ਪੰਜਾਬ ’ਚ 3 ਵਜੇ ਤੱਕ ਹੋਈ 38.98 ਫ਼ੀ ਸਦੀ ਵੋਟਿੰਗ, ਜਾਣੋ 13 ਹਲਕਿਆਂ ਦੇ ਅੰਕੜੇ
Published : May 19, 2019, 1:35 pm IST
Updated : May 19, 2019, 3:18 pm IST
SHARE ARTICLE
Lok Sabha Election Punjab
Lok Sabha Election Punjab

ਲੋਕਾਂ ’ਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਤਹਿਤ ਅੱਜ ਪੰਜਾਬ ਵਿਚ ਵੋਟਿੰਗ ਜਾਰੀ ਹੈ। ਲੋਕਾਂ ਵਿਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋ ਗਈ ਸੀ ਤੇ ਹੁਣ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੱਖ-ਵੱਖ ਪੋਲਿੰਗ ਬੂਥਾਂ ’ਤੇ ਅਜੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

Lok Sabha ElectionLok Sabha Election

ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਵਿਚ 3 ਵਜੇ ਤੱਕ 38.98 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ। ਲੋਕ ਸਭਾ ਸੀਟਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਵਿਚ 3 ਵਜੇ ਤੱਕ 39.75 ਫ਼ੀ ਸਦੀ ਵੋਟਿੰਗ, ਅੰਮ੍ਰਿਤਸਰ ’ਚ 32.50 ਫ਼ੀ ਸਦੀ, ਖਡੂਰ ਸਾਹਿਬ ’ਚ 36.46 ਫ਼ੀ ਸਦੀ, ਜਲੰਧਰ ’ਚ 39.76 ਫ਼ੀ ਸਦੀ, ਹੁਸ਼ਿਆਰਪੁਰ ’ਚ 36.76 ਫ਼ੀ ਸਦੀ, ਅਨੰਦਪੁਰ ਸਾਹਿਬ ’ਚ 37.15 ਫ਼ੀ ਸਦੀ, ਲੁਧਿਆਣਾ ’ਚ 35.64 ਫ਼ੀ ਸਦੀ, ਫ਼ਤਿਹਗੜ੍ਹ ਸਾਹਿਬ ’ਚ 38.26 ਫ਼ੀ ਸਦੀ, ਫ਼ਰੀਦਕੋਟ ’ਚ 36.62 ਫ਼ੀ ਸਦੀ, ਫਿਰੋਜ਼ਪੁਰ ’ਚ 42.99 ਫ਼ੀ ਸਦੀ, ਬਠਿੰਡਾ ’ਚ 39.69 ਫ਼ੀ ਸਦੀ, ਸੰਗਰੂਰ ’ਚ 46.39 ਫ਼ੀ ਸਦੀ ਅਤੇ ਪਟਿਆਲਾ ’ਚ 44.49 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement