ਟਿੰਮੀ ਦੀ ਮੌਤ ਕਾਰਨ ਪੂਰੇ ਨਗਰ ਨਿਗਮ ਵਿੱਚ ਸੋਗ ਦੀ ਲਹਿਰ
Jalandhar News : ਜਲੰਧਰ ਨਗਰ ਨਿਗਮ 'ਚ ਤੈਨਾਤ ਪ੍ਰਾਪਰਟੀ ਟੈਕਸ ਵਿਭਾਗ ਦੇ ਸੁਪਰਡੈਂਟ ਭੁਪਿੰਦਰ ਸਿੰਘ ਟਿੰਮੀ ਦਾ ਅੱਜ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਟਿੰਮੀ ਦੀ ਮੌਤ ਕਾਰਨ ਪੂਰੇ ਨਗਰ ਨਿਗਮ ਵਿੱਚ ਸੋਗ ਦੀ ਲਹਿਰ ਹੈ। ਭੁਪਿੰਦਰ ਸਿੰਘ ਟਿੰਮੀ ਬਹੁਤ ਮਿਲਣਸਾਰ ਸਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਉਹ ਦਫ਼ਤਰ ਆਉਣ ਲਈ ਤਿਆਰ ਹੋ ਰਹੇ ਸਨ ਤਾਂ ਉਨ੍ਹਾਂ ਨੂੰ ਅਚਾਨਕ ਦਿਲ ਵਿੱਚ ਦਰਦ ਮਹਿਸੂਸ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰ ਕੋਲ ਲਿਜਾਇਆ ਗਿਆ , ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨਗਰ ਨਿਗਮ ਮੁਲਾਜ਼ਮਾਂ ਅਨੁਸਾਰ ਭੁਪਿੰਦਰ ਸਿੰਘ ਟਿੰਮੀ ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਨੂੰ ਵੀ ਕੰਮ ਲਈ ਦਫ਼ਤਰ ਆਇਆ ਸੀ। ਸਭ ਕੁਝ ਆਮ ਵਾਂਗ ਸੀ ਪਰ ਸਵੇਰੇ ਉਸ ਦੀ ਮੌਤ ਨਾਲ ਪੂਰਾ ਵਿਭਾਗ ਹੈਰਾਨ ਸੀ, ਕਿਉਂਕਿ ਉਹ ਬਿਲਕੁਲ ਠੀਕ ਸੀ। ਟਿੰਮੀ ਦਾ ਸਸਕਾਰ ਵਿਦੇਸ਼ ਵਿਚ ਰਹਿੰਦੇ ਰਿਸ਼ਤੇਦਾਰਾਂ ਦੇ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ।