
ਸੁਪਰੀਮ ਕੋਰਟ ਵਲੋਂ ਹਾਈ ਕੋਰਟ ਨੂੰ ਜੈਪਾਲ ਭੁੱਲਰ ਦੇ ਮੁੜ ਪੋਸਟ ਮਾਰਟਮ 'ਤੇ ਸੋਮਵਾਰ ਨੂੰ ਸੁਣਵਾਈ ਕਰਨ ਦਾ ਹੁਕਮ
ਚੰਡੀਗੜ੍ਹ, 18 ਜੂਨ (ਸੁਰਜੀਤ ਸਿੰਘ ਸੱਤੀ): ਗੈਂਗਸਟਰ ਜੈਪਾਲ ਭੁੱਲਰ ਦੀ ਮਿ੍ਤਕ ਦੇਹ ਦਾ ਮੁੜ ਪੋਸਟਮਾਰਟਮ ਕਰਨ ਦੀ ਪਟੀਸ਼ਨ ਖ਼ਾਰਜ ਕਰਨ ਦਾ ਹੁਕਮ ਸੁਪਰੀਮ ਕੋਰਟ ਨੇ ਰੱਦ ਕਰ ਦਿਤਾ ਹੈ ਤੇ ਇਸ ਮਾਮਲੇ ਵਿਚ ਸੋਮਵਾਰ ਨੂੰ ਮੁੜ ਤੱਥਾਂ ਦੇ ਆਧਾਰ 'ਤੇ ਸੁਣਵਾਈ ਕਰ ਕੇ ਫ਼ੈਸਲਾ ਲੈਣ ਦੀ ਹਦਾਇਤ ਕਰਦਿਆਂ ਇਸ ਮਾਮਲੇ ਦਾ ਨਿਬੇੜਾ ਕਰ ਦਿਤਾ ਹੈ |
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਾਈ ਕੋਰਟ ਨੇ ਇਹ ਪਟੀਸ਼ਨ ਗ਼ਲਤ ਤਰੀਕੇ ਨਾਲ ਖ਼ਾਰਜ ਕੀਤੀ ਹੈ | ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੈਪਾਲ ਦੇ ਮਾਪਿਆਂ ਨੂੰ ਸ਼ੱਕ ਹੈ ਕਿ ਉਸ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਹੈ ਤੇ ਬਾਅਦ ਵਿਚ ਪੁਲਿਸ ਮੁਕਾਬਲਾ ਬਣਾਇਆ ਗਿਆ ਤੇ ਪੰਜਾਬ ਪੁਲਿਸ 'ਤੇ ਇਹ ਦੋਸ਼ ਕਾਫ਼ੀ ਗੰਭੀਰ ਹਨ, ਲਿਹਾਜ਼ਾ ਮੁੜ ਪੋਸਟਮਾਰਟਮ ਦੀ ਮੰਗ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ |
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਜੈਪਾਲ ਕੋਲਕਾਤਾ ਵਿਖੇ ਮਾਰਿਆ ਗਿਆ ਹੈ ਪਰ ਉਸ ਦੀ ਲਾਸ਼ ਪੰਜਾਬ ਵਿਚ ਹੈ ਤੇ ਇਸ ਮਾਮਲੇ ਨੂੰ ਅਧਿਕਾਰ ਖੇਤਰ ਦੇ ਤੌਰ 'ਤੇ ਨਹੀਂ ਲਿਆ ਜਾਣਾ ਚਾਹੀਦਾ ਤੇ ਇਹ ਮਾਮਲਾ ਸਿਰਫ਼ ਪੋਸਟਮਾਰਟਮ ਦੇ ਤਰੀਕੇ ਨਾਲ ਸਬੰਧਤ ਹੈ | ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਦੀ ਮੰਗ ਨੂੰ ਹਾਈ ਕੋਰਟ ਨੇ ਵੀਰਵਾਰ ਨੂੰ ਖ਼ਾਰਜ ਕਰਦੇ ਹੋਏ ਕਿਹਾ ਸੀ ਕਿ ਇਹ ਐਨਕਾਊਾਟਰ ਕੋਲਕਾਤਾ ਵਿਚ ਹੋਇਆ ਸੀ | ਅਜਿਹੇ ਵਿਚ ਇਹ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ, ਜੇਕਰ ਇਹ ਮੰਗ ਕੀਤੀ ਜਾਣੀ ਚਾਹੀਦੀ ਸੀ ਤਾਂ ਉਥੇ ਹੀ ਕੀਤੀ ਜਾਣੀ ਚਾਹੀਦੀ ਹੈ | ਇਸ ਆਧਾਰ ਉਤੇ ਹਾਈ ਕੋਰਟ ਨੇ ਇਸ ਮੰਗ imageਨੂੰ ਖ਼ਾਰਜ ਕਰ ਦਿੱਤਾ ਸੀ | ਹਾਈਕੋਰਟ ਦੇ ਇਸ ਫੈਸਲੇ ਨੂੰ ਪਿਤਾ ਨੇ ਸੁਪ੍ਰੀਮ ਕੋਰਟ ਵਿੱਚ ਚੁਣੋਤੀ ਦੇ ਦਿਤੀ ਸੀ |
ਸੁਪਰੀਮ ਕੋਰਟ ਨੇ ਹੁਣ ਇਸ ਮੰਗ ਉਤੇ ਸੋਮਵਾਰ ਨੂੰ ਦੁਬਾਰਾ ਸੁਣਵਾਈ ਕੀਤੇ ਜਾਣ ਦੇ ਹਾਈ ਕੋਰਟ ਨੂੰ ਆਦੇਸ਼ ਦੇ ਦਿਤੇ ਹਨ | ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਨੇ ਹਾਈ ਕੋਰਟ ਵਿਚ ਮੰਗ ਦਰਜ ਕਰ ਕੇ ਕਿਹਾ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਐਨਕਾਊਾਟਰ ਤੋਂਾ ਪਹਿਲਾਂ ਬੁਰੀ ਤਰ੍ਹਾਂ ਨਾਲ ਟਾਰਚਰ ਕਰਨ ਤੋਂ ਬਾਅਦ ਉਸ ਦਾ ਮੁਕਾਬਲਾ ਬਣਾਇਆ ਗਿਆ |