CM ਪੰਜਾਬ ਨੇ ਮਹਾਨ ਅਥਲੀਟ Flying Sikh ਮਿਲਖਾ ਸਿੰਘ ਦੇ ਦੇਹਾਂਤ ਉਤੇ ਕੀਤਾ ਦੁੱਖ ਦਾ ਪ੍ਰਗਟਾਵਾ

By : GAGANDEEP

Published : Jun 19, 2021, 9:24 am IST
Updated : Jun 19, 2021, 9:28 am IST
SHARE ARTICLE
 Captain Amarinder Singh
 Captain Amarinder Singh

'ਪੰਜਾਬ ਨੂੰ ਆਪਣੇ ਇਸ ਮਹਾਨ ਅਥਲੀਟ ਉਤੇ ਹਮੇਸ਼ਾ ਮਾਣ ਰਹੇਗਾ'

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ( Captain Amarinder Singh)  ਨੇ ਦੇਸ਼ ਦੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ( Milkha Singh)  ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਿਲਖਾ ਸਿੰਘ( Milkha Singh)  ਜੋ 91 ਵਰ੍ਹਿਆਂ ਦੇ ਸਨ, ਬੀਤੀ ਅੱਧੀ ਰਾਤ ਪੀ.ਜੀ.ਆਈ., ਚੰਡੀਗੜ੍ਹ ਵਿਖੇ ਕੋਵਿਡ ਨਾਲ ਜੂਝਦਿਆਂ ਚੱਲ ਵਸੇ। ਉਹ ਆਪਣੇ ਪਿੱਛੇ ਇਕ ਪੁੱਤਰ ਤੇ ਤਿੰਨ ਬੇਟੀਆਂ ਛੱਡ ਗਏ।ਉਨ੍ਹਾਂ ਦਾ ਪੁੱਤਰ ਜੀਵ ਮਿਲਖਾ ਸਿੰਘ ਉੱਘਾ ਗੌਲਫਰ ਹੈ।

 

ਇਹ ਵੀ ਪੜ੍ਹੋ:  ਦੁਨੀਆਂ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਲੱਖ ਦੇ ਪਾਰ

 

ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, “ਦੇਸ਼ ਦੇ ਸਰਵੋਤਮ ਅਥਲੀਟ ਜਿਨ੍ਹਾਂ ਭਾਰਤ ਲਈ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਸੋਨ ਤਮਗੇ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ, ਦੇ ਤੁਰ ਜਾਣ ਨਾਲ ਮੈਨੂੰ ਨਿੱਜੀ ਤੌਰ ਉਤੇ ਬਹੁਤ ਦੁੱਖ ਹੋਇਆ। ਪੰਜਾਬ ਨੂੰ ਆਪਣੇ ਇਸ ਮਹਾਨ ਅਥਲੀਟ ਉਤੇ ਹਮੇਸ਼ਾ ਮਾਣ ਰਹੇਗਾ।”

Milkha SinghMilkha Singh

ਉਡਣਾ ਸਿੱਖ ਨਾਲ ਜਾਣੇ ਜਾਂਦੇ ਮਿਲਖਾ ਸਿੰਘ( Milkha Singh)  ਓਲੰਪਿਕ ਫਾਈਨਲ ਵਿੱਚ ਪੁੱਜਣ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਅਥਲੀਟ ਸਨ। ਉਹ 100 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼, ਭਾਰਤ ਦੇ ਆਈਕੌਨ ਖਿਡਾਰੀ ਸਨ।ਉਨ੍ਹਾਂ 1960 ਦੀਆਂ ਰੋਮ ਓਲੰਪਿਕ ਖੇਡਾਂ ਦੀ 400 ਮੀਟਰ ਦੌੜ ਵਿੱਚ ਚੌਥਾ ਸਥਾਨ ਹਾਸਲ ਕੀਤਾ।

Milkha SinghMilkha Singh

 

ਇਹ ਵੀ ਪੜ੍ਹੋ:  ਜ਼ਿੰਦਗੀ ਦੀ ਜੰਗ ਹਾਰੇ Flying Sikh ਮਿਲਖਾ ਸਿੰਘ, ਪੀਜੀਆਈ 'ਚ ਲਏ ਆਖ਼ਰੀ ਸਾਹ 

ਉਨ੍ਹਾਂ 1958 ਦੀਆਂ ਕਾਰਡਿਫ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਇਲਾਵਾ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਤੇ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਦੋ-ਦੋ ਸੋਨ ਤਮਗੇ ਜਿੱਤੇ। ਮਿਲਖਾ ਸਿੰਘ( Milkha Singh)  ਨੇ ਭਾਰਤ ਵੱਲੋਂ ਤਿੰਨ ਓਲੰਪਿਕਸ (1956 ਮੈਲਬਰਨ, 1960 ਰੋਮ ਤੇ 1964 ਟੋਕੀਓ) ਵਿੱਚ ਹਿੱਸਾ ਲਿਆ।

Milkha SinghMilkha Singh

ਮਿਲਖਾ ਸਿੰਘ( Milkha Singh) ਨੂੰ ਭਾਰਤ ਸਰਕਾਰ ਨੇ ਖੇਡਾਂ ਵਿੱਚ ਪਾਏ ਯੋਗਦਾਨ ਸਦਕਾ ਦੇਸ਼ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ਪਦਮ ਸ੍ਰੀ ਨਾਲ ਸਨਮਾਨਿਆ। ਮਿਲਖਾ ਸਿੰਘ ਦੇ ਪਰਿਵਾਰ, ਸਾਕ-ਸਨੇਹੀਆਂ, ਦੋਸਤਾਂ ਅਤੇ ਖੇਡ ਪ੍ਰਸੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ( Captain Amarinder Singh)  ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Chef Harpal Sokhi Special Interview -ਪੰਜਾਬ ਦੇ ਮਹੌਲ ਨੂੰ ਲੈ ਕੇ ਸੁਣੋ ਕੀ ਬੋਲੇ

08 Dec 2023 1:03 PM

ਗੁਆਂਢੀਆਂ ਦਾ ਗੁੱਸਾ ਫੁੱਟ ਰਿਹਾ, ਜਿਹੜੀ ਛੱਤ ਡਿੱਗੀ ਦਾ ਵੀਡੀਓ ਆਇਆ ਸੀ, ਦੱਬ ਗਈਆਂ ਉਂਗਲਾਂ, ਜਵਾਕ ਹਾਲੇ ਵੀ ਰੋ ਰਹੇ !

08 Dec 2023 1:01 PM

49 ਦਿਨ ਬਾਅਦ ਘਰੋਂ ਗਈਆਂ ਕੁੜੀਆਂ ਦੇਖੋ ਕਿਹੜੇ ਹਾਲਾਤਾਂ 'ਚ ਲੱਭੀਆਂ, ਬੋਲ-ਸੁਣ ਨਹੀਂ ਸਕਦੇ ਮਾਂ-ਪਿਓ, ਅੱਖਾਂ 'ਚ ਹੰਝੂ!

08 Dec 2023 1:00 PM

Jalandhar News: ਬੱਸ 'ਚ Kinnar ਤੇ ਸਵਾਰੀ ਦੀ ਹੋ ਗਈ ਲੜਾਈ, ਗੁੱਸੇ 'ਚ ਕਿੰਨਰ ਨੇ ਘੇਰ ਲਈ Bus

08 Dec 2023 12:58 PM

ਗੱਡੀ ਦੀ ਪਾਰਕਿੰਗ ਪਿੱਛੇ ਕਾਨੂੰਗੋ ਨੇ ਮੁੰਡੇ ਨੂੰ ਮਾਰੇ ਥੱਪੜ, ਲੋਕਾਂ ਨੇ ਜਦੋਂ ਘੇਰਿਆ ਤਾਂ ਕਹਿੰਦਾ ਮੈਂ ਤਾਂ ਮਾਰੂੰਗਾ

07 Dec 2023 5:26 PM