Firozpur News : ਸਕੂਲ ਦਾ ਕੰਮ ਨਾ ਕਰਨ ’ਤੇ ਅਧਿਆਪਕ ਨੇ ਵਿਦਿਆਰਥਣ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ 

By : BALJINDERK

Published : May 19, 2024, 12:12 pm IST
Updated : May 19, 2024, 12:12 pm IST
SHARE ARTICLE
ਵਿਦਿਆਰਥਣ ਦੀ ਕੁੱਟਮਾਰ ਫਾਈਲ ਫੋਟੋ
ਵਿਦਿਆਰਥਣ ਦੀ ਕੁੱਟਮਾਰ ਫਾਈਲ ਫੋਟੋ

Firozpur News : ਚੌਥੀ ਜਮਾਤ ਦੀ 8 ਸਾਲਾਂ ਬੱਚੀ ਦੇ ਮਾਰੀਆਂ ਲੱਤਾਂ 

Firozpur News :  ਜ਼ਿਲ੍ਹਾ ਫਿਰੋਜ਼ਪੁਰ ਦੇ ਮਮਦੋਟ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਛਾਂਗਾ ਰਾਏ ਉਤਾੜ ਵਿਖੇ 8 ਸਾਲਾ ਵਿਦਿਆਰਥਣ ਵੱਲੋਂ ਸਕੂਲ ਦਾ ਕੰਮ ਨਾ ਕਰਨ ਨੂੰ ਲੈ ਕੇ ਮਾਸਟਰ ਵਲੋਂ ਕੀਤੀ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਸਟਰ ਨੇ ਵਿਦਿਆਰਥਣ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਢਿੱਡ ਅਤੇ ਛਾਤੀ ’ਤੇ ਲੱਤਾਂ ਵੀ ਮਾਰੀਆਂ ਹਨ। ਇਸ ਸਬੰਧੀ ਥਾਣਾ ਮਮਦੋਟ ਪੁਲਿਸ ਨੇ ਉਕਤ ਮਾਸਟਰ ਖ਼ਿਲਾਫ਼ 323, 506 ਆਈਪੀਸੀ 75 ਜੁਵਨਾਇਲ ਜਸਟਿਸ ਐਕਟ 2015 ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜੋ:Jalandhar Murder News : ਜਲੰਧਰ ’ਚ ਕਾਲਜ ਦੇ ਹੋਸਟਲ ਵਿਚੋਂ ਮਿਲੀ ਨੌਜਵਾਨ ਦੀ ਲਾਸ਼

ਪੁਲਿਸ ਨੂੰ ਦਿੱਤੇ ਬਿਆਨਾਂ ’ਚ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਚੱਕ ਬਾਈ ਉਰਫ ਟਾਂਗਣ ਨੇ ਦੱਸਿਆ ਕਿ ਉਸ ਦੀ ਲੜਕੀ ਰਾਜਵਿੰਦਰ ਕੌਰ ਉਮਰ 8 ਸਾਲ ਸਰਕਾਰੀ ਪ੍ਰਾਇਰੀ ਸਕੂਲ ਛਾਂਗਾ ਖੁਰਦ ਵਿਖੇ ਚੌਥੀ ਜਮਾਤ ਵਿਚ ਪੜ੍ਹਦੀ ਹੈ। ਬੱਚੀ ਨੇ ਸਕੂਲ ਤੋਂ ਆ ਕੇ ਦੱਸਿਆ ਕਿ ਮਿਤੀ 13 ਮਈ 2024 ਨੂੰ ਦੁਪਹਿਰ ਸਮੇਂ ਮਾਸਟਰ ਬਲਕਾਰ ਸਿੰਘ ਵਾਸੀ ਪਿੰਡ ਘੋੜਾ ਚੱਕ ਨੇ ਕੰਮ ਨਾ ਕਰਨ 'ਤੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਦੇ ਮੂੰਹ, ਮੱਥੇ ਤੇ ਚਪੇੜਾਂ ਮਾਰੀਆਂ, ਜਿਸ ਨਾਲ ਉਹ ਥੱਲ੍ਹੇ ਡਿੱਗ ਪਈ। ਇਸ ਤੋਂ ਬਾਅਦ ਮਾਸਟਰ ਨੇ ਡਿੱਗੀ ਵਿਦਿਆਰਥਣ ਦੇ ਢਿੱਡ ਅਤੇ ਛਾਤੀ ਵਿਚ ਲੱਤਾਂ ਮਾਰੀਆਂ ਅਤੇ ਸਾਰੀ ਕਲਾਸ ਦੇ ਸਾਹਮਣੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ। ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਇਲਾਜ ਸਿਵਲ ਹਸਪਤਾਲ ਮਮਦੋਟ ਵਿਖੇ ਚੱਲ ਰਿਹਾ ਹੈ। 

ਇਹ ਵੀ ਪੜੋ:Punjab News : ਡਾ.ਓਬਰਾਏ ਦੇ ਯਤਨਾਂ ਸਦਕਾ ਨੌਜਵਾਨ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮਾਸਟਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

(For more news apart from  teacher brutally beat student for not doing school work News in Punjabi, stay tuned to Rozana Spokesman)

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement