ਸਰਕਾਰ ਨੇ ਅਪਣੇ ਸਿਆਸੀ ਮੁਫਾਦਾਂ ਲਈ ਡੇਰਾ ਮੁਖੀ ਨੂੰ ਦਿਤੀ ਪੈਰੋਲ : ਅੰਸ਼ੁਲ ਛਤਰਪਤੀ
Published : Jun 19, 2022, 12:08 am IST
Updated : Jun 19, 2022, 12:08 am IST
SHARE ARTICLE
image
image

ਸਰਕਾਰ ਨੇ ਅਪਣੇ ਸਿਆਸੀ ਮੁਫਾਦਾਂ ਲਈ ਡੇਰਾ ਮੁਖੀ ਨੂੰ ਦਿਤੀ ਪੈਰੋਲ : ਅੰਸ਼ੁਲ ਛਤਰਪਤੀ

ਸਿਰਸਾ, 18 ਜੂਨ (ਸੁਰਿੰਦਰ ਪਾਲ ਸਿੰਘ) : ਇਕ ਪਾਸੇ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਚੁਕੇ ਅਨੇਕਾਂ ਬੰਦੀ ਭਾਰਤ ਦੀਆਂ ਜੇਲਾਂ ਵਿਚ ਤੜਫ ਰਹੇ ਹਨ ਪਰ ਸਰਕਾਰ ਦੇ ਕੰਨ ਤੇ ਜ਼ੂੰ ਨਹੀ ਸਰਕ ਰਹੀ ਤੇ ਦੂਜੇ ਪਾਸੇ ਅਪਣੇ ਅਸਰ ਰਾਸੂਖ ਨਾਲ ਜਦੋ ਚਾਹੇ ਸਰਕਾਰ ਖਤਰਨਾਕ ਅਪਰਾਧੀਆਂ ਨੂੰ ਜੇਲ ਤੋ ਬਾਹਰ ਲਿਆ ਕੇ ਅਪਣੇ ਸਿਆਸੀ ਮੁਫਾਦਾਂ ਲਈ ਵਰਤ ਸਕਦੀ ਹੈ। ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਬੇਟੇ ਅੰਸੁਲ ਛੱਤਰਪਤੀ ਨੇ ਡੇਰਾ ਮੁਖੀ ਨੂੰ ਵਾਰ ਵਾਰ ਦਿਤੀ ਜਾ ਰਹੀ ਪੈਰੋਲ ਦਾ ਵਿਰੋਧ ਕਰਦਿਆਂ ਇਸ ਪੈਰੋਲ ਨੂੰ ਲੈ ਕੇ ਸਰਕਾਰ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ।
ਐਡਵੋਕੇਟ ਛੱਤਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਹਤਿਆਂ ਦੇ ਮਾਮਲੇ ਵਿਚ ਸਿਰਸਾ ਡੇਰਾ ਮੁਖੀ ਨੂੰ ਅਸਾਨੀ ਨਾਲ ਤੀਜੀ ਵਾਰ 30 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਬਲਾਤਕਾਰ ਅਤੇ ਕਤਲ ਕੇਸ ਵਿਚ ਅਪਰਾਧੀ ਕਿਸਮ ਦਾ ਕੈਦੀ ਹੈ ਫਿਰ ਸਰਕਾਰ ਵਲੋਂ ਉਸਨੂੰ ਇਹ ਲਾਭ ਕਿਉਂ ਦਿਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਰਕਾਰ ਦੇ ਇਸ ਫ਼ੈਸਲੇ ਵਿਰੁਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ। 
ਅੰਸੁਲ ਛੱਤਰਪਤੀ ਨੇ ਕਿਹਾ ਕਿ ਸਰਕਾਰ ਨੇ ਅਪਣੇ ਸਿਆਸੀ ਮੁਫਾਦ ਲਈ ਗੁਰਮੀਤ ਸਿੰਘ ਨੂੰ ਪੈਰੋਲ ਦਿਤੀ ਹੈ ਅਤੇ ਇਸਤੋਂ ਪਹਿਲਾਂ ਵੀ ਪੈਰੋਲ ਦਿਤੀ ਸੀ ਤੇ ਹੁਣ ਨਵਾਂ ਤਰੀਕਾ ਬਣਾ ਕੇ ਉਸ ਨੂੰ ਪੈਰੋਲ ਦਿਤੀ ਗਈ ਹੈ।  
ਤਸਵੀਰ-ਅੰਸ਼ੁਲ ਛੱਤਰਪਤੀ 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement