'ਨਵਜੋਤ ਸਿੱਧੂ ਨੂੰ ਸ਼ੁੱਭਕਾਮਨਾਵਾਂ, ਦੇਖਦੇ ਹਾਂ ਮਾਫ਼ੀਆ ਨਾਲ ਕਿੰਝ ਨਿਪਟਦੇ ਹਨ ਨਵੇਂ ਕਾਂਗਰਸ ਪ੍ਰਧਾਨ'
Published : Jul 19, 2021, 5:16 pm IST
Updated : Jul 19, 2021, 5:16 pm IST
SHARE ARTICLE
Raghav Chadha
Raghav Chadha

ਮੁਖੌਟੇ ਹਟੇ, ਪੰਜਾਬ ਲਈ ਨਹੀਂ ਸਿਰਫ਼ ਕੁਰਸੀ ਲਈ ਲੜਦੇ ਹਨ ਕਾਂਗਰਸੀ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ, ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ 'ਚ ਚੱਲ ਰਹੇ ਅੰਦਰੂਨੀ ਯੁੱਧ ਨੇ ਇੱਕ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸੱਤਾਧਾਰੀ ਕਾਂਗਰਸ ਨੂੰ ਪੰਜਾਬ ਅਤੇ ਲੋਕ ਮੁੱਦਿਆਂ ਦੀ ਨਹੀਂ, ਸਿਰਫ਼ ਆਪਣੀ ਕੁਰਸੀ (ਸੱਤਾ-ਸ਼ਕਤੀ) ਦੀ ਫ਼ਿਕਰ ਹੈ।

Raghav chadhaRaghav chadha

ਸੱਤਾ 'ਚ ਹੋਣ ਦੇ ਬਾਵਜੂਦ ਇਹ ਕਾਂਗਰਸੀ ਸਾਢੇ 4 ਸਾਲ ਕਦੇ ਵੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਮੁੱਦਿਆਂ ਲਈ ਨਹੀਂ ਲੜੇ, ਕੇਵਲ ਕੁਰਸੀ ਖੋਹਣ ਜਾਂ ਬਚਾਉਣ ਲਈ ਆਪਸੀ ਯੁੱਧ ਲੜੇ ਹਨ। ਜਿਸ ਤਰ੍ਹਾਂ ਦੇ ਲਾਲਚੀ ਹਾਲਾਤ ਬਣੇ ਹੋਏ ਹਨ, ਲੱਗ ਨਹੀਂ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਕਾਂਗਰਸੀ ਕਾਟੋ-ਕਲੇਸ਼ ਸ਼ਾਂਤ ਹੋ ਜਾਵੇਗਾ।

Raghav ChadhaRaghav Chadha

ਰਾਘਵ ਚੱਢਾ ਸੋਮਵਾਰ ਇੱਥੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨਾਲ ਭੁਲੱਥ ਹਲਕੇ ਤੋਂ ਕਾਂਗਰਸੀ ਉਮੀਦਵਾਰ (2017) ਰਹੇ ਰਣਜੀਤ ਸਿੰਘ ਰਾਣਾ ਅਤੇ ਕਪੂਰਥਲਾ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ ਪਾਰਟੀ 'ਚ ਸ਼ਾਮਲ ਕਰਨ ਉਪਰੰਤ ਮੀਡੀਆ ਦੇ ਰੂਬਰੂ ਸਨ।

Harpal Cheema Harpal Cheema

ਪੱਤਰਕਾਰਾਂ ਨੂੰ ਪ੍ਰਤੀਕਿਰਿਆ ਦਿੰਦਿਆਂ ਰਾਘਵ ਚੱਢਾ ਨੇ ਕਿਹਾ, ''ਵੈਸੇ ਤਾਂ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ, ਪਰੰਤੂ ਸੱਤਾਧਾਰੀ ਧਿਰ ਹੋਣ ਦੇ ਕਾਰਨ ਕਾਂਗਰਸ ਦੀ ਖ਼ਾਨਾ-ਜੰਗੀ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਆਪਸੀ ਲੜਾਈ ਕਾਰਨ ਪੰਜਾਬ ਇਨ੍ਹਾਂ ਦੇ ਏਜੰਡੇ 'ਤੇ ਹੀ ਨਹੀਂ ਰਿਹਾ। ਸਾਢੇ 4 ਸਾਲ ਦੀ ਬਰਬਾਦੀ ਉਪਰੰਤ ਹੁਣ ਉਮੀਦ ਕਰਦੇ ਹਾਂ ਕਿ ਸੱਤਾਧਾਰੀ ਕਾਂਗਰਸ ਬਾਕੀ ਬਚਦੇ ਚੰਦ ਮਹੀਨਿਆਂ ਦਾ ਲੋਕਾਂ ਅਤੇ ਸੂਬੇ ਦੀ ਭਲਾਈ ਹਿੱਤ ਸਦਉਪਯੋਗ ਕਰੇਗੀ।''
ਇੱਕ ਜਵਾਬ 'ਚ ਰਾਘਵ ਚੱਢਾ ਨੇ ਕਿਹਾ, '' ਨਵਜੋਤ ਸਿੰਘ ਸਿੱਧੂ ਨੂੰ ਸਾਡੀਆਂ ਸ਼ੁੱਭਕਾਮਨਾਵਾਂ ਹਨ। ਦੇਖਦੇ ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਕੁਰਸੀ 'ਤੇ ਬੈਠ ਕੇ ਸਿੱਧੂ ਪੰਜਾਬ ਦੇ ਸਾਰੇ ਭਖਵੇਂ ਮੁੱਦਿਆਂ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨਾਲ ਕਿੰਜ ਨਿਪਟਦੇ ਹਨ?''

Navjot Sidhu Navjot Sidhu

ਰਾਘਵ ਚੱਢਾ ਨੇ ਕਿਹਾ ਕਿ ਸਭ ਨੂੰ ਪਤਾ ਹੈ ਕਿ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਦੇ ਬਾਵਜੂਦ ਕੈਪਟਨ ਅਤੇ ਕਾਂਗਰਸੀ ਰੇਤ ਮਾਫ਼ੀਆ, ਲੈਂਡ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਬਿਜਲੀ ਮਾਫ਼ੀਆ, ਬੇਰੁਜ਼ਗਾਰੀ, ਨਸ਼ੇ, ਕਰਜ਼ੇ ਥੱਲੇ ਦੱਬੇ ਕਿਸਾਨ-ਮਜ਼ਦੂਰ, ਮਹਿਲਾਵਾਂ-ਬਜ਼ੁਰਗਾਂ, ਮੁਲਾਜ਼ਮਾਂ-ਪੈਨਸ਼ਨਰਾਂ ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਇਨਸਾਫ਼ ਲਈ ਨਹੀਂ ਲੜੇ, ਸਿਰਫ਼ ਇੱਕ-ਦੂਜੇ ਕੁਰਸੀ ਬਚਾਉਣ ਜਾਂ ਖੋਹਣ ਲਈ ਹੀ ਆਪਸ ਵਿਚ ਲੜੇ ਹਨ। ਇਸ ਲਈ ਬਾਦਲਾਂ ਵਾਂਗ ਕਾਂਗਰਸ ਤੋਂ ਵੀ ਜਨਤਾ ਦਾ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ ਹੈ। ਇਸ ਲਈ ਲੋਕ ਵਿਕਾਸ ਦਾ ਪ੍ਰਤੀਕ ਬਣੇ ਅਰਵਿੰਦ ਕੇਜਰੀਵਾਲ ਦੀ 'ਆਪ' ਨੂੰ ਵੱਡੀ ਉਮੀਦ ਵਜੋਂ ਦੇਖ ਰਹੇ ਹਨ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਸੱਤਾ ਦੇ ਨਸ਼ੇ 'ਚ ਅੱਤ ਮਚਾਉਣ ਵਾਲੇ ਬਾਦਲਾਂ ਦਾ ਮਖੌਟਾ ਉੱਤਰਿਆ ਸੀ, ਉਸੇ ਤਰ੍ਹਾਂ ਕੁਰਸੀ ਲਈ ਲੜਦੇ ਕਾਂਗਰਸੀਆਂ ਦਾ ਮਖੌਟਾ ਉੱਤਰ ਚੁੱਕਾ ਹੈ ਕਿ ਕੁਰਸੀ ਦੀ ਲਲ੍ਹਕ 'ਚ ਇਹ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement