Punjab News : ਅਰਮੀਨੀਆ ਦੀ ਜੇਲ੍ਹ 'ਚ ਫਸੇ 12 ਭਾਰਤੀ ਨੌਜਵਾਨ ,ਪੀੜਤ ਪਰਿਵਾਰਾਂ ਨੇ MP ਸੰਤ ਬਲਬੀਰ ਸੀਚੇਵਾਲ ਨਾਲ ਕੀਤੀ ਮੁਲਾਕਾਤ
Published : Jun 19, 2024, 10:45 am IST
Updated : Jun 19, 2024, 10:45 am IST
SHARE ARTICLE
MP Sant Balbir Seechewal
MP Sant Balbir Seechewal

ਪੀੜਤ ਪਰਿਵਾਰਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ, ਉਨ੍ਹਾਂ ਦੇ ਪੁੱਤਰਾਂ ਨੂੰ ਵੀ ਅਰਮੀਨੀਆ ਦੀ ਜੇਲ੍ਹ ਵਿੱਚ ਫਸਾ ਦਿੱਤਾ

Punjab News : 12 ਭਾਰਤੀ ਨੌਜਵਾਨ ਅਰਮੀਨੀਆ ਦੀ ਜੇਲ੍ਹ ਵਿੱਚ ਫਸੇ ਹੋਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲੇ ਹਨ ਅਤੇ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਨੌਜਵਾਨਾਂ ਨੂੰ ਅਰਮੀਨੀਆ ਦੀ ਜੇਲ੍ਹ ਵਿੱਚੋਂ ਰਿਹਾਅ ਕਰਵਾਇਆ ਜਾਵੇ। ਇਨ੍ਹਾਂ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਟਰੈਵਲ ਏਜੰਟਾਂ ਨੇ ਨਾ ਸਿਰਫ਼ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ, ਸਗੋਂ ਉਨ੍ਹਾਂ ਦੇ ਪੁੱਤਰਾਂ ਨੂੰ ਵੀ ਅਰਮੀਨੀਆ ਦੀ ਜੇਲ੍ਹ ਵਿੱਚ ਫਸਾ ਦਿੱਤਾ।

ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ: ਸੀਚੇਵਾਲ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਅਰਮੀਨੀਆ ਵਿੱਚ ਫਸੇ ਲੜਕਿਆਂ ਦੇ ਮਾਮਲੇ ਸਬੰਧੀ ਵਿਦੇਸ਼ ਮੰਤਰਾਲੇ ਦੇ ਸੰਪਰਕ ਵਿੱਚ ਹਨ ਅਤੇ ਅਰਮੀਨੀਆ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ। ਸਹੀ ਢੰਗ ਨਾਲ ਵਿਦੇਸ਼ ਜਾਓ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਪੁਲੀਸ ਕੋਲ ਕੇਸ ਦਰਜ ਕੀਤਾ ਜਾਵੇ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਫੜਿਆ ਜਾ ਸਕੇ।

ਅਰਮੀਨੀਆ ਦੀ ਜੇਲ੍ਹ ਵਿੱਚ ਬੰਦ ਰਾਮ ਲਾਲ ਦੇ ਭਰਾ ਰੋਸ਼ਨ ਲਾਲ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਅਰਮੀਨੀਆ ਵਿੱਚ ਰਹਿਣ ਵਾਲੇ ਲਾਡੀ ਗਿੱਲ ਨਾਮਕ ਟਰੈਵਲ ਏਜੰਟ ਨੇ ਉੱਥੇ ਰਹਿੰਦੇ ਪੰਜਾਬੀ ਨੌਜਵਾਨ ਨੂੰ ਇਟਲੀ ਭੇਜਣ ਲਈ ਲੱਖਾਂ ਰੁਪਏ ਲਏ ਅਤੇ ਰਾਮ ਲਾਲ ਨੂੰ ਭੇਜਣ ਲਈ ਉਸ ਤੋਂ 9 ਲੱਖ ਰੁਪਏ ਲਏ। ਉਸ ਨੂੰ ਇਟਲੀ ਲੈ ਗਿਆ। ਪੰਜਾਬ ਤੋਂ ਅਰਮੀਨੀਆ ਤੱਕ ਪਹੁੰਚਾਉਣ ਵਾਲੇ ਏਜੰਟ ਨੇ 3.5 ਲੱਖ ਰੁਪਏ ਲਏ।

ਹੁਣ ਤੱਕ ਇਨ੍ਹਾਂ ਵਿੱਚੋਂ ਸਿਰਫ਼ ਸੱਤ ਦੀ ਪਛਾਣ ਹੋਈ ਹੈ। ਇਨ੍ਹਾਂ ਵਿੱਚ ਲੁਧਿਆਣਾ ਦੇ ਖੰਨਾ ਤੋਂ ਰਾਮ ਪਾਲ, ਪਟਿਆਲਾ ਤੋਂ ਰਜਤ ਸਿੰਘ, ਕੈਥਲ ਤੋਂ ਗੁਰਮੀਤ ਸਿੰਘ, ਕਰਨਾਲ ਤੋਂ ਸ਼ਿਵਮ ਕੁਮਾਰ, ਪੀਲੀਭੀਤ ਤੋਂ ਹੈਪੀ ਸਿੰਘ, ਉੱਤਰਾਖੰਡ ਤੋਂ ਮੇਜਰ ਸਿੰਘ ਅਤੇ ਪੱਛਮੀ ਬੰਗਾਲ ਤੋਂ ਮਨੀਰੁਜ਼ਮਾ ਸ਼ਾਮਲ ਹਨ। ਭਾਰਤੀ ਦੂਤਘਰ ਦੇ ਅਧਿਕਾਰੀ ਵੀ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲੇ। ਇਨ੍ਹਾਂ ਨੌਜਵਾਨਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਈ ਸੀ ਕਿ ਉਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਧੋਖਾ ਦਿੱਤਾ ਹੈ। ਸੀਚੇਵਾਲ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਰੋਸ਼ਨ ਲਾਲ ਨੇ ਦੱਸਿਆ ਕਿ ਉਸ ਦਾ ਭਰਾ ਦਸੰਬਰ 2023 ਵਿੱਚ ਆਰਮੀਨੀਆ ਗਿਆ ਸੀ ਪਰ ਓਥੇ ਲਾਡੀ ਗਿੱਲ ਨਾਂ ਦਾ ਟਰੈਵਲ ਏਜੰਟ ਉਸ ਦੇ ਭਰਾ ਰਾਮ ਲਾਲ ਅਤੇ ਮੁਨੀਰ ਨੂੰ ਕੋਲਕਾਤਾ ਤੋਂ ਲੈ ਕੇ 11 ਮਾਰਚ 2024 ਨੂੰ ਆਰਮੀਨੀਆ -ਜਾਰਜੀਆ ਸਰਹੱਦ ’ਤੇ ਪਹੁੰਚ ਗਿਆ। ਪੰਜ ਮੁੰਡਿਆਂ ਨੂੰ ਪਹਿਲਾਂ ਹੀ ਲਾਡੀ ਗਿੱਲ ਵੱਲੋਂ ਓਥੇ ਲਿਆਂਦਾ ਗਿਆ ਸੀ। ਇਸੇ ਤਰ੍ਹਾਂ 7 ਮੁੰਡਿਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ ਜਾਰਜੀਆ ਵਿਚ ਛੋਟੀ ਸਰਹੱਦ ਪਾਰ ਕਰਨੀ ਪਵੇਗੀ। ਰੋਸ਼ਨ ਲਾਲ ਨੇ ਦੱਸਿਆ ਕਿ ਉਥੋਂ ਦੀ ਫੌਜ ਨੇ ਆਰਮੀਨੀਆ ਦੀ ਸਰਹੱਦ ਤੋਂ ਮਹਿਜ਼ ਇੱਕ ਕਿਲੋਮੀਟਰ ਪਹਿਲਾਂ 7 ਨੌਜਵਾਨਾਂ ਨੂੰ ਫੜਿਆ ਸੀ ਅਤੇ ਉਹ ਉਦੋਂ ਤੋਂ ਜੇਲ੍ਹ ਵਿੱਚ ਬੰਦ ਹਨ।

ਯੂਪੀ ਦੇ ਨੌਜਵਾਨ ਨੂੰ ਵੀ ਫਸਾਇਆ

ਇਸੇ ਤਰ੍ਹਾਂ 20 ਸਾਲਾ ਗੁਰਜੰਟ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਦੇ ਭਰਾ ਨੇ ਦੱਸਿਆ ਕਿ ਗੁਰਜੰਟ ਸਿੰਘ 19 ਦਸੰਬਰ 2023 ਨੂੰ ਆਰਮੀਨੀਆ ਗਿਆ ਸੀ। ਮਲਕੀਤ ਸਿੰਘ ਨਾਂ ਦੇ ਏਜੰਟ ਨੇ ਸਾਢੇ ਚਾਰ ਲੱਖ ਰੁਪਏ ਲੈ ਕੇ ਆਰਮੀਨੀਆ ਵਿਚ ਚੰਗੀ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ।

ਗੁਰਜੰਟ ਸਿੰਘ ਨੇ ਆਰਮੀਨੀਆ ਵਿੱਚ ਰਾਹੁਲ ਨਾਮ ਦਾ ਇੱਕ ਏਜੰਟ ਮਿਲਿਆ , ਜਿਸ ਨੇ ਗੁਰਜੰਟ ਸਿੰਘ ਨੂੰ ਸਾਢੇ ਤਿੰਨ ਲੱਖ ਵਿੱਚ ਪੁਰਤਗਾਲ ਭੇਜਣਾ ਸੀ ਪਰ 5 ਅਪ੍ਰੈਲ 2024 ਨੂੰ ਜਾਰਜੀਅਨ ਸਰਹੱਦ ਪਾਰ ਕਰਦੇ ਸਮੇਂ ਫੜਿਆ ਗਿਆ। ਗੁਰਜੰਟ ਸਿੰਘ ਦੇ ਨਾਲ ਰਾਜਸਥਾਨ ਦਾ ਇੱਕ ਲੜਕਾ ਬਜਰੰਗ ਲਾਲ ਵੀ ਫੜਿਆ ਗਿਆ। ਸ਼ਾਹਕੋਟ ਦੇ ਪਿੰਡ ਸੰਗਤਪੁਰ ਤੋਂ ਆਰਮੀਨੀਆ ਗਿਆ 23 ਸਾਲਾ ਅਜੇ ਨਾਂ ਦਾ ਨੌਜਵਾਨ ਵੀ ਉਥੇ ਹੀ ਜੇਲ੍ਹ ਵਿੱਚ ਬੰਦ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਜੇ ਨੇ ਉਥੋਂ ਇਟਲੀ ਜਾਣਾ ਸੀ ਅਤੇ ਮਾਰਚ 2024 ਵਿਚ ਜਾਰਜੀਆ ਬਾਰਡਰ ਤੋਂ ਫੜਿਆ ਗਿਆ ਸੀ।

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement