
ਭਾਰਤ ਦੇ 350 ਵਿਦਿਆਰਥੀਆਂ ਵਿਚ ਪੰਜਾਬ ਤੋਂ ਚੁਣੇ ਗਏ 10 ਵਿਦਿਆਰਥੀ
Faridkot News : ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਦੀ ਹੋਣਹਾਰ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ ਵਲੋਂ ਕਰਵਾਏ ਗਏ ਸਪੇਸ ਕੁਇਜ਼ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਭਾਰਤ ਭਰ ਦੇ 350 ਵਿਦਿਆਰਥੀਆਂ ਵਿਚ ਅਪਣਾ ਯੋਗ ਸਥਾਨ ਬਣਾਉਂਦਿਆਂ ਪੰਜਾਬ ਵਿਚੋਂ ਚੁਣੇ ਗਏ 10 ਵਿਦਿਆਰਥੀਆਂ ਵਿਚ ਸ਼ਾਮਲ ਹੋਈ ਅਤੇ ਫ਼ਰੀਦਕੋਟ ਜ਼ਿਲ੍ਹੇ ਵਿਚੋਂ ਚੁਣੀ ਗਈ ਅਨਮੋਲ ਇੱਕੋ-ਇੱਕ ਪ੍ਰਤੀਨਿਧੀ ਹੈ। ਇਸ ਵਿਦਿਆਰਥਣ ਦੀ ਯੁਵਾ ਵਿਗਿਆਨਕ ਵਜੋਂ ਚੋਣ ਹੋਣ ਕਰ ਕੇ ਇਹ ਇੰਡੀਅਨ ਇੰਸਟੀਚਿਊਟ ਆਫ਼ ਰਿਮੋਟ ਸੈਸਿਗ ਦੇਹਰਾਦੂਨ ਵਿਖੇ ਫ਼ਰੀ ਟ੍ਰੇਨਿੰਗ ਲਈ ਜਾ ਰਹੀ ਹੈ।
ਵਿਦਿਆਰਥਣ ਦੀ ਸ਼ਲਾਘਾਯੋਗ ਪ੍ਰਾਪਤੀ ਲਈ ਸੰਸਥਾ ਦੇ ਪ੍ਰਿੰਸੀਪਲ ਡਾ. ਐਸ.ਐਸ. ਬਰਾੜ ਨੇ ਐਚ.ਓ.ਡੀ. ਸਟੈਮ ਮਿਨਾਕਸ਼ੀ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿਤੀ ਅਤੇ ਨਾਲ ਹੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਡ ਟੈਕਨਾਲੋਜੀ ਦੇ ਡਾ. ਕੇ.ਐੱਸ .ਬਾਠ ਅਤੇ ਡਾ. ਮੰਦਾਕਿਨੀ ਠਾਕੁਰ ਦੇ ਕੀਮਤੀ ਮਾਰਗਦਰਸ਼ਨ ਲਈ ਵਿਸ਼ੇਸ਼ ਧਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਵਿਦਿਆਰਥੀ ਦੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ, ਸਗੋਂ ਸਕੂਲ ਦੀ ਪ੍ਰਤਿਭਾ ਤੇ ਉੱਤਮਤਾ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।