ਮਾਰਚ ’ਚ ਕ੍ਰੈਸ਼ ਹੋਏ ਜਹਾਜ਼ ਬਾਰੇ ਅਮਰੀਕਾ ਨੇ ਕੋਈ ਜਾਣਕਾਰੀ ਨਹੀਂ ਦਿਤੀ : ਚੀਨ
Published : May 19, 2022, 12:25 am IST
Updated : May 19, 2022, 12:25 am IST
SHARE ARTICLE
image
image

ਮਾਰਚ ’ਚ ਕ੍ਰੈਸ਼ ਹੋਏ ਜਹਾਜ਼ ਬਾਰੇ ਅਮਰੀਕਾ ਨੇ ਕੋਈ ਜਾਣਕਾਰੀ ਨਹੀਂ ਦਿਤੀ : ਚੀਨ

ਬੀਜਿੰਗ, 18 ਮਈ : ਚੀਨ ਨੇ ਬੁਧਵਾਰ ਨੂੰ ਕਿਹਾ ਕਿ ਅਮਰੀਕੀ ਜਾਂਚ ਅਧਿਕਾਰੀਆਂ ਨੇ ਮਾਰਚ ’ਚ ਚਾਈਨਾ ਈਸਟਰਨ ਏਅਰਲਾਈਨਜ਼ ਜਹਾਜ਼ ਹਾਦਸੇ ਦੇ ਕਾਰਨਾਂ ਦੇ ਬਾਰੇ ’ਚ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਅਖ਼ਬਾਰ ‘ਵਾਲ ਸਟ੍ਰੀਟ ਜਨਰਲ’ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਜਹਾਜ਼ ਦੇ ਉਡਾਣ ਡਾਟਾ ਰਿਕਾਰਡਰ ਨੇ ਸੰਕੇਤ ਦਿਤਾ ਹੈ ਕਿ ਬੋਇੰਗ 737-800 ਨੂੰ ਕਿਸੇ ਨੇ ਜਾਣ ਬੁੱਝ ਕੇ ਕਰੈਸ਼ ਕੀਤਾ ਹੈ।
ਸਰਕਾਰੀ ਸਮਾਚਾਰ ਪੱਤਰ ‘ਗਲੋਬਲ ਟਾਈਮਜ਼’ ਨੇ ਦਸਿਆ ਕਿ ਅਮਰੀਕੀ ਜਾਂਚ ਅਧਿਕਾਰੀਆਂ ਨੇ ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ (ਸੀ.ਏ.ਏ.ਸੀ.) ਤੋਂ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਪੱਤਰਕਾਰਾਂ ਨੂੰ ਕੋਈ ਸੂਚਨਾ ਜਾਰੀ ਨਹੀਂ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਜਾਂਚ ਦੇ ਬਾਰੇ ’ਚ ਜਾਣਕਾਰੀ ਲਈ ਬੇਨਤੀਆਂ ਦੇ ਜਵਾਬ ’ਚ ਪੱਤਰਕਾਰਾਂ ਨੂੰ ‘ਗਲੋਬਲ ਟਾਈਮਜ਼’ ਦੀ ਖ਼ਬਰ ਦਾ ਹਵਾਲਾ ਦਿਤਾ।
ਚੀਨ ਦੇ ਦਖਣੀ-ਪੱਛਮ ’ਚ ਕੁਨਮਿੰਗ ਤੋਂ ਹਾਂਗਕਾਂਗ ਨੇੜੇ ਗਵਾਂਗਝੂ ਲਈ ਉਡਾਣ ਦੌਰਾਨ ਜਹਾਜ਼ ਕਰੀਬ 8800 ਮੀਟਰ ਦੀ ਉੱਚਾਈ ਤੋਂ ਡਿਗਿਆ ਸੀ। ਇਹ ਘਟਨਾ 21 ਮਾਰਚ ਨੂੰ ਵਾਪਰੀ ਸੀ। ਘਟਨਾ ’ਚ ਜਹਾਜ਼ ’ਚ ਸਵਾਰ ਸਾਰੇ 123 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਮਾਰੇ ਗਏ ਸਨ। ਜਹਾਜ਼ ਦਾ ਮਲਬਾ ਕਈ ਹਿੱਸਿਆਂ ’ਚ ਪਹਾੜੀ ਖੇਤਰ ’ਚ ਮਿਲਿਆ। ‘ਵਾਲ ਸਟ੍ਰੀਟ ਜਨਰਲ’ ਨੇ ਸ਼ੁਰੂਆਤੀ ਜਾਂਚ ਸਿੱਟੇ ’ਤੇ ਪਹੁੰਚਣ ਵਾਲੇ ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡਾਟਾ ਰਿਕਾਰਡਰ ਤੋਂ ਪਤਾ ਚਲਦਾ ਹੈ ਕਿ ਕਿਸੇ ਨੇ ਜਹਾਜ਼ ਨੂੰ ਜਾਣਬੁੱਝ ਕੇ ਕਰੈਸ਼ ਕੀਤਾ। (ਏਜੰਸੀ)
 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement