ਬਿਜਲੀ ਡਿਫ਼ਾਲਟਰ ਹੋ ਜਾਣ ਸਾਵਧਾਨ! ਗਲਤ ਰੀਡਿੰਗ ਲੈਣ ਵਾਲੇ ਮੀਟਰ ਰੀਡਰਾਂ 'ਤੇ ਹੋਵੇਗੀ ਕਾਰਵਾਈ
Published : Apr 19, 2022, 5:38 pm IST
Updated : Apr 19, 2022, 5:38 pm IST
SHARE ARTICLE
Beware of power defaulters! Meter readers who take incorrect readings will be prosecuted
Beware of power defaulters! Meter readers who take incorrect readings will be prosecuted

3 ਦਿਨਾਂ 'ਚ ਸਰਕਾਰੀ-ਗੈਰ ਸਰਕਾਰੀ ਡਿਫ਼ਾਲਟਰਾਂ ਦੀ ਮੰਗੀ ਸੂਚੀ

 

ਚੰਡੀਗੜ੍ਹ - ਪੰਜਾਬ ਵਿਚ ਬਿਜਲੀ ਡਿਫ਼ਾਲਟਰਾਂ 'ਤੇ ਪੰਜਾਬ ਸਰਕਾਰ ਸ਼ਿਕੰਜ਼ਾਂ ਕੱਸਣ ਦੀ ਤਿਆਰੀ ਵਿਚ ਹੈ। ਸੀਐਮ ਭਗਵੰਤ ਮਾਨ ਨੇ 3 ਦਿਨਾਂ ਦੇ ਅੰਦਰ ਬਿੱਲ ਡਿਫ਼ਾਲਟਰਾਂ ਦੀ ਸੂਚੀ ਤਲਬ ਕੀਤੀ ਹੈ। ਇਸ ਵਿਚ ਸਰਕਾਰੀ ਅਤੇ ਗੈਰ-ਸਰਕਾਰੀ ਕੁਨੈਕਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ 300 ਯੂਨਿਟ ਮੁਫ਼ਤ ਬਿਜਲੀ ਦੇਣ ਤੋਂ ਬਾਅਦ ਮੀਟਰ ਰੀਡਰਾਂ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕਿਤੇ ਗਲਤ ਰੀਡਿੰਗ ਲਈ ਗਈ ਤਾਂ ਮੀਟਰ ਰੀਡਰਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ। ਸਰਕਾਰ ਨੂੰ ਸ਼ੱਕ ਹੈ ਕਿ ਮੀਟਰ ਰੀਡਰ ਕਿਤੇ ਘੱਟ ਰੀਡਿੰਗ ਨਾ ਲੈ ਲੈਣ ਜਾਂ ਮੁਫ਼ਤ ਬਿਜਲੀ ਲਈ ਜ਼ਿਆਦਾ ਲੈ ਕੇ ਕਿਸੇ ਨੂੰ ਪ੍ਰੇਸ਼ਾਨ ਨਾ ਕਰਨ। 

file photo

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ 1 ਜੁਲਾਈ ਤੋਂ ਪੰਜਾਬ ਦੇ ਹਰ ਘਰ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। ਜੇਕਰ ਕੋਈ 2 ਮਹੀਨਿਆਂ 'ਚ ਇੰਨੀ ਬਿਜਲੀ ਖਰਚ ਕਰਦਾ ਹੈ ਤਾਂ ਉਸ ਦਾ ਕੋਈ ਬਿੱਲ ਨਹੀਂ ਆਵੇਗਾ। ਜੇਕਰ ਇਸ ਤੋਂ ਵੱਧ ਯੂਨਿਟਾਂ ਖਰਚ ਹੁੰਦੀਆਂ ਹਨ ਤਾਂ ਜਨਰਲ ਵਰਗ ਨੂੰ ਸਾਰਾ ਬਿੱਲ ਅਦਾ ਕਰਨਾ ਪਵੇਗਾ। ਹਾਲਾਂਕਿ, SC, BC, ਸੁਤੰਤਰਤਾ ਸੈਨਾਨੀਆਂ ਅਤੇ BPL ਪਰਿਵਾਰਾਂ ਨੂੰ ਸਿਰਫ ਉਸ ਯੂਨਿਟ ਲਈ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ, ਜੋ ਕਿ ਮੁਫਤ ਹੈ ਭਾਵ 600 ਤੋਂ ਵੱਧ ਜੇ ਯੂਨਿਟਾਂ ਮੱਚਦੀ ਹਨ। 

file photo

 

ਸੀਐਮ ਮਾਨ ਨੇ ਪੰਜਾਬ ਵਿਚ ਮੁਫ਼ਤ ਬਿਜਲੀ ਸਕੀਮ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਆਪਣੇ ਵਧੀਕ ਮੁੱਖ ਸਕੱਤਰ ਏ.ਵੇਣੁਪ੍ਰਸਾਦ ਨੂੰ ਸੌਂਪੀ ਹੈ। ਜਿਨ੍ਹਾਂ ਕੋਲ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਦੀ ਜ਼ਿੰਮੇਵਾਰੀ ਵੀ ਹੈ।


 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement