
ਅਧਿਆਪਕਾਂ ਨੂੰ ਉਤਸਾਹਿਤ ਕਰਨ ਦੀ ਲੋੜ-ਸਿੱਖਿਆ ਸਕੱਤਰ
ਐੱਸ. ਏ.ਐੱਸ ਨਗਰ : ਸਕੱਤਰ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਨੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਅਧੀਨ ਇੱਕ ਰੋਜ਼ਾ ਵਿਗਿਆਨ ਵਿਸ਼ੇ ਨਾਲ਼ ਸੰਬੰਧਿਤ ਰਿਵਿਉ ਮੀਟਿੰਗ ਜਿਲ੍ਹਾ ਅਤੇ ਬਲਾਕ ਮੈਂਟਰਾਂ ਨਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਆਡੀਟੋਰੀਅਮ ਮੋਹਾਲੀ ਵਿਖੇ ਕੀਤੀ| ਮੀਟਿੰਗ ਵਿੱਚ ਵਿਗਿਆਨ ਵਿਸ਼ੇ ਨਾਲ਼ ਸੰਬੰਧਿਤ ਆਧੁਨਿਕ ਪੱਖਾਂ 'ਤੇ ਵਿਚਾਰ ਚਰਚਾ ਕੀਤੀ ਗਈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮੂਹ ਭਾਗ ਲੈ ਰਹੇ ਜਿਲ੍ਹਾ ਮੈਂਟਰਾਂ ਅਤੇ ਬਲਾਕ ਮੈਂਟਰਾਂ ਸਾਇੰਸ ਨੂੰ ਅਧਿਆਪਕਾਂ ਦੀਆਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
School Teachers
ਉਹਨਾਂ ਕਿਹਾ ਕਿ ਜੇਕਰ ਅਧਿਆਪਕਾਂ ਦੇ ਗ੍ਰੀਵੀਐਂਸਜ਼ ਖਤਮ ਹੋਣਗੇ ਤਾਂ ਉਹਨਾਂ ਦਾ ਧਿਆਨ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਵੱਲ ਜਿਆਦਾ ਹੋਵੇਗਾ| ਉਹਨਾਂ ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ ਦੇ ਹੋਣ ਵਾਲੇ ਟੈਸਟਾਂ ਦੀ ਯੋਗ ਤਿਆਰੀ ਲਈ ਵੀ ਆਪਣੇ ਵਿਚਾਰ ਸਾਂਝੇ ਕੀਤੇ| ਉਹਨਾਂ ਸਾਇੰਸ ਵਿਸ਼ੇ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਦੀ ਅੰਗਰੇਜ਼ੀ 'ਚ ਸੁਧਾਰ ਲਈ ਵੀ ਸੁਝਾਅ ਦਿੱਤੇ। ਸਾਇੰਸ ਵਿਸ਼ੇ ਦੇ 90% ਤੋਂ ਘੱਟ ਨਤੀਜ਼ੇ ਵਾਲੇ ਸਕੂਲਾਂ ਦੀ ਗਿਣਤੀ ਲਈ ਗਈ ਤੇ ਇਹਨਾਂ ਦੇ ਨਤੀਜ਼ੇ ਘੱਟ ਹੋਣ ਦੇ ਕਾਰਨਾਂ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ ਗਈ।
School Teachers
ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ. ਜਰਨੈਲ ਸਿੰਘ ਕਾਲਕੇ ਨੇ ਜਿਲ੍ਹਾ ਮੈਂਟਰਾਂ ਅਤੇ ਬਲਾਕ ਮੈਂਟਰਾਂ ਸਾਇੰਸ ਨੂੰ ਆਉਣ ਵਾਲੇ ਦਿਨਾਂ ਵਿੱਚ ਇਤਿਹਾਸਕ ਨਤੀਜਿਆਂ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ| ਇਸ ਮੌਕੇ ਰਾਜੇਸ਼ ਜੈਨ ਸਟੇਟ ਕੋਆਰਡੀਨੇਟਰ ਸਾਇੰਸ, ਨਿਰਮਲ ਕੌਰ ਸਟੇਟ ਕੋਆਰਡੀਨੇਟਰ ਗਣਿਤ, ਸੁਰੇਸ਼ ਭਾਰਦਵਾਜ, ਸਮੂਹ ਜਿਲ੍ਹਾ ਮੈਂਟਰ ਸਾਇੰਸ, 217 ਬਲਾਕ ਮੈਂਟਰ ਸਾਇੰਸ ਅਤੇ ਸਿੱਖਿਆ ਵਿਭਾਗ ਦੇ ਆਹਲਾ ਅਧਿਕਾਰੀ ਹਾਜ਼ਰ ਰਹੇ।