Ludhaian ByElection: ਲੁਧਿਆਣਾ ਜ਼ਿਮਨੀ ਚੋਣ ਦੌਰਾਨ ਔਰਤ ਨੇ ਕੀਤਾ ਹੰਗਾਮਾ
Published : Jun 19, 2025, 12:06 pm IST
Updated : Jun 19, 2025, 12:06 pm IST
SHARE ARTICLE
Woman creates ruckus during Ludhiana by-election
Woman creates ruckus during Ludhiana by-election

ਵੋਟ ਕੱਟੇ ਜਾਣ ਦੇ ਲਗਾਏ ਇਲਜ਼ਾਮ

Woman creates ruckus during Ludhiana by-election: ਅੱਜ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਾਂ ਪੈ ਰਹੀਆਂ ਹਨ। ਇੱਥੋਂ ਮੁੱਖ ਤੌਰ ਉੱਤੇ ਚਾਰ ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਤੋਂ ਸੰਜੀਵ ਅਰੋੜਾ, ਕਾਂਗਰਸ ਤੋਂ ਭਾਰਤ ਭੂਸ਼ਣ ਆਸ਼ੂ, ਅਕਾਲੀ ਦਲ ਤੋਂ ਪਰਉਪਕਾਰ ਸਿੰਘ ਘੁੰਮਣ ਤੇ ਭਾਜਪਾ ਤੋਂ ਜੀਵਨ ਗੁਪਤਾ ਮੈਦਾਨ ਵਿਚ ਹਨ। 

ਇਹ ਚਾਰੇ ਉਮੀਦਵਾਰ ਇਸੇ ਹਲਕੇ ਦੇ ਰਹਿਣ ਵਾਲੇ ਹਨ ਅਤੇ ਇੱਥੋਂ ਦੇ ਲੋਕਾਂ ਨੂੰ ਭਲੀ ਭਾਂਤ ਜਾਣਦੇ ਹਨ। ਭਾਵੇਂ ਹੁਣ ਤਕ ਚੋਣ ਪ੍ਰਕਿਰਿਆ ਸ਼ਾਂਤੀ ਪੂਰਵਕ ਚਲ ਰਹੀ ਹੈ ਪਰ ਕਿਤੇ ਨਾ ਕਿਤੇ ਛੋਟੀ ਮੋਟੀ ਤਕਰਾਰ ਹੁੰਦੀ ਜ਼ਰੂਰ ਦਿਖਾਈ ਦੇ ਰਹੀ ਹੈ। ਇਸੇ ਦੌਰਾਨ ਬੂਥ ਨੰਬਰ 72 ਉੱਤੇ ਇੱਕ ਔਰਤ ਨੇ ਇਸ ਲਈ ਹੰਗਾਮਾ ਕਰ ਦਿੱਤਾ ਕਿਉਂਕਿ ਉਸ ਨੇ ਇਹ ਇਲਜ਼ਾਮ ਲਗਾਇਆ ਕਿ ਉਸ ਦੀ ਵੋਟ ਕੱਟੀ ਗਈ। 

ਇਸ ਮੌਕੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਦੀ ਪਤਨੀ ਉੱਥੇ ਮੌਜੂਦ ਸੀ ਜਿਸ ਦੀ ਪੁਲਿਸ ਨਾਲ ਹਲਕੀ ਫ਼ੁਲਕੀ ਬਹਿਸ ਵੀ ਹੋਈ। 
ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੀ ਪਹੁੰਚ ਜਾਂਦੇ ਹਨ। ਹੰਗਾਮੇ ਤੋਂ ਬਾਅਦ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰ ਲਿਆ। ਜੇਕਰ ਵੋਟਿੰਗ ਦਾ ਜ਼ਿਕਰ ਦਾ ਜਾਵੇ ਤਾਂ 11 ਵਜੇ ਤਕ 21.56 ਫ਼ੀ ਸਦ ਵੋਟ ਪੋਲ ਹੋ ਚੁੱਕੀ ਸੀ।  

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement