
ਨਾਈਜੀਰੀਆ ਵਿਚ ਗੈਸ ਧਮਾਕੇ ’ਚ ਮਰਨ ਵਾਲਿਆਂ ਦੀ ਗਿਣਤੀ 9 ਹੋਈ
ਲਾਗੋਸ, 18 ਮਈ : ਨਾਈਜੀਰੀਆ ਦੇ ਉਤਰ-ਪਛਮੀ ਸੂਬੇ ਕਾਨੋ ’ਚ ਇਕ ਵੱਡਾ ਹਾਦਸਾ ਵਾਪਰ ਗਿਆ। ਸੂਬੇ ’ਚ ੇ ਗੈਸ ਧਮਾਕੇ ’ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਕਾਨੋ ਵਿਚ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਕੋਆਰਡੀਨੇਟਰ ਨੂਰਾਦੀਨ ਅਬਦੁੱਲਾਹੀ ਨੇ ਹਾਦਸੇ ਬਾਰੇ ਜਾਣਕਾਰੀ ਦਿੱਤੀ।
ਅਬਦੁੱਲਾਹੀ ਨੇ ਕਿਹਾ, ‘ਸਬੋਨ ਗਾਰੀ, ਫ਼ੇਜ ਸਥਾਨਕ ਸਰਕਾਰ ਖੇਤਰ, ਕਾਨੋ ਵਿਚ ਆਬਾ ਰੋਡ ’ਤੇ ਗੈਸ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਨੌਂ ਹੋ ਗਈ ਹੈ,” ਅਬਦੁੱਲਾਹੀ ਨੇ ਕਿਹਾ। ਉਨ੍ਹਾਂ ਅੱਗੇ ਦਸਿਆ ਕਿ ਵੱਖ-ਵੱਖ ਹਸਪਤਾਲਾਂ ’ਚ ਭੇਜੇ ਗਏ ਜ਼ਖ਼ਮੀਆਂ ’ਚੋਂ 2 ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ। (ਏਜੰਸੀ)