ਤੌਰ ਉਤੇ ਸਦੀਆਂ ਬੱਧੀ ਨੁਕਸਾਨ ਝੱਲਣਾ ਪਵੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement