
ਸ਼ਾਮ ਕਰੀਬ 7:10 ਵਜੇ ਤਲਾਸ਼ੀ ਦੌਰਾਨ ਜਵਾਨਾਂ ਨੇ ਇਕ ਸ਼ੱਕੀ ਪੈਕੇਟ ਬਰਾਮਦ ਕੀਤਾ
Punjab News: ਅੰਮ੍ਰਿਤਸਰ - 18 ਅਪ੍ਰੈਲ 2024 ਨੂੰ ਬੀਐਸਐਫ ਦੇ ਖੁਫੀਆ ਵਿੰਗ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿਚ ਇੱਕ ਸ਼ੱਕੀ ਪੈਕੇਟ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲੀ ਸੀ। ਬੀਐਸਐਫ ਦੇ ਜਵਾਨ ਮੌਕੇ 'ਤੇ ਪਹੁੰਚੇ ਅਤੇ ਸ਼ੱਕੀ ਖੇਤਰ ਵਿਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸ਼ਾਮ ਕਰੀਬ 7:10 ਵਜੇ ਤਲਾਸ਼ੀ ਦੌਰਾਨ ਜਵਾਨਾਂ ਨੇ ਇਕ ਸ਼ੱਕੀ ਪੈਕੇਟ ਬਰਾਮਦ ਕੀਤਾ, ਜਿਸ ਨੂੰ ਚਿੱਟੇ ਪਾਰਦਰਸ਼ੀ ਪੈਕਟ ਨਾਲ ਲਪੇਟਿਆ ਹੋਇਆ ਸੀ ਨਾਲ ਇਕ ਧਾਤੂ ਦੀ ਅੰਗੂਠੀ ਵੀ ਸੀ।
ਪੈਕਿੰਗ ਖੋਲ੍ਹਣ 'ਤੇ ਬਿਨਾਂ ਮੈਗਜ਼ੀਨ ਦੇ 01 ਪਿਸਤੌਲ ਨਿਕਲੀ। ਇਹ ਬਰਾਮਦਗੀ ਅੰਮ੍ਰਿਤਸਰ ਜ਼ਿਲ੍ਹੇ ਦੇ ਭਰੋਪਾਲ ਪਿੰਡ ਦੇ ਨਾਲ ਲੱਗਦੇ ਖੇਤ ਤੋਂ ਕੀਤੀ ਗਈ ਸੀ ਬੀਐੱਸਐੱਫ ਅਧਿਕਾਰੀ ਨੇ ਕਿਹਾ ਕਿ ਬੀਐਸਐਫ ਇੰਟੈਲੀਜੈਂਸ ਵਿੰਗ ਵੱਲੋਂ ਪ੍ਰਾਪਤ ਕੀਤੀ ਜਾਣਕਾਰੀ ਦੇ ਧਿਆਨਪੂਰਵਕ ਵਿਸ਼ਲੇਸ਼ਣ ਅਤੇ ਪਿਛਲੇ ਸਮੇਂ ਵਿਚ ਹਥਿਆਰਾਂ ਦੀ ਬਰਾਮਦਗੀ ਦੇ ਤਰੀਕਿਆਂ ਦੇ ਬਾਰੀਕੀ ਨਾਲ ਅਧਿਐਨ ਦੇ ਨਾਲ-ਨਾਲ ਤਲਾਸ਼ੀ ਟੀਮ ਦੇ ਮਿਹਨਤੀ ਯਤਨਾਂ ਸਦਕਾ ਇਹ ਮਹੱਤਵਪੂਰਨ ਬਰਾਮਦਗੀ ਸਰਹੱਦੀ ਖੇਤਰ ਦੇ ਨੇੜੇ ਹੋਈ। ਇਹ ਪੰਜਾਬ ਦੀ ਸਰਹੱਦੀ ਆਬਾਦੀ ਵਿਚ ਸੁਰੱਖਿਆ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਬੀਐਸਐਫ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।