Kharar News : ਖਰੜ ’ਚ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗੇ 71.50 ਲੱਖ ਰੁਪਏ, ਜਾਅਲਸਾਜ਼ੀ ਤੋਂ ਬਾਅਦ ਫੋਨ ਕੀਤਾ ਬੰਦ

By : BALJINDERK

Published : Jun 19, 2024, 12:59 pm IST
Updated : Jun 19, 2024, 12:59 pm IST
SHARE ARTICLE
fille photo
fille photo

Kharar News : ਮੈਟਰੀਮੋਨੀਅਲ ਸਾਈਟ ਰਾਹੀਂ ਹੋਈ ਦੋਸਤੀ, ਪਿਆਰ ਦੇ ਬਹਾਨੇ ਪੀੜਤਾ ਬਣੀ ਸ਼ਿਕਾਰ

Kharar News :ਖਰੜ ’ਚ ਇੱਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਕਾਰੋਬਾਰ 'ਚ ਮਦਦ ਕਰਨ ਦੇ ਨਾਂ ’ਤੇ 71.50 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਪੁਲਿਸ ਨੇ ਸ਼ਿਕਾਇਤ 'ਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਦੱਸਿਆ ਕਿ ਮੈਟਰੀਮੋਨੀਅਲ ਸਾਈਟ 'ਤੇ ਉਸ ਦੀ ਪ੍ਰੋਫਾਈਲ ਬਣੀ ਹੋਈ ਹੈ ਜਿਸ ਰਾਹੀਂ ਪਿਛਲੇ ਸਾਲ ਨਵੰਬਰ ਤੋਂ ਉਸ ਨੇ ਅਮਿਤ ਐੱਸ ਕੁਮਾਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ। ਕੁਝ ਸਮੇਂ ਬਾਅਦ ਵਿਅਕਤੀ ਅੰਤਰਰਾਸ਼ਟਰੀ ਨੰਬਰ ਤੋਂ ਫੋਨ ਕਰਨ ਲੱਗਾ। 6 ਮਹੀਨਿਆਂ 'ਚ ਉਹ ਇਕ-ਦੂਜੇ ਦੇ ਬਹੁਤ ਨੇੜੇ ਆ ਗਏ। ਜਦੋਂ ਉਸ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਤਾਂ ਉਹ ਮੰਨ ਗਏ। ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਤੁਰਕੀ 'ਚ ਕਾਰੋਬਾਰ ਹੈ। ਇਸ ਲਈ ਸਾਮਾਨ ਦੀ ਲੋੜ ਹੈ।  ਉਸ ਦੀ ਈਮੇਲ ਆਈ.ਡੀ. ਅਚਾਨਕ ਬੰਦ ਹੋ ਗਈ ਹੈ ਜਿਸ ਕਾਰਨ ਉਹ ਬੈਂਕ ਖਾਤਾ ਨਹੀਂ ਚਲਾ ਪਾ ਰਿਹਾ।  

ਇਹ ਵੀ ਪੜੋ:Canada news : ਕੈਨੇਡਾ ’ਚ ਸਟੱਡੀ ਵੀਜ਼ੇ ’ਤੇ ਆਏ ਨੌਜਵਾਨਾਂ ਦੀਆਂ ਮੌਤਾਂ ’ਚ ਅਚਾਨਕ ਹੋਏ ਵਾਧੇ ਨੇ ਕਈ ਸਵਾਲ ਖੜ੍ਹੇ ਕੀਤੇ

ਸ਼ਿਕਾਇਤਕਰਤਾ ਨੂੰ ਆਪਣੀ ਈਮੇਲ ਆਈ.ਡੀ. ਤੋਂ ਇਲਾਵਾ ਬੈਂਕ ਖਾਤੇ ਨਾਲ ਨੇ ਸਬੰਧਤ ਪਾਸਵਰਡ ਵੀ ਦੇ ਦਿੱਤਾ। ਔਰਤ ਰਾਹੀਂ ਆਪਣੇ ਖਾਤੇ ਆਪਰੇਟ ਕਰਵਾਉਣੇ ਸ਼ੂਰੂ ਕਰ ਦਿੱਤੇ। ਉਸ ਨੇ ਕਈ ਲੋਕਾਂ ਨਾਲ ਪੈਸਿਆਂ ਦਾ ਲੈਣ-ਦੇਣ ਕੀਤਾ, ਦੋ ਵਾਰ ਪੈਸੇ ਟਰਾਂਸਫ਼ਰ ਕਰਨ ਤੋਂ ਬਾਅਦ ਤੀਜੀ ਵਾਰ ਖਾਤਾ ਬਲਾਕ ਹੋ ਗਿਆ। ਇਸ ਤੋਂ ਬਾਅਦ ਅਮਿਤ ਨੇ ਪੀੜਤਾ ਨੂੰ ਬੈਂਕ 'ਚ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਜਦੋਂ ਸ਼ਿਕਾਇਤਕਰਤਾ ਨੇ ਈਮੇਲ - ਕੀਤੀ ਤਾਂ ਬੈਂਕ ਨੇ ਕਿਹਾ ਕਿ ਖਾਤਾਧਾਰਕ ਨੂੰ ਖ਼ੁਦ ਬੈਂਕ 'ਚ ਆਉਣਾ ਪਵੇਗਾ ਤਾਂ ਹੀ ਖਾਤਾ ਚੱਲੇਗਾ। ਉਸ ਨੇ ਕਾਰੋਬਾਰ ਜਾਰੀ ਰੱਖਣ ਦਾ ਹਵਾਲਾ ਦੇ ਕੇ ਸ਼ਿਕਾਇਤਕਰਤਾ ਤੋਂ ਪੈਸਿਆਂ ਦੀ ਮੰਗ ਕੀਤੀ। ਸਭ ਤੋਂ ਪਹਿਲਾਂ 18.55 ਲੱਖ, ਕਿਸੇ ਮਾਧਵੀ ਦੇ ਖਾਤੇ 'ਚ ਕਰੀਬ 36 ਲੱਖ, ਮੁਹੰਮਦ ਆਸਿਫ਼ ਦੇ ਖਾਤੇ 'ਚ 2 ਲੱਖ, ਵਿਨੀਤ ਕੁਮਾਰ ਗੁਪਤਾ ਦੇ ਖਾਤੇ 'ਚ 3.30 ਲੱਖ ਤੇ ਹੋਰਾਂ ਦੇ ਖਾਤਿਆਂ 'ਚ 11.45 ਟਰਾਂਸਫਰ ਕਰਵਾਏ ਗਏ। ਇਸ 'ਤਰ੍ਹਾਂ ਮੁਲਜ਼ਮ ਨੇ ਕਰੀਬ 71.50 ਲੱਖ ਰੁਪਏ ਹੜੱਪ ਲਏ। 
ਠੱਗੀ ਕਰਨ ਤੋਂ ਬਾਅਦ ਮੁਲਜ਼ਮ ਨੇ ਫੋਨ ਬੰਦ ਕਰ ਦਿੱਤਾ ਤੇ ਔਰਤ ਨਾਲ ਸਬੰਧ ਖ਼ਤਮ ਕਰ ਲਏ। ਇਸ ਤਰ੍ਹਾਂ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਲਈ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਸਟੇਟ ਸਾਈਬਰ ਸੈੱਲ ਦੀ ਸਿਫ਼ਾਰਸ਼ 'ਤੇ ਧਾਰਾ 420, 120ਬੀ ਅਤੇ ਆਈ.ਟੀ.ਐਕਟ ਦੀ ਧਾਰਾ 66 ਤਹਿਤ ਮਾਮਲਾ ਦਰਜ ਕੀਤਾ ਗਿਆ।

(For more news apart from Woman was Fraud 71.50 lakh rupees by marriage in Kharar News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement