
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਭਾਰਤੀ ਫ਼ੌਜ ਦੀ ਕੀਤੀ ਪ੍ਰਸੰਸਾ
Ravneet Bittu: ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਪ੍ਰੈਸ ਵਾਰਤਾ ਕਰਕੇ ਪਾਕਿ ਹਮਲਿਆਂ ਦੀਆਂ ਤਸਵੀਰਾਂ ਤੇ ਕਈ ਸਬੂਤ ਪੇਸ ਕੀਤੇ ਹਨ। ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਪਾਕਿ ਵੱਲੋਂ ਕੋਸ਼ਿਸ਼ ਕੀਤੀ ਗਈ ਸੀ। ਪਾਕਿ ਦੇ ਹਮਲੇ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਫ਼ੌਜ ਦੇ ਅਧਿਕਾਰੀਆਂ ਨੇ ਦਿਖਾਇਆ ਕਿ ਪਾਕਿ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਸਾਡੀ ਫ਼ੌਜ ਨੇ ਪਾਕਿ ਦੇ ਹਮਲੇ ਨੂੰ ਨਾਕਾਮ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਸਾਡੇ ਵਿਗਿਆਨੀਆਂ ਨੇ ਜਿਹੇ ਸੈਟੇਲਾਈਟ ਬਣਾਏ ਹਨ ਜਿੰਨਾਂ ਨੇ ਸਾਰੀਆਂ ਤਸਵੀਰਾਂ ਖਿੱਚੀਆਂ ਹਨ।
ਬਿੱਟੂ ਨੇ ਕਿਹਾ ਹੈ ਕਿ ਪਾਕਿ ਵੱਲੋਂ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਫੌਜ ਨੇ ਪਾਕਿ ਦੇ ਹਮਲੇ ਨੂੰ ਖਤਮ ਕਰ ਦਿੱਤਾ। ਕਾਂਗਰਸ ਉੱਤੇ ਤੰਜ ਕੱਸਦੇ ਹੋਏ ਕਿਹਾ ਹੈਕਿ ਇਕ ਕਾਂਗਰਸ ਸੀ ਜਿਸ ਨੇ ਟੈਂਕ ਚੜ੍ਹਾ ਦਿੱਤੇ ਸਨ ਪਰ ਮੋਦੀ ਸਰਕਾਰ ਨੇ ਸਪੈਸ਼ਲ ਫੌਜ ਰਾਹੀਂ ਸ੍ਰੀ ਦਰਬਾਰ ਸਾਹਿਬ ਨੂੰ ਸੁਰੱਖਿਅਤ ਰੱਖਿਆ ਹੈ।
ਭਾਰਤੀ ਫ਼ੌਜ ਨੇ ਅੰਮ੍ਰਿਤਸਰ ਦੀ ਸੁਰੱਖਿਆ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਭਾਰਤੀ ਫ਼ੌਜ ਦੀ ਪ੍ਰਸੰਸਾ ਕਰਦਾ ਹਾਂ ਉਨ੍ਹਾਂ ਨੇ ਪਾਕਿ ਦੀਆਂ ਮਿਜ਼ਾਈਲਾਂ ਅਤੇ ਡਰੋਨ ਨੂੰ ਖਤਮ ਕੀਤਾ।