
ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਇਹਨਾਂ ਦੋਹਾਂ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਏਜੰਟ ਨਾਲ ਹੱਥੋਪਾਈ ਹੋ ਗਈ ਤੇ ਇਸ ਹੱਥੋਪਾਈ ਦੌਰਾਨ ਹੀ ਉਸ ਡੋਨਕਰ ਦੀ ਮੌਤ ਹੋ ਗਈ ਸੀ
ਅੰਮ੍ਰਿਤਸਰ - ਅਮਰੀਕਾ ਵਿਚ 2 ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹਨਾਂ ਦੋ ਪੰਜਾਬੀਆਂ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਇੱਕ ਡੋਨਕਰ ਦਾ ਕਤਲ ਕੀਤਾ ਹੈ। ਜਦਕਿ ਦੂਜੇ ਪਾਸੇ ਸਾਹਮਣੇ ਆਇਆ ਹੈ ਕਿ ਡੋਨਕਰ ਨੇ ਉਨ੍ਹਾਂ ਨੂੰ ਕਿਡਨੈਪ ਕਰਕੇ ਰੱਖਿਆ ਸੀ। ਇਹ ਪੰਜਾਬੀ ਨੌਜਵਾਨ ਕਿਸੇ ਏਜੰਟ ਦੇ ਜ਼ਰੀਏ ਇੰਡੋਨੇਸ਼ੀਆ ਦੇ ਰਸਤੇ ਬਾਹਰ ਜਾ ਰਹੇ ਸਨ। ਇਨ੍ਹਾਂ ਨੂੰ ਲਿਜਾਉਣ ਵਾਲੇ ਡੋਨਕਰ ਨੇ ਉਨ੍ਹਾਂ ਨੂੰ ਇੱਕ ਕਮਰੇ ਵਿਚ ਰੱਖਿਆ ਸੀ, ਉਸ ਕਮਰੇ ਵਿਚ ਡੋਨਕਰ ਦੀ ਲਾਸ਼ ਮਿਲੀ ਸੀ ਤੇ ਕਤਲ ਦਾ ਇਲਜ਼ਾਮ ਇਹਨਾਂ ਨੌਜਵਾਨਾਂ 'ਤੇ ਲੱਗ ਗਿਆ, ਜਿਸ ਤੋਂ ਬਾਅਦ ਦੋਵੇ ਨੌਜਵਾਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਇਹਨਾਂ ਦੋਹਾਂ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਏਜੰਟ ਨਾਲ ਹੱਥੋਪਾਈ ਹੋ ਗਈ ਤੇ ਇਸ ਹੱਥੋਪਾਈ ਦੌਰਾਨ ਹੀ ਉਸ ਡੋਨਕਰ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਗਈ ਤੇ ਉਹਨਾਂ ਨੂੰ ਸਜ਼ਾ ਸੁਣਾਈ ਗਈ। ਨੌਜਵਾਨਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਤੋਂ ਏਜੰਟ ਨੇ ਪੈਸੇ ਖੋਹੇ ਹਨ ਤੇ ਫਇਰ ਉਹਨਾਂ ਨੂੰ ਕਿਤੇ ਬੰਨ੍ਹ ਕੇ ਰੱਖਿਆ ਤੇ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਇਸ ਕਤਲ ਕੇਸ ਵਿਚ ਫਸਾ ਦਿੱਤਾ ਗਿਆ। ਨੌਜਵਾਨਾਂ ਦੀ ਪਛਾਣ ਗੁਰਮੇਲ ਸਿੰਘ ਤੇ ਅਜੇਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ।