
ਮੋਗਾ ਦੀ ਉਪਿੰਦਰਜੀਤ ਕੌਰ ਬਰਾੜ ਨੇ ਪੀ.ਸੀ.ਐਸ ਪ੍ਰੀਖਿਆ 'ਚ ਕੀਤਾ ਟਾਪ
ਮੋਗਾ, 18 ਜੂਨ (ਪਪ): ਸਿਆਣੇ ਕਹਿੰਦੇ ਹਨ ਕਿ ਮਿਹਨਤ ਕਦੇ ਨਾ ਕਦੇ ਜ਼ਰੂਰ ਰੰਗ ਲਿਆਉਂਦੀ ਹੈ ਤੇ ਜਦੋਂ ਮਿਹਨਤ ਨਾਲ ਸਫ਼ਲਤਾ ਦੀ ਪੌੜੀ ਚੁੰਮੀ ਜਾਂਦੀ ਹੈ ਤਾਂ ਉਸ ਦਾ ਸਵਾਦ ਹੀ ਵਖਰਾ ਹੁੰਦਾ ਹੈ | ਅੱਜ ਮੋਗਾ ਦੀ ਉਪਿੰਦਰਜੀਤ ਕੌਰ ਬਰਾੜ ਨੇ ਉਸ ਮਿਹਨਤ ਦਾ ਸਵਾਦ ਚੱਖ ਲਿਆ ਹੈ | ਉਪਿੰਦਰਜੀਤ ਨੇ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਦੀ ਪ੍ਰੀਖਿਆ ਵਿਚ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ, ਜਿਸ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨ ਕੀਤੇ ਗਏ ਹਨ | ਉਪਿੰਦਰਜੀਤ ਕੌਰ ਨੇ 898.15 ਅੰਕ ਪ੍ਰਾਪਤ ਕੀਤੇ ਹਨ | ਉਹ ਮੋਗਾ ਦੇ ਸਮਾਲਸਰ ਪਿੰਡ ਦੀ ਵਸਨੀਕ ਹੈ ਅਤੇ ਉਸ ਦੇ ਮਾਪੇ ਅਧਿਆਪਕ ਹਨ | ਉਪਿੰਦਰਜੀਤ ਕੌਰ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਿੰਡ ਵਿਚ ਵਿਆਹ ਵਰਗਾ ਮਾਹੌਲ ਹੈ ਤੇ ਵੱਡੀimage ਗਿਣਤੀ ਵਿਚ ਲੋਕ ਉਸ ਦੇ ਮਾਤਾ ਪਿਤਾ ਨੂੰ ਵਧਾਈਆਂ ਦੇਣ ਲਈ ਆ ਰਹੇ ਹਨ |