Amritsar News : SGPC ਸਪੱਸ਼ਟੀਕਰਨ ਦੇਵੇ, ਗੁਰਿੰਦਰ ਸਿੰਘ ਬਾਵਾ ਨੂੰ ਸਿੱਖ ਮੈਡੀਕਲ ਸੰਸਥਾਵਾ ਦਾ ਚਾਰਜ ਕਿਉਂ ਦਿੱਤਾ- ਕਰਨੈਲ ਸਿੰਘ

By : BALJINDERK

Published : May 19, 2025, 7:28 pm IST
Updated : May 19, 2025, 7:28 pm IST
SHARE ARTICLE
ਕਰਨੈਲ ਸਿੰਘ ਪੀਰਮੁਹੰਮਦ
ਕਰਨੈਲ ਸਿੰਘ ਪੀਰਮੁਹੰਮਦ

Amritsar News : ਐਡਵੋਕੇਟ ਧਾਮੀ ਪਾਸੋਂ ਮੰਗ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਬਾਵਾ ਪਾਸੋਂ ਉਪਰੋਕਤ ਮੈਡੀਕਲ ਸੰਸਥਾਵਾਂ ਦਾ ਚਾਰਜ ਵਾਪਸ ਲੈ ਲੈਣ।

Amritsar News in Punjabi :ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਗਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਕੀਤਾ ਹੈ ਕਿ ਉਸ ਨੇ ਬਿਜ਼ਨੈੱਸਮੈਨ ਗੁਰਿੰਦਰ ਸਿੰਘ ਬਾਵਾ ਚੇਅਰਮੈਨ, ਗੁਰੂ ਨਾਨਕ ਖਾਲਸਾ ਕਾਲਜ, ਮੁੰਬਈ ਨੂੰ ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ ਟਰੱਸਟ ਦੇ ਟਰੱਸਟੀ ਵਜੋਂ ਵਾਧੂ ਚਾਰਜ ਕਿਉ ਸੌਂਪਿਆ ਗਿਆ ਹੈ। ਉਪਰੋਕਤ ਨੇਤਾਵਾ ਨੇ ਕਿਹਾ ਹੈ ਉਹਨਾਂ ਨੂੰ ਬੇਹੱਦ ਭਰੋਸੇਯੋਗ ਸੂਤਰਾਂ ਰਾਹੀ ਪਤਾ ਲੱਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਅਧੀਨ ਸ੍ਰੀ ਅੰਮ੍ਰਿਤਸਰ ਜਿਸ ਅਧੀਨ ਹੇਠ ਲਿਖੀਆਂ ਸੰਸਥਾਵਾਂ ਮਨੁੱਖਤਾ ਲਈ ਚੱਲ ਰਹੀਆਂ ਹਨ। 

1. ਸ੍ਰੀ ਗੁਰੂ ਰਾਮ ਦਾਸ ਜੀ ਸਿਹਤ ਵਿਗਿਆਨ ਯੂਨੀਵਰਸਿਟੀ, ਵੱਲਾ, ਸ੍ਰੀ ਅੰਮ੍ਰਿਤਸਰ।
 2. ਸ੍ਰੀ ਗੁਰੂ ਰਾਮ ਦਾਸ ਜੀ ਮੈਡੀਕਲ ਕਾਲਜ, ਵੱਲਾ ਸ੍ਰੀ ਅੰਮ੍ਰਿਤਸਰ।   (150 ਸੀਟਾਂ)।
 3. ਸ੍ਰੀ ਗੁਰੂ ਰਾਮ ਦਾਸ ਜੀ ਚੈਰੀਟੇਬਲ ਹਸਪਤਾਲ, ਵਾਲਾ, ਸ੍ਰੀ ਅੰਮ੍ਰਿਤਸਰ। (750 ਬਿਸਤਰੇ)
 4. ਸ੍ਰੀ ਗੁਰੂ ਰਾਮ ਦਾਸ ਜੀ ਡੈਂਟਲ ਕਾਲਜ, ਜੀ ਟੀ ਰੋਡ, ਸ੍ਰੀ ਅੰਮ੍ਰਿਤਸਰ। 
 5. ਸ੍ਰੀ ਗੁਰੂ ਰਾਮ ਦਾਸ ਜੀ ਨਰਸਿੰਗ ਕਾਲਜ ।
 6. ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ, ਸਰਕੂਲਰ ਰੋਡ, ਸ੍ਰੀ ਅੰਮ੍ਰਿਤਸਰ। (200 ਬਿਸਤਰਿਆਂ ਵਾਲਾ)
7. ਸ੍ਰੀ ਗੁਰੂ ਰਾਮਦਾਸ ਜੀ ਰੋਟਰੀ ਕੈਂਸਰ ਹਸਪਤਾਲ, ਸ੍ਰੀ ਅੰਮ੍ਰਿਤਸਰ। (100 ਬਿਸਤਰਿਆਂ ਵਾਲਾ)

ਇਹਨਾਂ ਸਾਰੇ ਅਦਾਰਿਆ ਦਾ ਪ੍ਰਬੰਧ ਗੁਰਿੰਦਰ ਸਿੰਘ ਬਾਵਾ ਨੂੰ ਦੇ  ਦਿੱਤਾ ਗਿਆ ਹੈ । ਬਾਵਾ ਬਾਰੇ ਗੱਲ ਕਰਦਿਆ ਕਰਨੈਲ ਸਿੰਘ ਪੀਰਮੁਹੰਮਦ ਅਤੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾਂ ਨੇ ਕਿਹਾ ਕਿ ਇਹ ਸਖਸ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਫਾਇਨਾਂਸਰ ਹੈ ਤੇ ਸਿੱਖ ਕੌਮ ਨਾਲ ਸਬੰਧਿਤ ਵੱਡੇ ਵੱਡੇ ਮਸਲਿਆ ਵਿੱਚ ਪੈਸੇ ਦਾ ਪ੍ਰਭਾਵ ਵਰਤਕੇ ਸਿੰਘ ਸਾਹਿਬਾਨ ਵੱਲੋ ਕੀਤੇ ਫੈਸਲਿਆ ਤੱਕ ਨੂੰ ਪ੍ਰਭਾਵਿਤ ਕਰਦਾ ਆਇਆ ਹੈ । ਇਸ ਨੇ ਫਿਲਮ ਐਕਟਰ ਅਮਿਤਾਭ ਬੱਚਨ ਦੇ ਨਵੰਬਰ 1984 ਨਸਲਕੁਸ਼ੀ ਵਿੱਚ ਨਿਭਾਏ ਰੋਲ ਖਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ਪਾਸ ਭੇਜੀ ਸ਼ਿਕਾਇਤ ਦਾ ਅਮਿਤਾਭ ਬੱਚਨ ਤਰਫੋ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਪਾਸ ਪਹੁੰਚ ਕੇ ਸਪੱਸ਼ਟੀਕਰਨ ਦੇਕੇ ਠੰਡੇ ਬਸਤੇ ਵਿੱਚ ਪਾ ਦਿੱਤੀ ਸੀ ।

ਕਰਨੈਲ ਸਿੰਘ ਪੀਰਮੁਹੰਮਦ ਅਤੇ ਐਡਵੋਕੇਟ ਪਰਮਿੰਦਰ ਸਿੰਘ ਢੀਗਰਾ ਨੇ ਕਿਹਾ ਕਿ ਕੀ ਪੰਜਾਬ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਕੋਈ ਲਾਇਕ ਮੈਬਰ ਜਾ ਅਧਿਕਾਰੀ ਨਹੀਂ ਜਾ ਖ਼ੁਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਉਕਤ  ਮੈਡੀਕਲ ਅਦਾਰਿਆ ਦਾ  ਪ੍ਰਬੰਧ  ਕਿਉ ਨਹੀ ਦੇਖ ਸਕਦੇ ? ਫੈਡਰੇਸ਼ਨ ਨੇਤਾਵਾ ਨੇ ਕਿਹਾ ਕਿ ਗੁਰਿੰਦਰ ਸਿੰਘ ਬਾਵਾ ਨੇ ਮੁੰਬਈ ਵਿਖੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਸਿੱਖੀ ਸਰੂਪ ਵਾਲੇ ਪ੍ਰੋਫੈਸਰ ਭਰਤੀ ਕਰਨ ਦੀ ਜਗਾ 90 / ਗੈਰ ਸਿੱਖ ਪ੍ਰੋਫੈਸਰ ਤੇ ਬਾਕੀ ਸਟਾਫ ਭਰਤੀ ਕਰ ਰੱਖਿਆ ਹੈ ਉਹਨਾਂ ਐਡਵੋਕੇਟ ਧਾਮੀ ਪਾਸੋਂ ਮੰਗ ਕੀਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਬਾਵਾ ਪਾਸੋਂ ਉਪਰੋਕਤ ਮੈਡੀਕਲ ਸੰਸਥਾਵਾਂ ਦਾ ਚਾਰਜ ਵਾਪਸ ਲੈ ਲੈਣ।

 (For more news apart from  SGPC should explain why it gave Gurinder Singh Bawa charge Sikh medical institutions - Karnail Singh News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement