ਲੁਧਿਆਣਾ ਪੱਛਮੀ ਸੀਟ ਲਈ ਸ਼ਾਮ 7 ਵਜੇ ਤੱਕ ਲਗਭਗ 51.33% ਵੋਟਿੰਗ ਦਰਜ: ਸਿਬਿਨ ਸੀ
Published : Jun 19, 2025, 9:49 pm IST
Updated : Jun 19, 2025, 9:49 pm IST
SHARE ARTICLE
About 51.33% voting recorded till 7 pm for Ludhiana West seat: Sibin C
About 51.33% voting recorded till 7 pm for Ludhiana West seat: Sibin C

ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ ਚੋਣ

ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਦੀ ਜ਼ਿਮਨੀ ਚੋਣ ਲਈ ਅੱਜ ਵੋਟਿੰਗ ਹੋਈ। ਵੋਟਿੰਗ ਆਪਣੇ ਨਿਰਧਾਰਤ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸ਼ਾਮ 7:00 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਅਨੁਸਾਰ ਵੋਟਰ ਮਤਦਾਨ ਲਗਭਗ 51.33% ਹੈ। ਇੱਕ ਨਵੀਂ ਪਹਿਲਕਦਮੀ ਦੇ ਹਿੱਸੇ ਵਜੋਂ ਪੋਲਿੰਗ ਡਾਟਾ ਪੋਲਿੰਗ ਸਟੇਸ਼ਨ 'ਤੇ ਪ੍ਰੀਜ਼ਾਈਡਿੰਗ ਅਧਿਕਾਰੀਆਂ ਦੁਆਰਾ ਈਸੀਆਈ ਨੈੱਟ ਐਪ 'ਤੇ ਅਪਲੋਡ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੋਟਿੰਗ ਪ੍ਰਤੀਸ਼ਤਤਾ ਦੇ ਰੁਝਾਨ ਅਨੁਮਾਨਤ ਹਨ। ਚੋਣ ਸੰਚਾਲਨ ਨਿਯਮ, 1961 ਦੇ ਨਿਯਮ 49 ਐੱਸ ਦੇ ਤਹਿਤ, ਪ੍ਰੀਜ਼ਾਈਡਿੰਗ ਅਧਿਕਾਰੀਆਂ ਨੇ ਫਾਰਮ 17ਸੀ, ਜਿਸ ‘ਚ ਵੋਟਾਂ ਦੀ ਅਸਲੀ ਗਿਣਤੀ ਦਰਜ ਹੁੰਦੀ ਹੈ, ਉਹ ਉਨ੍ਹਾਂ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਨੂੰ ਦਿੱਤਾ ਗਿਆ ਜੋ ਵੋਟਿੰਗ ਖਤਮ ਹੋਣ ਵੇਲੇ ਪੋਲਿੰਗ ਬੂਥਾਂ 'ਤੇ ਮੌਜੂਦ ਸਨ।

ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹਰੇਕ ਪੋਲਿੰਗ ਬੂਥ 'ਤੇ ਈਵੀਐਮ ਮਸ਼ੀਨਾਂ 'ਤੇ ਇੱਕ ਮੌਕ ਡ੍ਰਿਲ ਕਰਵਾਈ, ਜੋ ਕਿ ਉਮੀਦਵਾਰਾਂ ਵੱਲੋਂ ਨਿਯੁਕਤ ਕੀਤੇ ਗਏ 578 ਏਜੰਟਾਂ ਦੀ ਮੌਜੂਦਗੀ ਵਿੱਚ ਹੋਈ।

ਜ਼ਿਮਨੀ ਚੋਣਾਂ ਲਈ, ਚੋਣ ਕਮਿਸ਼ਨ ਨੇ 1 ਅਪ੍ਰੈਲ 2025 ਨੂੰ ਯੋਗਤਾ ਮਿਤੀ ਦੇ ਤੌਰ 'ਤੇ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਦਿੱਤੀ ਸੀ। ਵੋਟਰ ਸੂਚੀਆਂ ਦਾ ਡਰਾਫਟ ਪ੍ਰਕਾਸ਼ਨ 09-04-2025 ਨੂੰ ਕੀਤਾ ਗਿਆ ਸੀ ਅਤੇ ਇਸਦੀ ਇੱਕ ਕਾਪੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਸਾਂਝੀ ਕੀਤੀ ਗਈ ਸੀ। 192 ਪੋਲਿੰਗ ਬੂਥ ਪੱਧਰ 'ਤੇ ਬੀਐੱਲਓਜ਼ ਨੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਕਿ ਸੂਚੀਆਂ ਸਹੀ ਅਪਡੇਟ ਕੀਤੀਆਂ ਗਈਆਂ ਹਨ। ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੁਆਰਾ ਨਿਯੁਕਤ 384 ਬੀਐੱਲਏ ਨੇ ਪ੍ਰਕਿਰਿਆ ਦੀ ਜਾਂਚ ਕੀਤੀ ਅਤੇ 4279 ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਗਏ। ਵੋਟਰ ਸੂਚੀਆਂ ਦਾ ਅੰਤਿਮ ਪ੍ਰਕਾਸ਼ਨ 05-05-2025 ਨੂੰ ਕੀਤਾ ਗਿਆ ਅਤੇ ਅੰਤਿਮ ਵੋਟਰ ਸੂਚੀਆਂ ਦੀ ਇੱਕ ਕਾਪੀ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਸਾਂਝੀ ਕੀਤੀ ਗਈ। ਆਰਪੀ ਐਕਟ 1950 ਦੀ ਧਾਰਾ 24(ਏ) ਅਧੀਨ ਜ਼ਿਲ੍ਹਾ ਮੈਜਿਸਟਰੇਟ ਕੋਲ ਅਤੇ ਧਾਰਾ 24(ਬੀ) ਅਧੀਨ ਮੁੱਖ ਚੋਣ ਅਧਿਕਾਰੀ ਕੋਲ ਕੋਈ ਅਪੀਲ ਦਰਜ ਨਹੀਂ ਹੋਈ।

ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 02-06-2025 ਨੂੰ ਵੋਟਰ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ ਅਤੇ ਇਸਦੀ ਇੱਕ ਕਾਪੀ ਸਾਰੇ ਚੋਣ ਲੜ ਰਹੇ ਉਮੀਦਵਾਰਾਂ ਨਾਲ 06-06-2025 ਨੂੰ ਸਾਂਝੀ ਕੀਤੀ ਗਈ ਸੀ। ਵੋਟਰ ਸੂਚੀ ਵਿੱਚ ਕੁੱਲ 175469 ਵੋਟਰ ਰਜਿਸਟਰਡ ਸਨ। ਕੁੱਲ 14 ਉਮੀਦਵਾਰਾਂ ਨੇ ਚੋਣ ਲੜੀ ਜਿਸ ਵਿੱਚ 1 ਔਰਤ ਵੀ ਸ਼ਾਮਲ ਸੀ।

ਇਨ੍ਹਾਂ ਚੋਣਾਂ ਲਈ 194 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ। ਇੱਕ ਪੋਲਿੰਗ ਬੂਥ ਵਿੱਚ ਵੋਟਰਾਂ ਦੀ ਗਿਣਤੀ 1200 ਤੱਕ ਰੱਖਣ ਦੇ ਚੋਣ ਕਮਿਸ਼ਨ ਦੇ ਹਾਲ ਹੀ ਦੇ ਫੈਸਲੇ ਦੇ ਕਾਰਨ, ਵੋਟਰਾਂ ਦੀ ਸਹੂਲਤ ਲਈ ਵਾਧੂ 2 ਨਵੇਂ ਪੋਲਿੰਗ ਬੂਥ ਬਣਾਏ ਗਏ। ਹਰੇਕ ਪੋਲਿੰਗ ਬੂਥ 'ਤੇ ਸਹੂਲਤਾਂ ਦੀ ਵਿਵਸਥਾ ਤੋਂ ਇਲਾਵਾ, ਪਹਿਲੀ ਵਾਰ ਵੋਟਰਾਂ ਦੀ ਸਹੂਲਤ ਲਈ ਪ੍ਰਵੇਸ਼ ਦੁਆਰ 'ਤੇ 194 ਪੋਲਿੰਗ ਸਟੇਸ਼ਨਾਂ 'ਤੇ ਮੋਬਾਈਲ ਜਮ੍ਹਾ ਕਰਵਾਉਣ ਦੀ ਸਹੂਲਤ ਦਿੱਤੀ ਗਈ।  1 ਮਹਿਲਾ ਕਰਮਚਾਰੀਆਂ ਵਾਲਾ, 1  ਦਿਵਿਆਂਗ ਕਰਮਚਾਰੀਆਂ ਵਾਲਾ ਅਤੇ 10 ਮਾਡਲ ਪੋਲਿੰਗ ਸਟੇਸ਼ਨ ਵੀ ਬਣਾਏ ਗਏ।

ਈਵੀਐੱਮ ਦੀ ਪਹਿਲੇ ਲੈਵਲ ਦੀ ਜਾਂਚ 03.02.25 ਤੋਂ 06.02.2025 ਨੂੰ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕੀਤੀ ਗਈ। ਕਮਿਸ਼ਨਿੰਗ ਦੀ ਪ੍ਰਕਿਰਿਆ 10-06-2025 ਨੂੰ ਉਮੀਦਵਾਰਾਂ/ਉਨ੍ਹਾਂ ਦੇ ਅਧਿਕਾਰਤ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਹਰੇਕ ਪੜਾਅ 'ਤੇ, ਈਵੀਐਮ 'ਤੇ ਮੌਕ ਡ੍ਰਿਲ ਕਰਵਾਈ ਗਈ ਅਤੇ ਨਤੀਜਿਆਂ ਦੀ ਜਾਂਚ ਵੀਵੀਪੀਏਟੀ ਸਲਿੱਪਾਂ ਨਾਲ ਕੀਤੀ ਗਈ। ਪੋਲਿੰਗ ਬੂਥਾਂ ਨੂੰ ਈਵੀਐਮ ਦੀ ਵੰਡ ਉਮੀਦਵਾਰਾਂ/ਉਨ੍ਹਾਂ ਦੇ ਅਧਿਕਾਰਤ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ 2 ਪੜਾਵਾਂ ਦੀ ਰੈਂਡਮਾਈਜ਼ੇਸ਼ਨ ਪ੍ਰਕਿਰਿਆ ਰਾਹੀਂ ਕੀਤੀ ਗਈ। ਪੋਲਿੰਗ ਬੂਥਾਂ 'ਤੇ ਤਾਇਨਾਤ ਕੀਤੀਆਂ ਜਾਣ ਵਾਲੀਆਂ ਈਵੀਐੱਮ ਮਸ਼ੀਨਾਂ ਦੀ ਸੂਚੀ ਪਹਿਲਾਂ ਹੀ ਚੋਣ ਲੜ ਰਹੇ ਉਮੀਦਵਾਰਾਂ ਨਾਲ ਸਾਂਝੀ ਕੀਤੀ ਗਈ ਸੀ।

ਚੋਣ ਕਮਿਸ਼ਨ ਦੇ ਜਨਰਲ ਆਬਜ਼ਰਵਰਾਂ ਦੀ ਮੌਜੂਦਗੀ ਵਿੱਚ ਪੋਲਿੰਗ ਕਰਮਚਾਰੀਆਂ ਨੂੰ 3 ਪੜਾਵਾਂ ਦੀ ਰੈਂਡਮਾਈਜ਼ੇਸ਼ਨ ਰਾਹੀਂ ਡਿਊਟੀਆਂ ਸੌਂਪੀਆਂ ਗਈਆਂ ਸਨ। ਸਿਖਲਾਈ ਪ੍ਰੋਗਰਾਮਾਂ ਦੌਰਾਨ, ਹੱਥੀਂ ਸਿਖਲਾਈਆਂ ਦਾ ਆਯੋਜਨ ਕੀਤਾ ਗਿਆ ਸੀ ਜਿਸ ਦੌਰਾਨ ਹਰੇਕ ਪ੍ਰੀਜ਼ਾਈਡਿੰਗ ਅਧਿਕਾਰੀ ਨੇ ਵਿਅਕਤੀਗਤ ਈਵੀਐਮ 'ਤੇ ਮੌਕ ਡ੍ਰਿਲ ਕੀਤੀ, ਬੇਤਰਤੀਬ ਢੰਗ ਨਾਲ 100 ਮੌਕ ਵੋਟਾਂ ਖੁਦ ਪਾਈਆਂ ਅਤੇ ਨਤੀਜੇ ਦੀ ਜਾਂਚ ਕੀਤੀ ਅਤੇ ਵੀਵੀਪੀਏਐੱਟ ਸਲਿੱਪਾਂ ਨਾਲ ਵੀ ਮੇਲ ਕੀਤਾ। ਸਿਖਲਾਈ ਦੇ ਅੰਤ 'ਤੇ ਪ੍ਰੀਜ਼ਾਈਡਿੰਗ ਅਧਿਕਾਰੀਆਂ ਨੇ ਈਵੀਐਮ ਦੇ ਫੁਲ-ਪਰੂਫ ਕੰਮਕਾਜ ਉੱਤੇ ਪੂਰਾ ਭਰੋਸਾ ਜਿਤਾਇਆ।

ਵੋਟਰ ਸੂਚੀਆਂ ਦੀ ਸੰਖੇਪ ਸੋਧ ਤੋਂ ਲੈ ਕੇ ਵੋਟਿੰਗ ਤੱਕ ਮੁੱਖ ਚੋਣ ਅਧਿਕਾਰੀ ਨਾਲ 2, ਜ਼ਿਲ੍ਹਾ ਚੋਣ ਅਧਿਕਾਰੀ ਨਾਲ 3 ਅਤੇ ਈਆਰਓ/ਆਰਓ ਪੱਧਰ 'ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੁੱਲ 2 ਮੀਟਿੰਗਾਂ ਕੀਤੀਆਂ ਗਈਆਂ।  ਚੋਣ ਕਮਿਸ਼ਨ ਦੇ ਸੋਧੇ ਹੋਏ ਨਿਰਦੇਸ਼ਾਂ ਅਨੁਸਾਰ ਚੋਣ ਕਮਿਸ਼ਨ ਨੇ ਚੋਣ ਦਫ਼ਤਰ ਦੇ ਉਮੀਦਵਾਰਾਂ/ਨੁਮਾਇੰਦਿਆਂ ਨਾਲ ਵੱਖ-ਵੱਖ ਚੱਲ ਰਹੀਆਂ ਚੋਣ ਪ੍ਰਕਿਰਿਆਵਾਂ ਬਾਰੇ ਜਾਣੂ ਕਰਵਾਉਣ ਲਈ ਕਈ 2 ਮੀਟਿੰਗਾਂ ਕੀਤੀਆਂ।

ਚੋਣ ਕਮਿਸ਼ਨ ਦੀਆਂ ਸੋਧੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਨੂੰ ਪੋਲਿੰਗ ਬੂਥਾਂ ਦੇ ਪ੍ਰਵੇਸ਼ ਦੁਆਰ ਤੋਂ 100 ਮੀਟਰ ਦੀ ਦੂਰੀ 'ਤੇ ਆਪਣੇ ਬੂਥ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਜੋ ਕਿ ਵੋਟਰਾਂ ਲਈ ਇੱਕ ਵਾਧੂ ਸਹੂਲਤ ਸੀ, ਖਾਸ ਕਰਕੇ ਉਨ੍ਹਾਂ ਲਈ ਜੋ ਆਪਣੀਆਂ ਵੋਟਰ ਜਾਣਕਾਰੀ ਸਲਿੱਪਾਂ ਨਹੀਂ ਲੈ ਕੇ ਗਏ ਸਨ।

ਕੁੱਲ 239 ਵੋਟਰਾਂ, ਜਿਨ੍ਹਾਂ ਵਿਚ 85 ਸਾਲ ਦੀ ਉਮਰ ਤੋਂ ਵੱਧ ਦੇ ਵੋਟਰ ਅਤੇ ਦਿਵਿਆਂਗਾ ਨੇ ਘਰ ਤੋਂ ਵੋਟ ਪਾਉਣ ਦੀ ਇੱਛਾ ਜਤਾਈ ਸੀ, ਉਨ੍ਹਾਂ ਨੂੰ ਪੋਸਟਲ ਬੈਲਟ ਰਾਹੀਂ ਇਹ ਸਹੂਲਤ ਦਿੱਤੀ ਗਈ। ਇਹ ਪ੍ਰਕਿਰਿਆ ਉਮੀਦਵਾਰਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਵਿਸ਼ੇਸ਼ ਤੌਰ 'ਤੇ ਸਮਰਪਿਤ ਟੀਮਾਂ ਦੁਆਰਾ ਪੂਰੀ ਕੀਤੀ ਗਈ।

ਚੋਣ ਪ੍ਰਕਿਰਿਆਵਾਂ 'ਤੇ ਨਜ਼ਰ ਰੱਖਣ ਲਈ, ਚੋਣ ਕਮਿਸ਼ਨ ਨੇ 1 ਜਨਰਲ ਆਬਜ਼ਰਵਰ, 1 ਪੁਲਿਸ ਆਬਜ਼ਰਵਰ ਅਤੇ 1 ਖਰਚਾ ਆਬਜ਼ਰਵਰ ਵੀ ਨਿਯੁਕਤ ਕੀਤੇ ਸਨ। ਨਾਗਰਿਕਾਂ ਤੋਂ ਸੀ-ਵਿਜਿਲ ਐਪ ਰਾਹੀਂ 1512 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ 1342 ਦਾ 100 ਮਿੰਟਾਂ ਦੇ ਸਮੇਂ ਦੇ ਅੰਦਰ ਹੱਲ ਕਰ ਦਿੱਤਾ ਗਿਆ।

ਭਾਰਤੀ ਚੋਣ ਕਮਿਸ਼ਨ ਨੇ ਇੰਡੈਕਸ ਕਾਰਡ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਵੀ ਅਪਡੇਟ ਕੀਤਾ ਹੈ। ਇਹ ਰਵਾਇਤੀ ਮੈਨੂਅਲ ਤਰੀਕਿਆਂ ਦੀ ਥਾਂ ਲਵੇਗਾ ਅਤੇ ਆਟੋਮੇਸ਼ਨ ਅਤੇ ਡੇਟਾ ਏਕੀਕਰਣ ਰਾਹੀਂ, ਨਵਾਂ ਸਿਸਟਮ ਗਿਣਤੀ ਤੋਂ ਬਾਅਦ ਇੰਡੈਕਸ ਕਾਰਡਾਂ ਦੀ ਤੇਜ਼ ਰਿਪੋਰਟਿੰਗ ਅਤੇ ਜਾਰੀ ਕਰਨ ਨੂੰ ਯਕੀਨੀ ਬਣਾਏਗਾ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement