
ਭਾਰਤ 'ਚ ਕੋਰੋਨਾ ਮਾਮਲਿਆਂ 'ਚ ਭਾਰੀ ਗਿਰਾਵਟ, ਇਕ ਦਿਨ 'ਚ 4329 ਲੋਕਾਂ ਦੀ ਮੌਤ
ਨਵੀਂ ਦਿੱਲੀ, 18 ਮਈ : ਭਾਰਤ 'ਚ ਇਕ ਦਿਨ ਵਿਚ ਕੋਵਿਡ-19 ਤੋਂ 4329 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਂਮਾਰੀ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 2,78,719 ਹੋ ਗਈ ਹੈ | ਕੇਂਦਰੀ ਸਿਹਤ ਮੰਤਰਾਲਾ ਵਲੋਂ ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 2,63,533 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 2,52,28,996 ਹੋ ਗਈ | ਪਿਛਲੇ 28 ਦਿਨਾਂ ਵਿਚ ਸਾਹਮਣੇ ਆਏ ਇਹ ਸੱਭ ਤੋਂ ਘੱਟ ਮਾਮਲੇ ਹਨ | ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ 24 ਘੰਟਿਆਂ ਵਿਚ 2,59,170 ਮਾਮਲੇ ਸਾਹਮਣੇ ਆਏ ਸਨ | ਅੰਕੜਿਆਂ ਮੁਤਾਬਕ ਦੇਸ਼ 'ਚ ਅਜੇ 33,53,765 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ, ਜੋ ਕੁਲ ਮਾਮਲਿਆਂ ਦਾ 13.29 ਫ਼ੀ ਸਦੀ ਹੈ | ਹੁਣ ਤਕ ਕੁਲ 2,15,96,512 ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ ਅਤੇ ਮਰੀਜ਼ਾਂ ਦੇ ਠੀਕ ਹੋਣ