
Punjab News : ਇੱਕ- ਇੱਕ ਦਾਣੇ ਦੇ ਨੁਕਸਾਨ ਦੀ ਹੋਵੇਗੀ ਭਰਪਾਈ
Punjab News :ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਖ਼ਰਾਬ ਹੋਈ ਕਣਕ ਦੀ ਫ਼ਸਲ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅਹਿਮ ਮੀਟਿੰਗ ਸੱਦੀ। ਉਨ੍ਹਾ ਕਿਹਾ ਕਿ ਮੀਂਹ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਜਾਵੇਗੀ । ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇੱਕ- ਇੱਕ ਦਾਣੇ ਦੇ ਨੁਕਸਾਨ ਦੀ ਭਰਪਾਈ ਕਰਾਂਗੇ।
ਇਹ ਵੀ ਪੜੋ:Dilroz Case: ਦਿਲਰੋਜ਼ ਕੇਸ ’ਚ ਇਨਸਾਫ਼ ਮਿਲਣ ’ਤੇ ਪਰਵਾਰ ਨੇ ਹੰਝੂ ਭਰੀਆਂ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
CM ਮਾਨ ਨੇ ਕਿਹਾ ਕਿ ਮੈਂ ਹਮੇਸ਼ਾਂ ਲੋਕਾਂ ਦੇ ਨਾਲ ਖੜਾਂ ਹਾਂ। ਪੰਜਾਬ ਵਿੱਚ ਪੈ ਰਿਹਾ ਮੀਂਹ ਤੇ ਗੜ੍ਹੇਮਾਰੀ ਨਾਲ ਖ਼ਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇਗਾ। CM ਭਗਵੰਤ ਮਾਨ ਖੁਦ ਨੁਕਸਾਨ ਦੀ ਰਕਮ ਜਾਰੀ ਕਰਨਗੇ। ਦੱਸ ਦਈਏ ਕਿ ਪੰਜਾਬ ਵਿੱਚ ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ, ਮੀਂਹ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਵਿਛ ਚੁੱਕੀ ਹੈ।
ਇਹ ਵੀ ਪੜੋ:Divyanka Tripathi Accident : ਮਸ਼ਹੂਰ ਅਦਾਕਾਰਾ ਦਿਵਆਂਕਾ ਤ੍ਰਿਪਾਠੀ ਨਾਲ ਵਾਪਰਿਆ ਹਾਦਸਾ
(For more news apart from Chief Minister Bhagwant announced compensation farmers bad crop News in Punjabi, stay tuned to Rozana Spokesman)