ਲੋਕਾਂ ਲਈ ਭਲਕੇ ਤੋਂ ਸੀਮਤ ਗਿਣਤੀ ਨਾਲ ਖੋਲਿ੍ਹਆ ਜਾਵੇਗਾ ਛੱਤਬੀੜ ਚਿੜੀਆਘਰ
Published : Jul 19, 2021, 12:35 am IST
Updated : Jul 19, 2021, 12:36 am IST
SHARE ARTICLE
image
image

ਲੋਕਾਂ ਲਈ ਭਲਕੇ ਤੋਂ ਸੀਮਤ ਗਿਣਤੀ ਨਾਲ ਖੋਲਿ੍ਹਆ ਜਾਵੇਗਾ ਛੱਤਬੀੜ ਚਿੜੀਆਘਰ

ਸਖ਼ਤੀ ਨਾਲ ਕਰਨੀ ਹੋਵੇਗੀ ਕੋਵਿਡ ਸਬੰਧੀ ਢੁਕਵੀਆਂ ਸਾਵਧਾਨੀਆਂ ਦੀ ਪਾਲਣਾ

ਲੁਧਿਆਣਾ, 18 ਜੁਲਾਈ (ਪ੍ਰਮੋਦ ਕੌਸ਼ਲ) : ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਛੱਤਬੀੜ ਚਿੜੀਆਘਰ ਅਤੇ ਚਾਰ ਹੋਰ ਚਿੜੀਆਘਰਾਂ : ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਨੀਲੋ ਨੂੰ  ਮਿਤੀ 20 ਜੁਲਾਈ 2021 ਤੋਂ ਕੋਵਿਡ ਸਬੰਧੀ ਸਾਵਧਾਨੀਆਂ ਦੀ ਸਖ਼ਤ ਪਾਲਣਾ ਨਾਲ ਮੁੜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ | 
ਇਹ ਫ਼ੈਸਲਾ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ ਅਤੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦੀ ਅਗਵਾਈ ਵਿਚ ਲਿਆ ਗਿਆ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦਸਿਆ ਕਿ ਛੱਤਬੀੜ ਚਿੜੀਆਘਰ ਹਫ਼ਤੇ ਵਿਚ 6 ਦਿਨ (ਸੋਮਵਾਰ ਨੂੰ  ਬੰਦ) ਲੋਕਾਂ ਲਈ ਸਵੇਰੇ 9:30 ਵਜੇ ਤੋਂ ਸਾਮ 4:30 ਵਜੇ ਤਕ (9.00 ਸਵੇਰ ਤੋਂ ਸਾਮ 5 ਵਜੇ ਤਕ ਦੀ ਬਜਾਏ) ਖੁਲ੍ਹੇਗਾ | ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੈਲਾਨੀ ਸਮਾਜਕ ਦੂਰੀ, ਸੀਮਤ ਗਿਣਤੀ ਅਤੇ ਸਟੈਗਰਡ ਐਂਟਰੀ ਅਨੁਸਾਰ ਚਿੜੀਆਘਰ ਵਿਚ ਦਾਖ਼ਲ ਹੋਣਗੇ | ਬੁਲਾਰੇ ਨੇ ਦਸਿਆ ਕਿ ਚਿੜੀਆਘਰ ਵਿਚ ਆਮ ਸਥਿਤੀ ਦੇ ਮੁੜ ਬਹਾਲ ਹੋਣ ਤਕ ਵੱਖ-ਵੱਖ ਸਲਾਟਾਂ ਵਿਚ ਸਿਰਫ਼ ਸੀਮਤ ਗਿਣਤੀ ਵਿਚ ਟਿਕਟਾਂ ਉਪਲਬਧ ਹੋਣਗੀਆਂ ਅਤੇ ਐਂਟਰੀ ਟਿਕਟਾਂ ਦਾਖ਼ਲੇ ਤੋਂ ਸਿਰਫ਼ ਦੋ ਘੰਟਿਆਂ ਲਈ ਹੀ ਵਾਜਬ ਹੋਣਗੀਆਂ |
ਚਿੜੀਆਘਰ ਵਿਚ ਦਾਖ਼ਲਾ ਲੈਣ ਅਤੇ ਹੋਰ ਸਹੂਲਤਾਂ ਲਈ ਟਿਕਟਾਂ ਆਨਲਾਈਨ ਬੁਕਿੰਗ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਿਸ ਦਾ ਲਿੰਕ ਚਿੜੀਆਘਰ ਦੀ ਵੈਬਸਾਈਟ  ਵਿਚ ਉਪਲਬਧ ਹੈ | 
ਜ਼ਿਕਰਯੋਗ ਹੈ ਕਿ ਚਿੜੀਆਘਰ ਨੂੰ  ਸਵੇਰੇ 9:30 ਵਜੇ ਤੋਂ 11:30 ਵਜੇ ਦਰਮਿਆਨ ਵੱਧ ਤੋਂ ਵੱਧ 1800 ਦਰਸ਼ਕਾਂ ਲਈ ਖੋਲਿ੍ਹਆ ਜਾਵੇਗਾ ਅਤੇ ਉਸ ਤੋਂ ਬਾਅਦ 11:30 ਵਜੇ ਤੋਂ ਦੁਪਹਿਰ 12 ਵਜੇ ਤਕ ਸੈਨੀਟਾਈਜੇਸ਼ਨ ਬਰੇਕ ਹੋਵੇਗੀ | ਫਿਰ ਲਗਭਗ 1800 ਵਿਜ਼ਟਰਜ਼ ਲਈ  ਦੁਪਹਿਰ 12 ਵਜੇ ਤੋਂ 2 ਵਜੇ  ਤਕ ਚਿੜੀਆਰਘਰ ਖੋਲਿ੍ਹਆ ਜਾਵੇਗਾ ਅਤੇ ਦੁਪਹਿਰ 2 ਵਜੇ ਤੋਂ 2:30 ਵਜੇ ਤਕ ਇਕ ਵਾਰ ਫਿਰ ਸੈਨੇਟਾਈਜ਼ੇਸ਼ਨ ਬਰੇਕ ਹੋਵੇਗੀ | ਇਸ ਤੋਂ ਬਾਅਦ ਦਰਸ਼ਕਾਂ ਲਈ ਚਿੜੀਆਘਰ ਵਿਚ ਦੁਪਹਿਰ 2:30 ਵਜੇ ਤੋਂ ਸ਼ਾਮ 4:30 ਵਜੇ ਤਕ ਦਾਖ਼ਲ ਹੋ ਸਕਦੇ ਹਨ ਅਤੇ 4:30 ਵਜੇ ਚਿੜੀਆਘਰ ਬੰਦ ਹੋ ਜਾਵੇਗਾ |

SHARE ARTICLE

ਏਜੰਸੀ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement