Anganwadi worker News : ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਕੀਤੀਆਂ ਖ਼ਤਮ 

By : BALJINDERK

Published : Jun 19, 2024, 7:04 pm IST
Updated : Jun 19, 2024, 7:04 pm IST
SHARE ARTICLE
Hargobind Kaur
Hargobind Kaur

Anganwadi worker News : ਹਰਗੋਬਿੰਦ ਕੌਰ ਨੇ ਕਿਹਾ ਕਿ ਮੇਰੀਆਂ ਸੇਵਾਵਾਂ ਖ਼ਤਮ ਕਰਕੇ ਪੰਜਾਬ ਸਰਕਾਰ ਨੇ ਕਬੂਲੀ ਹਾਰ

Anganwadi worker News : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ’ਚ ਬਤੌਰ ਆਂਗਣਵਾੜੀ ਵਰਕਰ 34 ਸਾਲ ਬੇਦਾਗ ਸੇਵਾਵਾਂ ਦੇਣ ਵਾਲੀ ਆਂਗਣਵਾੜੀ ਵਰਕਰ ਹਰਗੋਬਿੰਦ ਕੌਰ ਜੋ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਅਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਨ ਨੂੰ ਸਬੰਧਿਤ ਮਹਿਕਮੇ ਵੱਲੋਂ ਉਹਨਾਂ ਦੀਆਂ ਸੇਵਾਵਾਂ ਖ਼ਤਮ ਕਰਨ ਚਿੱਠੀ ਭੇਜੀ ਗਈ ਹੈ। ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਪੱਤਰ ਨੰਬਰ ਆਈ ਸੀ ਡੀ ਐਸ 2023/1996-2163 ਤਹਿਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਸਤਖਤਾਂ ਹੇਠ ਇਹ ਚਿੱਠੀ ਭੇਜੀ ਗਈ ਹੈ। 

a

ਮਹਿਕਮੇ ਵੱਲੋਂ ਦੋਸ਼ ਇਹ ਲਗਾਇਆ ਗਿਆ ਹੈ ਕਿ ਹਰਗੋਬਿੰਦ ਕੌਰ ਨੇ ਛੁੱਟੀਆਂ ਵੱਧ ਲਈਆਂ ਹਨ ਜਿਸ ਕਰਕੇ ਆਂਗਣਵਾੜੀ ਸੈਂਟਰ ਦਾ ਕੰਮ ਪ੍ਰਭਾਵਿਤ ਹੋਇਆ ਹੈ। ਅਸਲ ’ਚ ਸਚਿਆਈ ਇਹ ਹੈ ਕਿ ਪੰਜਾਬ ਸਰਕਾਰ ਬੇਹੱਦ ਬੁਖਲਾਹਟ ’ਚ ਆਈ ਹੋਈ ਹੈ । ਕਿਉਂਕਿ ਹਰਗੋਬਿੰਦ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਣਾ ਦਿੱਤਾ ਗਿਆ ਸੀ। ਪਹਿਲਾਂ ਉਹ ਦੇਸ਼ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮੁੱਦੇ ਅਤੇ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਸਨ ਤੇ ਅਕਾਲੀ ਦਲ ’ਚ ਆਉਣ ਨਾਲ ਉਹਨਾਂ ਨਾਲ ਕਰੋੜਾਂ ਔਰਤਾਂ ਹੋਰ ਵੀ ਜੁੜ ਗਈਆਂ ਹਨ। 
 ਹਰਗੋਬਿੰਦ ਕੌਰ ਨੇ ਜਿਥੇ ਪੰਜਾਬ ਸਰਕਾਰ ਦੇ ਖ਼ਿਲਾਫ਼ ਔਰਤਾਂ ਨੂੰ ਹਜ਼ਾਰ- ਹਜ਼ਾਰ ਰੁਪਏ ਨਾ ਦੇਣ ਦਾ ਮੁੱਦਾ ਚੁੱਕਿਆ , ਉਥੇ ਹੀ ਆਟੇ ਦਾਲ ਵਾਲੇ 11 ਲੱਖ ਰਾਸ਼ਨ ਕਾਰਡਾਂ ਅਤੇ ਗਰੀਬ ਲੋਕਾਂ ਨੂੰ ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦਾ ਮਾਮਲਾ ਉਠਾ ਕੇ ਸਰਕਾਰ ਨੂੰ ਘੇਰਿਆ। ਇਸ ਤੋਂ ਇਲਾਵਾ ਉਹ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਚੇਅਰਪਰਸਨ ਵੀ ਹਨ ਤੇ ਪੀੜਤ ਔਰਤਾਂ ਨੂੰ ਨਿਆਂ ਦਿਵਾਉਣ ਲਈ ਉਹਨਾਂ ਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਨਾਲ ਲੜਾਈ ਲੜਦੇ ਹਨ । ਇਸੇ ਕਰਕੇ ਸਰਕਾਰ ਉਹਨਾਂ ਦੇ ਖ਼ਿਲਾਫ਼ ਹੋ ਗਈ ਤੇ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੇ ਖ਼ਿਲਾਫ਼ ਨੌਕਰੀ ਤੋਂ ਕੱਢਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ । 
ਇਸ ਸਬੰਧੀ ਹਰਗੋਬਿੰਦ ਕੌਰ ਨੇ ਕਿਹਾ ਕਿ ਮੇਰੀਆਂ ਸੇਵਾਵਾਂ ਖ਼ਤਮ ਕਰਕੇ ਪੰਜਾਬ ਸਰਕਾਰ ਨੇ ਆਪਣੀ ਹਾਰ ਕਬੂਲੀ ਹੈ। ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰ ਬਿਨਾਂ ਤਨਖਾਹ ਤੋਂ ਛੁੱਟੀ ਨਹੀਂ ਲੈ ਸਕਦੀ ਇਸ ਦਾ ਲੈਟਰ ਮਈ 2024  ’ਚ ਜਾਰੀ ਕੀਤਾ ਹੈ। ਜਦ ਕਿ ਛੁੱਟੀਆਂ ਮੈਂ 2023 ’ਚ ਲਈਆਂ ਸਨ । ਉਦੋਂ ਤੱਕ ਸਰਕਾਰ ਵੱਲੋਂ ਕੋਈ ਪੱਤਰ ਨਹੀਂ ਆਇਆ ਸੀ । ਪਿਛਲੇਂ 30 ਸਾਲ ਤੋਂ ਜਦੋਂ ਤੋਂ ਮੈਂ ਯੂਨੀਅਨ ’ਚ ਕੰਮ ਕਰ ਰਹੀ ਆ ਮੈਂ ਹਰ ਸਾਲ 20 ਤੋਂ ਉੱਪਰ ਛੁੱਟੀਆਂ ਲੈਂਦੀ ਰਹੀ ਹਾਂ ਜਿੱਥੋਂ ਤੱਕ ਰਾਜਨੀਤਿਕ ਗਤੀਵਿਧੀਆਂ ’ਚ ਭਾਗ ਲੈਣ ਦਾ ਸਬੰਧ ਹੈ ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਅਤੇ ਉਸਨੂੰ ਚੋਣ ਲੜਨ ਦਾ ਅਧਿਕਾਰ ਹੈ । ਜਿਸ ਕਰਕੇ ਉਹ ਰਾਜਨੀਤਿਕ ਗਤੀਵਿਧੀਆਂ ’ਚ ਭਾਗ ਲੈ ਸਕਦੀ ਹੈ। ਇਹ  ਬੇਬੁਨਿਆਦ ਇਲਜ਼ਾਮ ਲਾ ਕੇ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਮੈਂ ਜ਼ੋਰਦਾਰ ਵਿਰੋਧ ਕਰਦੀ ਹਾਂ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਇੱਕ ਕਮੇਟੀ ਬਿਠਾ ਕੇ ਮੇਰਾ ਸਾਰਾ ਕੰਮ ਚੈੱਕ ਕੀਤਾ । ਜਿਸ ’ਚ ਕੋਈ ਨੁਕਸ ਨਹੀਂ ਪਾਇਆ ਗਿਆ । ਫਿਰ ਬਿਨਾਂ ਵਜ੍ਹਾਂ ਦਾ ਅਧਾਰ ਬਣਾ ਕੇ ਮੈਨੂੰ ਨੌਕਰੀ ਤੋਂ ਬਾਹਰ ਕੀਤਾ ਗਿਆ। ਇਸੇ ਨੂੰ ਹੀ ਬਦਲਾਅ ਆਖਦੇ ਹਨ ।  ਇਹ ਸਰਕਾਰ ਆਪਣਾ ਵਿਰੋਧ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ । ਹਾਲਾਂਕਿ ਪਿਛਲੀਆਂ ਸਰਕਾਰਾਂ ਦੇ ਖ਼ਿਲਾਫ਼ ਮੈਂ ਬੇਹੱਦ ਸੰਘਰਸ਼ ਕੀਤਾ, ਜੇਲ੍ਹਾਂ ਕੱਟੀਆਂ ਅਤੇ ਮਰਨ ਵਰਤ ਰੱਖੇ । ਪਰ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ।

(For more news apart from Punjab government terminated the services Anganwadi worker Hargobind Kaur  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement