
ਸਰਕਾਰ ਨੂੰ ਸੁਝਾਅ ਦੇਣ ਮਾਹਰ ਕਮੇਟੀ ਦੇ ਮੁਖੀ ਡਾ. ਕੇ.ਕੇ. ਤਲਵਾੜ ਹਰ ਸੋਮਵਾਰ ਸ਼ਾਮ 7 ਵਜੇ ਪੰਜਾਬ
ਚੰਡੀਗੜ੍ਹ, 18 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸਰਕਾਰ ਨੂੰ ਸੁਝਾਅ ਦੇਣ ਮਾਹਰ ਕਮੇਟੀ ਦੇ ਮੁਖੀ ਡਾ. ਕੇ.ਕੇ. ਤਲਵਾੜ ਹਰ ਸੋਮਵਾਰ ਸ਼ਾਮ 7 ਵਜੇ ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ’ਤੇ ਲਾਈਵ ਸੈਸ਼ਨ ਰਾਹੀਂ ਸੂਬੇ ਦੇ ਲੋਕਾਂ ਦੇ ਰੂਬਰੂ ਹੋਣਗੇ। ਫੇਸਬੁੱਕ ਦੇ ਇਸ ਲਾਈਵ ਸੈਸ਼ਨ ਦੌਰਾਨ ਡਾ. ਤਲਵਾੜ ਕੋਵਿਡ-19 ਸਬੰਧੀ ਸਪੱਸ਼ਟ, ਲਾਹੇਵੰਦ ਦੇ ਪੁਖ਼ਤਾ ਜਾਣਕਾਰੀ ਮੁਹੱਈਆ ਕਰਵਾਉਣਗੇ ਅਤੇ ਇਸ ਦੇ ਨਾਲ ਹੀ ਮਹਾਂਮਾਰੀ ਬਾਬਤ ਲੋਕਾਂ ਦੇ ਸਵਾਲਾਂ, ਸ਼ੱਕ ਅਤੇ ਕਿਆਸ ਅਰਾਈਆਂ ਦੇ ਜਵਾਬ ਵੀ ਦੇਣਗੇ। ਇਹ ਲਾਈਵ ਸੈਸ਼ਨ https://www.facebook.com /Punjab7ovt9ndia/. ’ਤੇ ਉਪਲਬਧ ਹੋਵੇਗਾ।
File Photo
ਜ਼ਿਕਰਯੋਗ ਹੈ ਕਿ ਭਾਰਤ ਦੀ ਮੈਡੀਕਲ ਕਾਊਂਸਲ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਡਾ. ਕੇਵਲ ਕ੍ਰਿਸ਼ਨ ਤਲਵਾੜ ਇਕ ਨਾਮਵਰ ਕਾਰਡੀਓਲਾਜਿਸਟ, ਮੈਡੀਕਲ ਮਾਹਰ, ਲੇਖਕ ਵੀ ਹਨ। ਉਹ ਪੀਜੀਆਈਐਮਈਆਰ ,ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਅਤੇ ਆਲ ਇੰਡੀਆ ਕੌਂਸਲ ਆਫ ਮੈਡੀਕਲ ਸਾਇੰਸਸ , ਨਵੀਂ ਦਿੱਲੀ ਵਿਖੇ ਕਾਰਡੀਓਲਾਜੀ ਵਿਭਾਗ ਦੇ ਸਾਬਕਾ ਮੁਖੀ ਵਜੋਂ ਵੀ ਕੰਮ ਕਰ ਚੁੱਕੇ ਹਨ। ਕਈ ਹੋਰ ਸਨਮਾਨਾਂ ਸਮੇਤ ਉਨ੍ਹਾਂ ਨੂੰ ਮੈਡੀਕਲ ਖੇਤਰ ਭਾਰਤ ਦੇ ਸਭ ਤੋਂ ਵੱਡੇ ਪੁਰਸਕਾਰ ਬੀ.ਸੀ ਰਾਇ ਐਵਾਰਡ ਨਾਲ ਨਵਾਜਿਆ ਗਿਆ ਹੈ। ਇਸ ਤੋਂ ਇਲਾਵਾ ਮੈਡੀਕਲ ਦੇ ਖੇਤਰ ਵਿਚ ਅਪਣੇ ਵਡਮੁੱਲੇ ਯੋਗਦਾਨ ਸਦਕਾ ਉਨ੍ਹਾਂ ਨੂੰ ਸਾਲ 2006 ਵਿਚ ਭਾਰਤ ਸਰਕਾਰ ਦੇ ਸੱਭ ਤੋਂ ਵੱਡੇ ਸਨਮਾਨ ‘ਪਦਮਾ ਭੂਸ਼ਣ’ ਹਾਸਲ ਕਰਨ ਦਾ ਫਖ਼ਰ ਵੀ ਹਾਸਲ ਹੈ।