ਇਕ ਹੋਰ ਭਾਜਪਾ ਆਗੂ ਕਿਸਾਨਾਂ ਦੇ ਹੱਕ 'ਚ ਬੋਲਿਆ
Published : Jul 19, 2021, 12:27 am IST
Updated : Jul 19, 2021, 12:27 am IST
SHARE ARTICLE
image
image

ਇਕ ਹੋਰ ਭਾਜਪਾ ਆਗੂ ਕਿਸਾਨਾਂ ਦੇ ਹੱਕ 'ਚ ਬੋਲਿਆ


ਭਾਜਪਾ ਆਗੂ ਨੂੰ  ਪਾਰਟੀ ਨੇ ਨੋਟਿਸ ਭੇਜਿਆ

ਬਠਿੰਡਾ, 18 ਜੁਲਾਈ (ਬਲਵਿੰਦਰ ਸ਼ਰਮਾ): ਭਾਜਪਾ ਵਿਧਾਇਕ ਅਨਿਲ ਜੋਸ਼ੀ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਤਾਂ ਉਸ ਨੂੰ  ਪਾਰਟੀ 'ਚੋਂ ਬਾਹਰ ਕੱਢ ਦਿਤਾ ਗਿਆ | ਹੁਣ ਇਕ ਹੋਰ ਭਾਜਪਾ ਆਗੂ ਮੋਹਿਤ ਗੁਪਤਾ ਨੂੰ  ਵੀ ਪਾਰਟੀ ਨੇ ਨੋਟਿਸ ਭੇਜ ਦਿਤਾ ਹੈ ਜਿਸ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਹੈ | ਗੁਪਤਾ ਨੇ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਸ ਨੂੰ  ਕੋਈ ਪਛਤਾਵਾ ਨਹੀਂ, ਕਿਉਂਕਿ ਉਹ ਗ਼ਲਤ ਨਹੀਂ ਹੈ |
ਭਾਜਪਾ ਆਗੂ ਮੋਹਿਤ ਗੁਪਤਾ ਨੇ ਪਾਰਟੀ ਨੋਟਿਸ ਦਾ ਜਵਾਬ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਨੂੰ  ਲਿਖਿਆ ਹੈ ਕਿ ਉਸ ਨੇ ਹਮੇਸ਼ਾ ਪਾਰਟੀ ਦਾ ਸੱਚਾ ਸਿਪਾਹੀ ਹੋਣ ਦੇ ਨਾਤੇ ਪੰਜਾਬ ਅਤੇ ਪੰਜਾਬ ਦੇ ਮੁੱਦਿਆਂ ਦੇ ਹੱਕ 'ਚ ਗੱਲ ਕੀਤੀ ਹੈ | ਉਸ ਨੇ ਹੁਣ ਵੀ ਕਿਸਾਨ ਤੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਹੈ | ਵਪਾਰੀ ਵਰਗ, ਆੜ੍ਹਤੀਆਂ, ਸ਼ੈਲਰ ਮਾਲਕ ਤੇ ਮਜ਼ਦੂਰ ਦੇ ਹੱਕ ਦੀ ਗੱਲ ਕੀਤੀ ਹੈ | ਕਿਸਾਨ ਅੰਦੋਲਨ ਸਦਕਾ ਭਾਜਪਾ ਵਰਕਰ ਨੂੰ  ਹੇਠਲੇ ਪੱਧਰ 'ਤੇ ਬਹੁਤ ਦਿੱਕਤ ਆ ਰਹੀ ਹੈ | ਕੀ ਕਿਸਾਨਾਂ ਦੀ ਮਦਦ ਕਰਨ, ਭਾਜਪਾ ਵਰਕਰਾਂ ਨੂੰ  ਹੌਂਸਲਾ ਦੇਣ ਜਾਂ ਪੰਜਾਬ ਦੇ ਆਪਸੀ ਭਾਈਚਾਰੇ ਨੂੰ  ਮਜ਼ਬੂਤ ਕਰਨ ਖ਼ਾਤਰ ਉਪਰਾਲੇ ਕਰਨਾ ਇਤਰਾਜ਼ਯੋਗ ਹੈ? ਉਹ ਪਾਰਟੀ ਹਿਤਾਂ ਨੂੰ  ਧਿਆਨ ਵਿਚ ਰੱਖ ਕੇ ਹੀ ਯਤਨਸ਼ੀਲ ਹੈ | 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement