Faridkot News : ਬਦਮਾਸ਼ ਨੇ ਜਾਰੀ ਕੀਤਾ ਪੋਸਟਰ ,ਲਿਖਿਆ -ਹੱਥ ਪੈਰ ਤੋੜਨ ਦੇ 800 ਰੁਪਏ, ਹੱਤਿਆ ਕਰਨ ਦਾ ਰੇਟ 2000 ਰੁਪਏ
Published : May 19, 2024, 8:16 pm IST
Updated : May 19, 2024, 8:16 pm IST
SHARE ARTICLE
Polu badmash
Polu badmash

ਬੰਦੇ ਕੁੱਟਣ ਲਈ ਸੰਪਰਕ ਕੀਤਾ ਜਾਵੇ -ਪੋਲੂ ਬਦਮਾਸ਼

Faridkot News : ਫਰੀਦਕੋਟ ਵਿੱਚ ਇੱਕ ਬਦਮਾਸ਼ ਨੇ ਪੈਸਿਆਂ ਦੇ ਬਦਲੇ ਅਪਰਾਧ ਕਰਨ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਇਹ ਇਸ਼ਤਿਹਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਪੋਲੂ ਨਾਮ ਦਾ ਇੱਕ ਬਦਮਾਸ਼ ਹੱਥ ਵਿੱਚ ਪਿਸਤੌਲ ਲੈ ਕੇ ਧਮਕੀ ਦੇਣ ਲਈ 500 ਰੁਪਏ, ਹੱਥ ਪੈਰ ਤੋੜਨ ਲਈ 800 ਰੁਪਏ ਅਤੇ ਜਾਨੋਂ ਮਾਰਨ ਲਈ 2000 ਰੁਪਏ ਮੰਗਦਾ ਨਜ਼ਰ ਆ ਰਿਹਾ ਹੈ।

ਇੰਨਾ ਹੀ ਨਹੀਂ ਆਪਣੇ ਇਸ਼ਤਿਹਾਰ ਦੇ ਅੰਤ ਵਿਚ ਆਰੋਪੀ ਨੋਟ 'ਚ ਇਹ ਵੀ ਲਿਖ ਰਿਹਾ ਹੈ ਕਿ ਕੰਮ ਪੂਰੀ ਤਸੱਲੀ ਨਾਲ ਕੀਤਾ ਜਾਵੇਗਾ। ਜਿਸ ਤੋਂ ਬਾਅਦ ਲੋਕ ਪੁਲਿਸ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਉਠਾ ਰਹੇ ਹਨ ਕਿ ਹੁਣ ਤੱਕ ਤਾਂ ਸਿਰਫ ਕੰਪਨੀਆਂ ਹੀ ਆਪਣੇ ਕੰਮ ਦਾ ਪ੍ਰਚਾਰ ਕਰਦੀਆਂ ਸਨ ਅਤੇ ਹੁਣ ਅਪਰਾਧੀ ਵੀ ਅਪਰਾਧ ਕਰਨ ਦੀ ਪ੍ਰਚਾਰ ਕਰ ਰਹੇ ਹਨ।

ਪੁਲਿਸ ਮੁਲਜ਼ਮ ਦੀ ਭਾਲ 'ਚ ਜੁਟੀ 

ਹਾਲਾਂਕਿ ਹਰ ਪਾਸੇ ਹੋ ਰਹੀਆਂ ਪੁਲਿਸ ਦੀਆਂ ਧੱਕੇਸ਼ਾਹੀਆਂ ਨੂੰ ਦੇਖਦਿਆਂ ਹੁਣ ਪੁਲਿਸ ਐਕਸ਼ਨ 'ਚ ਨਜ਼ਰ ਆ ਰਹੀ ਹੈ ਅਤੇ ਉਕਤ ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹਾ ਫਰੀਦਕੋਟ ਦੇ ਸੀ.ਆਈ.ਐਫ ਸਟਾਫ ਇੰਚਾਰਜ ਦਾ ਕਹਿਣਾ ਹੈ। ਪੁਲਿਸ ਮੁਤਾਬਕ ਉਕਤ ਵੀਡੀਓ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਇਲਾਕੇ ਦੀ ਹੈ।

 

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement