
ਨਸ਼ਾ ਵੱਧ ਮਿਕਦਾਰ ਵਿਚ ਲੈਣ ਕਾਰਨ ਪਿੰਡ ਕਾਲੇ ਕੇ ਹਿਠਾੜ ਦੇ ਵਸਨੀਕ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਤੋਤਾ ਸਿੰਘ (20 ਸਾਲ) ਪੁੱਤਰ ..
ਮੱਲਾਵਾਲਾ, ਨਸ਼ਾ ਵੱਧ ਮਿਕਦਾਰ ਵਿਚ ਲੈਣ ਕਾਰਨ ਪਿੰਡ ਕਾਲੇ ਕੇ ਹਿਠਾੜ ਦੇ ਵਸਨੀਕ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਤੋਤਾ ਸਿੰਘ (20 ਸਾਲ) ਪੁੱਤਰ ਜੀਤ ਸਿੰਘ ਵਜੋਂ ਹੋਈ ਹੈ। ਥਾਣਾ ਆਰਫ ਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਤੋਤਾ ਸਿੰਘ ਨੇ ਪਿੰਡ ਦੇ ਨੇੜੇ ਬਣੇ ਸ਼ਮਸ਼ਾਨਘਾਟ ਕੋਲ ਨਸ਼ੇ ਦਾ ਟੀਕਾ
Drugs
ਲਗਾਇਆ ਸੀ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਪਿੰਡ ਵਾਸੀਆਂ ਨੇ ਇਸ ਦਾ ਪਤਾ ਲਗਣ 'ਤੇ ਪਹੁੰਚ ਕੇ ਉਸ ਦੇ ਮੂੰਹ ਵਿਚ ਪਾਣੀ ਪਾਇਆ ਪ੍ਰੰਤੂ ਉਹ ਬਚ ਨਹੀਂ ਸਕਿਆ। ਥਾਣਾ ਆਰਫ ਕੇ ਦੇ ਐਸਐਚਓ ਮੋਹਿਤ ਧਵਨ ਨੇ ਦੱਸਿਆ ਕਿ ਤੋਤਾ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਗਈ ਹੈ।