
ਪੁਲਿਸ ਨੇ ਮਜੀਠਾ ਦੇ ਪਿੰਡ ਬੁੱਢਾ ਥੇਹ ਤੋਂ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਐਸਐਚਓ ਮਹਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਮਜੀਠਾ ਇਲਾਕੇ ਵਿੱਚ......
ਅੰਮ੍ਰਿਤਸਰ : ਪੁਲਿਸ ਨੇ ਮਜੀਠਾ ਦੇ ਪਿੰਡ ਬੁੱਢਾ ਥੇਹ ਤੋਂ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਐਸਐਚਓ ਮਹਿਤਾ ਨੇ ਦਸਿਆ ਕਿ ਉਨ੍ਹਾਂ ਨੂੰ ਮਜੀਠਾ ਇਲਾਕੇ ਵਿੱਚ ਗੁਪਤ ਜਾਣਕਾਰੀ ਮਿਲੀ ਸੀ| ਜਿਸ ਵਿਚ ਕਿਹਾ ਗਿਆ ਸੀ ਕਿ ਕੁਝ ਗੈਂਗਸਟਰ ਕਿਸੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ| ਇਸੇ ਸੂਚਨਾਂ ਦੇ ਮਿਲਦਿਆਂ ਹੀ ਪੁਲੀਸ ਨੇ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ| ਇਸ ਤੋਂ ਬਾਅਦ ਕਾਰਵਾਈ ਕਰਦਿਆਂ ਦੋਵੇਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ|
Majitha Policeਪੁਲੀਸ ਕਾਰਵਾਈ ਜਾਣਕਾਰੀ ਦਿੰਦਿਆਂ ਐਸਐਚਓ ਨੇ ਦਸਿਆ ਕਿ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਗੈਂਗਸਟਰ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਪੁਲੀਸ ਨੇ ਉਨ੍ਹਾਂ ਦੋਵਾਂ ਸ਼ੱਕੀਆਂ ਨੂੰ ਰੁਕਣ ਲਈ ਕਿਹਾ ਪਰ ਉਨ੍ਹਾਂ ਪੁਲਿਸ ਪਾਰਟੀ 'ਤੇ ਗੋਲ਼ੀ ਚਲਾ ਦਿੱਤੀ ਤੇ ਉੱਥੋਂ ਭੱਜ ਨਿਕਲੇ| ਇਸ ਪਿੱਛੋਂ ਉਨ੍ਹਾਂ ਇੱਕ ਆਦਮੀ ਕੋਲੋਂ ਪਿਸਤੌਲ ਦੀ ਨੋਕ 'ਤੇ ਉਸ ਦਾ ਟਰੈਕਟਰ ਖੋਹ ਲਿਆ| ਇਸ ਦੌਰਾਨ ਪੁਲਿਸ ਵੀ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ| ਪਿੰਡ ਦੀਆਂ ਤੰਗ ਗਲ਼ੀਆਂ ਕਰਕੇ ਉਹ ਟਰੈਕਟਰ ਨੂੰ ਅੱਗੇ ਨਹੀਂ ਲਿਜਾ ਸਕੇ ਜਿਸ ਕਾਰਨ ਪੁਲਿਸ ਦੋਵਾਂ ਨੂੰ ਫੜਨ ਵਿਚ ਸਫਲ ਹੋਈ| ਇਸ ਦੌਰਾਨ ਪੁਲਿਸ ਨੇ ਗੈਂਗਸਟਰਾਂ ਉੱਤੇ ਜਵਾਬੀ ਗੋਲ਼ੀਬਾਰੀ ਵੀ ਕੀਤੀ|