ਜ਼ਿਲ੍ਹੇ'ਚਲਏਗਏਸੈਂਪਲਾਂ'ਚੋਂ94ਫ਼ੀਸਦੀਨਿਕਲੇਨੈਗੇਟਿਵ,30ਸੈਂਪਲਾਂਦੀਰੀਪੋਰਟਦਾਹੈ ਇੰਤਜ਼ਾਰ: ਡਿਪਟੀਕਮਿਸ਼ਨਰ
Published : May 19, 2020, 10:14 pm IST
Updated : May 19, 2020, 10:14 pm IST
SHARE ARTICLE
1
1

to ਜ਼ਿਲ੍ਹੇ 'ਚ ਲਏ ਗਏ ਸੈਂਪਲਾਂ 'ਚੋਂ 94 ਫ਼ੀ ਸਦੀ ਨਿਕਲੇ ਨੈਗੇਟਿਵ, 30 ਸੈਂਪਲਾਂ ਦੀ ਰੀਪੋਰਟ ਦਾ ਹੈ ਇੰਤਜ਼ਾਰ: ਡਿਪਟੀ ਕਮਿਸ਼ਨਰ

ਫਿਰੋਜ਼ਪੁਰ, 19 ਮਈ (ਜਗਵੰਤ ਸਿੰਘ ਮੱਲ੍ਹੀ): ਕੋਰੋਨਾ ਵਾਇਰਸ ਦੀ ਜਾਂਚ ਲਈ ਜ਼ਿਲ੍ਹੇ ਵਿਚ ਇਕੱਠੇ ਕੀਤੇ ਗਏ ਸਾਰੇ ਸੈਂਪਲਾਂ ਵਿਚੋਂ 94 ਫ਼ੀ ਸਦੀ ਹੁਣ ਤਕ ਨੈਗੇਟਿਵ ਨਿਕਲੇ ਹਨ। ਸਿਹਤ ਵਿਭਾਗ ਵਲੋਂ ਕੁਲ 1779 ਸੈਂਪਲ ਲਏ ਗਏ ਸਨ। ਜਿੰਨ੍ਹਾਂ ਵਿਚੋਂ 1680 ਸੈਂਪਲਾਂ ਦੀ ਰੀਪੋਰਟ ਨੈਗੇਟਿਵ ਆਈ ਜਦਕਿ 30 ਸੈਂਪਲਾਂ ਦੀ ਰੀਪੋਰਟ ਅਜੇ ਲੈਬੋਰੇਟਰੀ ਵਿਚ ਪੈਂਡਿੰਗ ਹੈ। ਇਸ ਬਾਬਤ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੁਲਵੰਤ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿਚ ਥਰੌਟ ਸਵੈਬ ਟੈਸਟਿੰਗ ਦੇ ਕਰੀਬ 94 ਫ਼ੀ ਸਦੀਮਾਮਲੇ ਨੈਗੇਟਿਵ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਸੈਂਪਲ ਟੈਸਟਿੰਗ ਲਈ ਇਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਸੀ।

10


ਪ੍ਰਾਪਤ ਹੋਏ ਨਤੀਜਿਆਂ ਮੁਤਾਬਿਕ 1680 ਸੈਂਪਲਾਂ ਦੀ ਰੀਪੋਰਟ ਨੈਗੇਟਿਵ ਆਈ ਹੈ । ਜਦੋਂ ਕਿ ਹੁਣੇ ਤਕ ਜ਼ਿਲ੍ਹੇ ਵਿਚ ਕੁਲ 44 ਪਾਜ਼ੇਟਿਵ ਮਰੀਜ਼ ਰੀਪੋਰਟ ਹੋ ਚੁੱਕੇ ਹਨ। ਜਿਨ੍ਹਾਂ ਵਿਚੋਂ 43 ਨੂੰ ਸਿਵਲ ਹਸਪਤਾਲ  ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਤੋਂ ਬਾਅਤ ਤੰਦਰੁਸਤ ਹੋਣ ਉਤੇ ਛੁੱਟੀ ਦੇ ਦਿਤੀ ਗਈ ਹੈ। ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਫਿਲਹਾਲ ਹਸਪਤਾਲ ਵਿਚ ਇਕ ਵੀ ਪਾਜ਼ੇਟਿਵ ਕੇਸ ਨਹੀਂ ਹੈ। ਕੁਝ ਸੈਂਪਲਾਂ ਨੂੰ ਪੁਸ਼ਟੀ ਲਈ ਦੋਬਾਰਾ ਭੇਜਿਆ ਗਿਆ ਹੈ।  ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਕਿਸੇ ਵੀ ਗਲ ਨੂੰ ਲੈ ਕੇ ਘਬਰਾਉਣ ਨਾ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਜੰਗ ਨੂੰ ਜਿੱਤਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਂਸਿੰਗ,  ਬੇਵਜਾ ਬਾਹਰ ਨਾ ਨਿਕਲਣਾ ਅਤੇ ਸਫ਼ਾਈ ਬਣਾਏ ਰੱਖਣ ਵਰਗੇ ਨਿਯਮ ਧਾਰਨ ਕਰ ਕੇ ਅਸੀ ਕਰੋਨਾ 'ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਲੋਕ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਨਾਉਣ।



ਜ਼ਿਲ੍ਹੇ 'ਚ 7,72,710 ਮੀਟਰਕ ਟਨ ਕਣਕ ਦੀ ਹੋਈ ਆਮਦ

ਫ਼ਿਰੋਜ਼ਪੁਰ, 19 ਮਈ (ਜਗਵੰਤ ਸਿੰਘ ਮੱਲ੍ਹੀ): ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵਲੋਂ ਦਿਤੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਮੰਗਲਵਾਰ ਸ਼ਾਮ ਤਕ 7 ਲੱਖ 72 ਹਜ਼ਾਰ 710 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ। ਜਿਸ ਵਿਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 7 ਲੱਖ 72 ਹਜ਼ਾਰ 531 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਪਨਗਰੇਨ ਵਲੋਂ 2,64,973 ਮੀਟਰਕ ਟਨ, ਐਫ.ਸੀ.ਆਈ ਵਲੋਂ 29,412 ਮੀਟਰਕ ਟਨ, ਮਾਰਕਫ਼ੈੱਡ ਵਲੋਂ 1,95,412 ਮੀਟਰਕ ਟਨ, ਪਨਸਪ ਵਲੋਂ 1,52,007 ਮੀਟਰਕ ਟਨ, ਪੰਜਾਬ ਵੇਅਰ ਹਾਊਸ ਵਲੋਂ 1,22,613 ਮੀਟਰਕ ਟਨ ਅਤੇ ਵਪਾਰੀਆਂ ਵਲੋਂ 8114 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜਦਕਿ 94 ਫ਼ੀ ਸਦੀ ਕਣਕ ਦੀ ਲਿਫ਼ਟਿੰਗ ਵੀ ਕੀਤੀ ਜਾ ਚੁੱਕੀ ਹੈ। ਇਸੇ ਦੌਰਾਨ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ 1350 ਕਰੋੜ ਰੁਪਏ ਦੀ ਕਿਸਾਨਾਂ ਨੂੰ ਅਦਾਇਗੀ ਵੀ ਕੀਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement