
ਇਸੇ ਸਮੇ ਆਪ ਪੰਜਾਬ ਦੇ ਆਗੂ ਤੇ ਮੈਂਬਰ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨਗੇ।
ਚੰਡੀਗੜ੍ਹ (ਭੁੱਲਰ) : ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਹਾਈ ਕੋਰਟ ਵਲੋਂ ਰੱਦ ਕੀਤੇ ਜਾਣ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਦਲ ਸਰਕਾਰ ਸਮੇਂ ਹੋਈ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਫਿਰ ਚਰਚਾ 'ਚ ਹਨ। ਇਸ ਸੰਬੰਧ 'ਚ ਕੋਰਟ ਦੇ ਫੈਸਲੇ ਨੂੰ ਆਧਾਰ ਬਣਾ ਕੇ ਸਿੱਖ ਜਥੇਬੰਦੀਆਂ ਤੇ ਆਪ ਵਲੋਂ 19 ਅਪ੍ਰੈਲ ਨੂੰ ਰਾਜਧਾਨੀ ਚੰਡੀਗੜ੍ਹ ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਸਿੱਖ ਜਥੇਬੰਦੀਆਂ ਤੇ ਪੀੜਤ ਪ੍ਰਵਾਰ ਇਸ ਦਿਨ ਜਿਸ ਸਮੇਂ ਹਾਈ ਕੋਰਟ ਵੱਲ ਮਾਰਚ ਕਰਨਗੇ ਉਥੇ ਦੂਜੇ ਪਾਸੇ ਇਸੇ ਸਮੇ ਆਪ ਪੰਜਾਬ ਦੇ ਆਗੂ ਤੇ ਮੈਂਬਰ ਮੁੱਖ ਮੰਤਰੀ ਕੈਂਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨਗੇ। ਸਿੱਖ ਜਥੇਬੰਦੀਆਂ ਚ ਅਕਾਲੀ ਦਲ ਅੰਮਿ੍ਰਤਸਰ, ਯੂਨਾਈਟਡ ਅਕਾਲੀ ਦਲ, ਟਕਸਾਲੀ ਅਕਾਲੀ ਦਲ,ਦਲ ਖਾਲਸਾ ਆਦਿ ਸ਼ਾਮਿਲ ਹਨ ਕੋ ਪ੍ਰਦਰਸ਼ਨ ਚ ਹਿਸਾ ਲੈਣਗੇ।