ਬਾਦਲਾਂ ਅਤੇ ਮਜੀਠੀਆ ਦੇ ਪਾਸਪੋਰਟ ਜ਼ਬਤ ਕਰੇ ਸਰਕਾਰ : ਭਗਵੰਤ ਮਾਨ
Published : Jul 19, 2020, 9:54 am IST
Updated : Jul 19, 2020, 9:54 am IST
SHARE ARTICLE
Bhagwant Mann
Bhagwant Mann

ਡੇਰਾ ਮੁਖੀ ਨੂੰ ਪੋਸ਼ਾਕ ਦੀ ਸੌਗਾਤ ਦਾ ਮਾਮਲਾ, ਕਿਹਾ, ਅੱਧਾ ਕਬੂਲਨਾਮਾ ਹੈ, ਇੰਨੇ ਗੰਭੀਰ ਦੋਸ਼ਾਂ ’ਤੇ ਬਾਦਲਾਂ ਦੀ ਚੁੱਪੀ

ਚੰਡੀਗੜ੍ਹ, 18 ਜੁਲਾਈ (ਨੀਲ ਭÇਲੰਦਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਦੀ ਸੌਗਾਤ ਦੇਣ ਸੰਬੰਧੀ ਸੁਖਬੀਰ ਸਿੰਘ ਬਾਦਲ ’ਤੇ ਲੱਗੇ ਗੰਭੀਰ ਦੋਸ਼ਾਂ ਬਾਰੇ ਬਾਦਲ ਪਰਿਵਾਰ ਦੀ ਚੁੱਪੀ ’ਤੇ ਸਵਾਲ ਖੜੇ ਕੀਤੇ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਤੇ ਸੋਸ਼ਲ ਮੀਡੀਆ ਰਾਹੀਂ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਬਾਦਲ ਪਰਵਾਰ ਦੇ ਕਰੀਬੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਪਾਸਪੋਰਟ ਜ਼ਬਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਐਨੇ ਗੰਭੀਰ ਇਲਜ਼ਾਮਾਂ ’ਤੇ ਚੁੱਪੀ ਧਾਰ ਕੇ ਬਾਦਲਾਂ ਨੇ ਅੱਧਾ ਕਬੂਲਨਾਮਾ ਕਰ ਲਿਆ ਹੈ।

ਭਗਵੰਤ ਮਾਨ ਨੇ ਕਿਹਾ, ‘‘ਦੋਸ਼ ਬੇਹੱਦ ਗੰਭੀਰ ਹਨ। ਲੋਕਾਂ ਦੀਆਂ ਭਾਵਨਾਵਾਂ ਤਾਰ-ਤਾਰ ਕਰਨ ਵਾਲੇ ਹਨ। ਵੱਖ-ਵੱਖ ਪੰਥਕ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਮੰਗ ਪੱਤਰ ਦੇ ਕੇ ਸੁਖਬੀਰ ਸਿੰਘ ਬਾਦਲ ਨੂੰ ਪੰਥ ’ਚੋਂ ਛੇਕਣ ਦੀ ਮੰਗ ਕਰ ਰਹੀਆਂ ਹਨ। ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਖ਼ੁਦ ਨੂੰ ਸੱਭ ਤੋਂ ਵੱਡੇ ਪੰਥਕ ਆਗੂ ਅਤੇ ‘ਫ਼ਖਰ-ਏ-ਕੌਮ’ ਕਹਾਉਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੁੱਪ ਹਨ।

File Photo File Photo

ਸੁਖਬੀਰ, ਹਰਸਿਮਰਤ ਅਤੇ ਮਜੀਠੀਆ ਵੀ ਚੁੱਪ ਹਨ। ਇਥੋਂ ਤਕ ਕਿ ਹਰ ਨਿੱਕੀ-ਵੱਡੀ ਗੱਲ ’ਤੇ ਬਾਦਲਾਂ ਦੀ ਪੀਪਣੀ ਬਣਨ ਵਾਲੇ ਵਿਰਸਾ ਸਿੰਘ ਵਲਟੋਹਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾ. ਦਲਜੀਤ ਚੀਮਾ ਵਰਗੇ ਵੀ ਚੁੱਪ ਹਨ। ਕੀ ਇਹ ਚੁੱਪ ਅੱਧਾ ਕਬੂਲਨਾਮਾ ਨਹੀਂ ਹੈ? ਜੋ ਲੋਕਾਂ ਦੇ ਸ਼ੱਕ ਨੂੰ ਯਕੀਨ ’ਚ ਬਦਲ ਰਿਹਾ ਹੈ।’’

ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਗੋਬਿੰਦ ਸਿੰਘ ਲੌਂਗੋਵਾਲ ਨੇ ਹੀ ਬਾਦਲਾਂ ਦੇ ਵਕੀਲ ਬਣ ਕੇ ਸਫ਼ਾਈ ਦਿਤੀ ਹੈ, ਪ੍ਰੰਤੂ ਲੌਂਗੋਵਾਲ ਇਹ ਵੀ ਦੱਸ ਦੇਣ ਕਿ ਉਨ੍ਹਾਂ ਨੇ ਬਾਦਲਾਂ ਦੀ ਸਫ਼ਾਈ ਬਤੌਰ ਐਸਜੀਪੀਸੀ ਪ੍ਰਧਾਨ ਵਜੋਂ ਦਿਤੀ ਹੈ ਜਾਂ ਫਿਰ ਬਾਦਲਾਂ ਦੀ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਦਿਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਰਗਾੜੀ-ਬਹਿਬਲ ਕਲਾਂ ਮਾਮਲਿਆਂ ਦੀ ਜਾਂਚ ਦੀ ਪੈੜ ਬਾਦਲਾਂ ਦੇ ਬੂਹੇ ਤਕ ਚਲੀ ਗਈ ਹੈ।

ਨਤੀਜਣ ਹੁਣ ਇਹ ਡਰ ਹੈ ਕਿ ਬਾਦਲ ਅਤੇ ਮਜੀਠੀਆ ਪਰਵਾਰ ਦੇਸ਼ ਛੱਡ ਕੇ ਹੀ ਨਾ ਭੱਜ ਜਾਣ। ਇਸ ਲਈ ਇਨ੍ਹਾਂ ਸੱਭ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਤਾਕਿ ਇਹ ਕਿਸੇ ਵੀ ਕੀਮਤ ’ਤੇ ਭੱਜ ਨਾ ਸਕਣ ਅਤੇ ਸਾਰੇ ਜਾਂਚ ਕਮਿਸ਼ਨਾਂ ਅਤੇ ਜਾਂਚ ਟੀਮਾਂ ਦੇ ਨਾਲ-ਨਾਲ ਲੋਕਾਂ ਦੀ ਕਚਹਿਰੀ ਦਾ ਵੀ ਸਾਹਮਣਾ ਕਰਨ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਪੰਥ ਦਾ ਜਿੰਨਾ ਨੁਕਸਾਨ ਬਾਦਲ ਪਰਵਾਰ ਨੇ ਕੀਤਾ ਹੈ, ਉਨ੍ਹਾਂ ਤਾਂ ਅਹਿਮਦ ਸ਼ਾਹ ਅਬਦਾਲੀ ਵੀ ਨਹੀਂ ਕਰ ਸਕਿਆ ਸੀ।'

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement