ਡਾਇਰੈਕਟਰ ਵਲੋਂ ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰਾਂ ਦਾ ਭੱਤਾ ਬਹਾਲ ਕਰਨ ਦਾ ਭਰੋਸਾ
Published : Jun 19, 2022, 12:06 am IST
Updated : Jun 19, 2022, 12:06 am IST
SHARE ARTICLE
image
image

ਡਾਇਰੈਕਟਰ ਵਲੋਂ ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰਾਂ ਦਾ ਭੱਤਾ ਬਹਾਲ ਕਰਨ ਦਾ ਭਰੋਸਾ

ਚੰਡੀਗੜ੍ਹ, 18 ਜੂਨ (ਭੁੱਲਰ) : ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰ ਯੂਨੀਅਨ ਦੀ ਤੇਜ ਪ੍ਰਤਾਪ ਸਿੰਘ ਫੂਲਕਾ ਮਿਸ਼ਨ ਡਾਇਰੈਕਟਰ ਐਨਐਚਐਮ ਚੰਡੀਗੜ੍ਹ ਨਾਲ ਕਿਰਨਦੀਪ ਕੌਰ ਪੰਜੋਲਾ ਸੂਬਾ ਪ੍ਰਧਾਨ ਦੀ ਅਗਵਾਈ ਵਿਚ ਮੀਟਿੰਗ ਵਿਚ ਮੰਗਾਂ ਮੰਨਣ ਦਾ ਭਰੋਸਾ ਦਿਤਾ ਗਿਆ। ਅਧਿਕਾਰੀਆਂ ਨਾਲ ਲਗਭਗ ਇਕ ਘੰਟਾ ਸਫ਼ਲ ਗੱਲਬਾਤ ਦੇ ਸਿੱਟੇ ਵਜੋਂ ਮਿਸ਼ਨ ਡਾਇਰੈਕਟਰ ਵਲੋਂ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ ਕਿ ਪੰਜਾਬ ਵਿਚ  ਕੋਵਿਡ ਉਸੇ ਤਰ੍ਹਾਂ ਹੈ ਪ੍ਰੰਤੂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦਾ ਕੋਰੋਨਾ ਭੱਤਾ ਜੋ ਬੰਦ ਕੀਤਾ ਗਿਆ ਹੈ,  ਉਸ ਨੂੰ ਬਹਾਲ ਕੀਤਾ ਜਾਵੇਗਾ।
ਡਾਇਰੈਕਟਰ ਨੇ ਇਹ ਵੀ  ਕਿਹਾ ਕਿ ਭਾਰਤ ਸਰਕਾਰ ਵਲੋਂ ਫ਼ੈਸਲਾ ਹੋਣ ਤਕ ਕਿਸੇ ਨਾ ਕਿਸੇ ਰੂਪ ਵਿਚ ਸਹੂਲਤ ਦਿਤੀ ਜਾਵੇਗੀ।  ਇਹ ਵੀ ਫੈਸਲਾ ਹੋਇਆ ਕਿ 2500/- ਫਿਕਸਡ ਆਨਰੇਰੀਅਮ ਦੇਣ ਸੰਬੰਧੀ ਲਗਾਈਆਂ ਸ਼ਰਤਾਂ ਵਾਪਸ ਲੈ ਕੇ ਨਵਾਂ ਪੱਤਰ ਜਾਰੀ ਕੀਤਾ ਜਾਵੇਗਾ।
ਡਾਇਰੈਕਟਰ ਵਲੋਂ ਪ੍ਰਸੂਤਾ ਛੁੱਟੀ ਦੀ ਸਹੂਲਤ ਲਾਗੂ ਕਰਨਾ ਅਤੇ ਪੰਜ ਲੱਖ ਦਾ ਬੀਮਾ ਕਰਨ ਬਾਰੇ ਤੇ ਸੀ ਐਚ ਓ  ਟੀਮ ਬੈਸਟ ਸਕੀਮ ਵਿਚ ਫੈਸਲੀਟੇਟਰ ਨੂੰ ਲੈਣ ਵਾਰੇ ਵੀ ਫੈਸਲਾ ਹੋਇਆ। ਕਿ ਇਹ ਸਾਰੇ ਪੱਤਰ ਜਲਦੀ ਜਾਰੀ ਕੀਤੇ ਜਾਣਗੇ ਭਾਵੇਂ ਕਿ ਯੂਨੀਅਨ ਦੇ ਸੰਘਰਸ਼ ਕਾਰਨ ਮਲਟੀਪਰਪਜ਼ ਹੈਲਥ   ਵਰਕਰ  ਫੀਮੇਲ ਵਜੋਂ ਆਸ਼ਾ ਵਰਕਰਾਂ  ਤੇ ਫੈਸਿਲੀਟੇਟਰਾ ਭਾਵੇਂ ਕਿ ਯੂਨੀਅਨ ਦੇ ਸੰਘਰਸ਼ ਕਾਰਨ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਵਾਰਡ ਅਟੈਂਡੈਂਟ ਅਤੇ ਏ ਐਨ ਐਮ ਵਜੋਂ ਨਿਯੁਕਤਹੋ ਚੁੱਕੀਆਂ ਹਨ ਤੇ ਬਾਕੀ ਰਹਿੰਦੀਆਂ ਏ ਐਨ ਐਮ ਦੀਆਂ ਰਹਿੰਦੀਆਂ ਪੋਸਟਾਂ ਅਤੇ ਵਾਰਡ ਅਟੈਂਡੈਂਟ ਵਾਲੀਆਂ ਪੋਸਟਾਂ ਅਟੈਂਡ ਵਾਲੀਆਂ ਰਹਿੰਦੀਆਂ ਪੋਸਟਾਂ ਦੋਵੇਂ ਕੋਟੇ ਜਲਦੀ ਭਰੇ ਜਾਣਗੇ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement