
ਜਖ਼ਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਕਰਵਾਇਆ ਦਾਖਲ
ਅੰਮ੍ਰਿਤਸਰ ( ਰਾਜੇਸ਼ ਕੁਮਾਰ ਸੰਧੂ) ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਸਥਿਤ ਇਕ ਰੈਸਟੋਰੈਂਟ ਵਿਖੇ 6 ਨੌਜਵਾਨਾ ਨੂੰ ਜਨਮਦਿਨ ਮਨਾਉਣਾ ਮਹਿੰਗਾ ਪੈ ਗਿਆ ਜਦੋਂ ਬਿਲ ਨੂੰ ਲੈ ਕੇ ਬਾਊਸਰਾਂ ਨਾਲ ਗੱਲਬਾਤ ਦੌਰਾਨ ਝਗੜਾ ਹੋ ਗਿਆ।
PHOTO
ਰੈਸਟੋਰੈਂਟ ਦੇ 2 ਬਾਊਸਰਾਂ ਅਤੇ 3 ਰੈਸਟੋਰੈਂਟ ਮੁਲਾਜਮਾਂ ਵੱਲੋਂ ਪਹਿਲਾਂ ਤਾਂ ਜਨਮਦਿਨ ਮਨਾਉਣ ਆਏ ਨੌਜਵਾਨਾ ਨੂੰ ਰੱਜ ਕੇ ਕੁੱਟਿਆ ਗਿਆ ਤੇ ਬਾਅਦ ਵਿਚ ਉਹਨਾਂ ਨੂੰ ਰੈਸਟੋਰੈਂਟ ਵਿਚ ਬੰਦੀ ਬਣਾ ਲਿਆ।
PHOTO
ਨੌਜਵਾਨਾ ਨੂੰ ਬਚਾਉਣ ਆਏ ਘਰਦਿਆਂ ਨੂੰ ਵੀ ਬਾਊਸਰਾਂ ਵੱਲੋਂ ਬੇਸਬਾਲ ਅਤੇ ਬੀਅਰ ਦੀਆਂ ਬੋਤਲਾਂ ਮਾਰ ਕੇ ਉਹਨਾਂ ਦੇ ਸਿਰ ਪਾੜ ਦਿੱਤੇ ਗਏ। ਜਿਸਦੇ ਚਲਦੇ ਉਹਨਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
Boys pic
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਐਵੀਨਿਊ ਥਾਣੇ ਦੇ ਏ ਐਸ ਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਵਿਖੇ ਰੈਸਟੋਰੈਂਟ ਵਿਚ ਜਨਮਦਿਨ ਦੀ ਪਾਰਟੀ ਮਨਾਉਣ ਆਏ ਨੌਜਵਾਨਾ ਦੀ ਰੈਸਟੋਰੈਂਟ ਦੇ ਬਾਊਸਰਾਂ ਨਾਲ ਬਿਲ ਨੂੰ ਲੈ ਕੇ ਹੱਥੋਪਾਈ ਹੋ ਗਈ ਜਿਸਦੇ ਨਾਲ ਨੌਜਵਾਨਾਂ ਨੂੰ ਸੱਟਾਂ ਵੀ ਲੱਗੀਆਂ। ਜਿਸਦੇ ਸਬੰਧੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ASI Gurdial Singh