
ਇਹ ਉਡਾਣ ਸੋਮਵਾਰ ਅਤੇ ਐਤਵਾਰ ਵਾਲੇ ਦਿਨ ਕੁਆਲਾਲੰਪੁਰ ਤੋਂ ਸਵੇਰੇ ਚੱਲੇਗੀ ਜਦੋਂ ਕਿ ਬੁੱਧਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਇਹ ਉਡਾਣ ਸ਼ਾਮ ਨੂੰ ਰਵਾਨਾ ਹੋਵੇਗੀ।
ਅੰਮ੍ਰਿਤਸਰ - ਸਾਲ 2020 ਵਿਚ ਕੋਰੋਨਾ ਮਹਾਮਾਰੀ ਦੌਰਾਨ ਬੰਦ ਹੋਈ ਮਲੇਸ਼ੀਆ ਦੀ ਹਵਾਈ ਕੰਪਨੀ ਏਅਰ ਏਸ਼ੀਆ ਐਕਸ ਦੀ ਕੁਆਲਾਲੰਪੁਰ-ਅੰਮ੍ਰਿਤਸਰ ਵਿਚਾਲੇ ਚਲਦੀ ਸਿੱਧੀ ਉਡਾਣ ਹੁਣ 3 ਸਤੰਬਰ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਏਅਰ ਏਸ਼ੀਆ ਐਕਸ ਹਵਾਈ ਕੰਪਨੀ ਆਪਣੀ ਉਡਾਣ ਹੁਣ ਮੁੜ ਹਫ਼ਤੇ ਵਿਚ ਚਾਰ ਦਿਨ ਮਲੇਸ਼ੀਆ ਦੇ ਕੁਆਲਾਲੰਪੁਰ ਹਵਾਈ ਅੱਡੇ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸ਼ੁਰੂ ਕਰੇਗੀ।
ਇਸ ਉਡਾਣ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਰਸਤੇ ਆਸਟਰੇਲੀਆ ਦੇ ਸ਼ਹਿਰ ਮੈਲਬਰਨ, ਸਿਡਨੀ, ਪਰਥ ਆਦਿ ਜਾਣ ਦੇ ਚਾਹਵਾਨ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲੇਗੀ। ਇਹ ਉਡਾਣ ਸੋਮਵਾਰ ਅਤੇ ਐਤਵਾਰ ਵਾਲੇ ਦਿਨ ਕੁਆਲਾਲੰਪੁਰ ਤੋਂ ਸਵੇਰੇ ਚੱਲੇਗੀ ਜਦੋਂ ਕਿ ਬੁੱਧਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਇਹ ਉਡਾਣ ਸ਼ਾਮ ਨੂੰ ਰਵਾਨਾ ਹੋਵੇਗੀ।